ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
Friday, May 01, 2026 - 11:09 AM (IST)
ਜਲੰਧਰ/ਚੰਡੀਗੜ੍ਹ (ਧਵਨ)-ਪੰਜਾਬ ਪੁਲਸ ਵਿਚ 39 ਸਾਲਾਂ ਤੱਕ ਬੇਦਾਗ ਅਤੇ ਸਮਰਪਿਤ ਸੇਵਾ ਨਿਭਾਉਣ ਤੋਂ ਬਾਅਦ ਡੀ. ਜੀ. ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਸੇਵਾ ਮੁਕਤ ਹੋ ਗਏ ਹਨ। ਅਰਪਿਤ ਸ਼ੁਕਲਾ ਨੇ ਆਪਣੇ ਅਹੁਦੇ ਤੋਂ ਵਿਦਾਇਗੀ ਲੈਂਦੇ ਮਾਣ ਅਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਮੋਰਚਾ ਸੰਭਾਲਣ ਤੋਂ ਲੈ ਕੇ ਨਸ਼ਾ ਸਮੱਗਲਿੰਗ ਅਤੇ ਸੰਗਠਿਤ ਅਪਰਾਧ ਦੇ ਨੈੱਟਵਰਕ ਨੂੰ ਤੋੜਨ ਤੱਕ ਦਾ ਸਫ਼ਰ ਚੁਣੌਤੀਪੂਰਨ ਪਰ ਮਾਣ ਨਾਲ ਭਰਿਆ ਰਿਹਾ।
ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਵਿਚ ਕਾਨੂੰਨ-ਵਿਵਸਥਾ ਬਣਾਈ ਰੱਖਣਾ ਉਨ੍ਹਾਂ ਲਈ ਸਭ ਤੋਂ ਵੱਡਾ ਸਨਮਾਨ ਰਿਹਾ। ਅੱਤਵਾਦੀਆਂ, ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਵਿਰੁੱਧ ਲਗਾਤਾਰ ਕਾਰਵਾਈ ਕਰਨਾ ਪੁਲਸ ਫੋਰਸ ਦੀ ਮਜ਼ਬੂਤੀ ਅਤੇ ਵਚਨਬੱਧਤਾ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਨੂੰ ਪੁਲਸ ਫੋਰਸ ਦੀ ਦ੍ਰਿੜਤਾ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਦੱਸਿਆ।
ਇਹ ਵੀ ਪੜ੍ਹੋ: ਮੋਟਰਸਾਈਕਲ ਚੁੱਕ ਭੱਜੇ ਚੋਰ ਨੇ ਮਾਰ 'ਤੀ ਕਾਲੀ ਵੇਈਂ 'ਚ ਛਾਲ! ਵੇਈਂ 'ਚੋਂ ਕੱਢ ਲੋਕਾਂ ਨੇ ਕੁੱਟਿਆ
ਉਨ੍ਹਾਂ ਨੇ ਆਪਣੇ ਸਹਿਯੋਗੀਆਂ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਫ਼ਰ ਵਿਚ ਸਾਰਿਆਂ ਦਾ ਯੋਗਦਾਨ ਅਮੁੱਲ ਰਿਹਾ ਹੈ। ਇਸੇ ਸਮੂਹਿਕ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਹ ਹੁਣ ਆਪਣੇ ਜੀਵਨ ਦੀ ਦੂਜੀ ਪਾਰੀ ਸ਼ੁਰੂ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਲਈ ਸੇਵਾਮੁਕਤੀ ਦਾ ਮਤਲਬ ਸੇਵਾ ਤੋਂ ਵਿਦਾਇਗੀ ਨਹੀਂ, ਸਗੋਂ ਸਮਾਜ ਲਈ ਇਕ ਨਵੇਂ ਰੂਪ ਵਿਚ ਯੋਗਦਾਨ ਪਾਉਣ ਦੀ ਸ਼ੁਰੂਆਤ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅੱਗੇ ਵੀ ਉਹ ਸਮਾਜ ਅਤੇ ਮਾਨਵੀ ਕਦਰਾਂ-ਕੀਮਤਾਂ ਲਈ ਕੰਮ ਕਰਦੇ ਰਹਿਣਗੇ।
ਇਹ ਵੀ ਪੜ੍ਹੋ: ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ ਮੁਲਜ਼ਮ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
