ਨਦੀਮ ਨੇ ਫਿਰ ਪੰਜ ਵਿਕਟਾਂ ਝਟਕਾਈਆਂ, ਭਾਰਤ-ਏ ਨੇ ਸੀਰੀਜ਼ 2-0 ਨਾਲ ਜਿੱਤੀ
Saturday, Aug 10, 2019 - 02:13 PM (IST)

ਤਾਰੋਬਾ— ਖੱਬੇ ਹੱਥ ਦੇ ਸਪਿਨਰ ਸ਼ਾਹਬਾਜ਼ ਨਦੀਮ ਦੀਆਂ ਪੰਜ ਵਿਕਟਾਂ ਦੇ ਬਾਵਜੂਦ ਵੈਸਟਇੰਡੀਜ਼-ਏ ਦੇ ਚੋਟੀ ਦੀ ਕ੍ਰਮ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਤੀਜਾ ਅਣਅਧਿਕਾਰਤ ਟੈਸਟ ਡਰਾਅ ਕਰਾਇਆ ਪਰ ਭਾਰਤ-ਏ ਨੇ ਇਹ ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ। ਵੈਸਟਇੰਡੀਜ਼-ਏ ਨੇ ਜਿੱਤ ਲਈ 373 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਮੈਚ ਦੇ ਆਖ਼ਰੀ ਦਿਨ ਬਿਨਾ ਕਿਸੇ ਨੁਕਸਾਨ ਦੇ 37 ਦੌੜਾਂ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਦਿਨ ਦਾ ਖੇਡ ਖਤਮ ਹੋਣ ਤਕ ਉਸ ਨੇ 6 ਵਿਕਟਾਂ 'ਤੇ 314 ਦੌੜਾਂ ਬਣਾਈਆਂ।
ਸਲਾਮੀ ਬੱਲੇਬਾਜ਼ ਜੇਰੇਮੀ ਸੋਲੋਜਾਨੋ ਨੇ 252 ਗੇਂਦਾਂ 'ਚ 92 ਦੌੜਾਂ ਦੀ ਪਾਰੀ ਖੇਡੀ ਜਦਕਿ ਤੀਜੇ ਨੰਬਰ ਦੇ ਖਿਡਾਰੀ ਬਾਰਨਡੋਨ ਕਿੰਗ ਨੇ 84 ਗੇਂਦ 'ਚ 77 ਦੌੜਾਂ ਬਣਆਈਆਂ। ਸੁਨੀਲ ਅੰਬਰੀਸ ਦੀ 69 ਦੌੜਾਂ ਦੀ ਪਾਰੀ ਨਾਲ ਵੈਸਟਇੰਡੀਜ਼-ਏ ਨੇ ਮੈਚ ਡਰਾਅ ਕਰਾਇਆ। ਭਾਰਤ ਲਈ ਨਦੀਮ ਨੇ ਫਿਰ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 41 ਓਵਰ 'ਚ ਪੰਜ ਵਿਕਟ ਲੈ ਕੇ 103 ਦੌੜਾਂ ਦਿੱਤੀਆਂ। ਝਾਰਖੰਡ ਲਈ ਇਸ ਗੇਂਦਬਾਜ਼ ਨੇ ਤਿੰਨ 'ਚ ਦੋ ਮੈਚ ਖੇਡੇ ਅਤੇ ਚਾਰ ਪਾਰੀਆਂ 'ਚ ਤਿੰਨ ਵਾਰ ਪੰਜ ਵਿਕਟਾਂ ਝਟਕਾਈਆਂ। ਟੈਸਟ ਮਾਹਰ ਜਿਹੇ ਕਪਤਾਨ ਹਨੁਮਾ ਵਿਹਾਰੀ ਨੇ ਇਸ ਸੀਰੀਜ਼ 'ਚ ਇਕ ਸੈਂਕੜਾ ਅਤੇ ਇਕ ਅਰਧ ਸੈਂਕੜੇ ਨਾਲ 224 ਦੌੜਾਂ ਜੋੜੀਆਂ ਜਦਕਿ ਰਿਧੀਮਾਨ ਸਾਹਾ ਨੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 137 ਦੌੜਾਂ ਬਣਾਈਆਂ। ਮਯੰਕ ਅਗਰਵਾਲ ਨੇ 123 ਦੌੜਾਂ ਬਣਾਈਆਂ ਜਿਸ 'ਚ ਇਕ ਅਰਧ ਸੈਂਕੜਾ ਸ਼ਾਮਲ ਸੀ।