ਝੁੱਗੀਆਂ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼

Wednesday, May 06, 2026 - 10:51 AM (IST)

ਝੁੱਗੀਆਂ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼

ਮੌੜ ਮੰਡੀ (ਪ੍ਰਵੀਨ) : ਸਥਾਨਕ ਸ਼ਹਿਰ ਦੀ ਤਿੰਨਕੋਨੀ ’ਤੇ ਬਣੀਆਂ ਆਰਜ਼ੀ ਝੁੱਗੀਆਂ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਨੱਥ ਪਾਉਣ ਲਈ ਥਾਣਾ ਮੌੜ ਦੀ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਸਮੇਤ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਤਰਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਤਿੰਨਕੋਨੀ ’ਤੇ ਬਣੀਆਂ ਆਰਜ਼ੀ ਝੁੱਗੀਆਂ ’ਚ ਦੇਹ ਵਪਾਰ ਦਾ ਧੰਦਾ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

ਇਨ੍ਹਾਂ ਝੁੱਗੀਆਂ ’ਚ ਰਣਦੀਪ ਸਿੰਘ ਅਤੇ ਬੀਰਪਾਲ ਕੌਰ ਵੱਲੋਂ ਕੁੜੀਆਂ ਨੂੰ ਗੁੰਮਰਾਹ ਕਰ ਕੇ ਧੰਦੇ ਲਈ ਲਿਆਂਦਾ ਜਾ ਰਿਹਾ ਹੈ, ਜਿੱਥੇ ਗਾਹਕਾਂ ਤੋਂ ਮੋਟੀਆਂ ਰਕਮਾਂ ਵਸੂਲ ਕੇ ਕੁੱਝ ਪੈਸੇ ਕੁੜੀਆਂ ਨੂੰ ਦਿੱਤੇ ਆ ਰਹੇ ਹਨ ਅਤੇ ਮੋਟੇ ਪੈਸੇ ਖ਼ੁਦ ਹੜੱਪੇ ਜਾ ਰਹੇ ਹਨ। ਜੇਕਰ ਮੌਕੇ ’ਤੇ ਰੇਡ ਕੀਤੀ ਜਾਵੇ ਤਾਂ ਵੱਡੀ ਗਿਣਤੀ ’ਚ ਮੁੰਡੇ-ਕੁੜੀਆਂ ਮਿਲ ਸਕਦੇ ਹਨ। ਇਤਲਾਹ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਰੇਡ ਕੀਤੀ ਅਤੇ ਦੋ ਨੌਜਵਾਨਾਂ ਅਤੇ ਤਿੰਨ ਔਰਤਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਕਤ ਨਾਮਜ਼ਦ ਖ਼ਿਲਾਫ਼ ਮਾਮਲਾ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
 


author

Babita

Content Editor

Related News