ਸਹਿਵਾਗ ਵੀ ਹੋਏ ਭਾਰਤੀ ਕਪਤਾਨ ਦੇ ਮੁਰੀਦ, ਬੋਲੇ- ਕੋਹਲੀ ਦਾ ਟਾਈਮ ਨਹੀਂ, ਦੌਰ ਚੱਲ ਰਿਹਾ ਹੈ

12/07/2019 4:41:15 PM

ਸਪੋਰਟਸ ਡੈਸਕ— ਹੈਦਰਾਬਾਦ ਦੇ ਮੈਦਾਨ 'ਤੇ ਜਿਸ ਤਰ੍ਹਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਚੌਕੇ-ਛੱਕਿਆਂ ਦਾ ਮੀਂਹ ਵਰ੍ਹਾ ਕੇ ਟੀਮ ਇੰਡੀਆ ਨੂੰ ਮੈਚ ਜਿਤਾਇਆ, ਉਸ ਤੇ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਵੀ ਖੁਸ਼ ਹੋ ਗਏ। ਸਹਿਵਾਗ ਨੇ ਕੋਹਲੀ ਦੀਆਂ ਤਰੀਫਾਂ ਕਰਦੇ ਹੋਏ ਟਵਿਟਰ 'ਤੇ ਉਨ੍ਹਾਂ ਦੀ ਖੂਬ ਪ੍ਰਸ਼ੰਸਾ ਕੀਤੀ। ਸਹਿਵਾਗ ਨੇ ਕੋਹਲੀ ਦੀ ਫੋਟੋ ਸ਼ੇਅਰ ਕਰ ਲਿਖਿਆ - ਇਨ੍ਹਾਂ ਦਾ ਟਾਈਮ ਨਹੀਂ,  ਵਿਰਾਟ ਕੋਹਲੀ ਦਾ ਇਹ ਦੌਰ ਹੈ। ਟੀਮ ਇੰਡੀਆ ਲਈ ਸਭ ਤੋਂ ਸਫਲ ਸਕੋਰ ਚੇਜਰ ਦਾ ਹੋਰ ਕੀ ਜ਼ਰਿਆ ਹੈ ਇਸਨੂੰ ਪੂਰਾ ਕਰਨ ਦਾ। ਕੇ. ਐੱਲ ਰਾਹੁਲ ਅਤੇ ਪੰਤ ਨੇ ਵੀ ਚੰਗਾ ਯੋਗਦਾਨ ਦਿੱਤਾ।। ਸਹਿਵਾਗ ਤੋਂ ਇਲਾਵਾ ਭਾਰਤ ਦੇ ਸਾਬਕਾ ਕ੍ਰਿਕਟਰ ਵੀ. ਵੀ. ਐੱਸ. ਲਕਸ਼ਮਣ, ਮੁਹੰਮਦ ਕੈਫ ਅਤੇ ਹੋਰਾਂ ਦਿੱਗਜ ਕ੍ਰਿਕਟਰਾਂ ਨੇ ਰੱਜ ਕੇ ਤਰੀਫ ਕੀਤੀ।


Related News