ਇੰਗਲੈਂਡ ਵਿਰੁੱਧ ਦੂਜੇ ਟੈਸਟ ’ਚ ਭਾਰਤੀ ਬੱਲੇਬਾਜ਼ਾਂ ਨੂੰ ਮਾਨਸਿਕਤਾ ਤੇ ਤਕਨੀਕ ’ਚ ਬਦਲਾਅ ਕਰਨਾ ਜ਼ਰੂਰੀ

Tuesday, Jan 30, 2024 - 11:13 AM (IST)

ਇੰਗਲੈਂਡ ਵਿਰੁੱਧ ਦੂਜੇ ਟੈਸਟ ’ਚ ਭਾਰਤੀ ਬੱਲੇਬਾਜ਼ਾਂ ਨੂੰ ਮਾਨਸਿਕਤਾ ਤੇ ਤਕਨੀਕ ’ਚ ਬਦਲਾਅ ਕਰਨਾ ਜ਼ਰੂਰੀ

ਹੈਦਰਾਬਾਦ- ਇੰਗਲੈਂਡ ਹੱਥੋਂ ਪਹਿਲੇ ਟੈਸਟ ਵਿਚ 28 ਦੌੜਾਂ ਦੀ ਹਾਰ ਤੋਂ ਬਾਅਦ ਭਾਰਤੀਆਂ ਖਿਡਾਰੀਆਂ ਨੂੰ ਹੁਣ ਵਿਸ਼ਾਖਾਪਟਨਮ ਵਿਚ ਚਾਰ ਦਿਨ ਬਾਅਦ ਸ਼ੁਰੂ ਹੋਣ ਵਾਲੇ ਦੂਜੇ ਮੈਚ ਤੋਂ ਪਹਿਲਾਂ ਆਪਣੀ ਮਾਨਸਿਕਤਾ ਤੇ ਤਕਨੀਕੀ ਵਿਚ ਬਦਲਾਅ ਕਰਨਾ ਜ਼ਰੂਰੀ ਹੈ। ਆਸ਼ਾਵਾਦੀ ਲੋਕ ਹੁਣ ਮੌਜੂਦਾ ਦੌਰੇ ਦੀ ਸਮਾਨਤਾ ਤਿੰਨ ਸਾਲ ਪਹਿਲਾ ਇੰਗਲੈਂਡ ਦੇ ਭਾਰਤ ਦੌਰੇ ਨਾਲ ਕਰਨ ਦੀ ਕੋਸ਼ਿਸ਼ ਕਰਨਗੇ। ਜੋ ਰੂਟ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੀਮ ਨੇ ਉਸ ਸਮੇਂ ਭਾਰਤ ਨੂੰ ਚੇਨਈ ਵਿਚ ਪਹਿਲੇ ਟੈਸਟ ਵਿਚ 227 ਦੌੜਾਂ ਨਾਲ ਹਰਾਇਆ ਸੀ ਪਰ ਇਸਦੇ ਚਾਰ ਦਿਨ ਬਾਅਦ ਵਿਰਾਟ ਕੋਹਲੀ ਦੀ ਟੀਮ ਚੇਪਕ ਦੇ ਉਸੇ ਸਟੇਡੀਅਮ ਵਿਚ ਦੁਬਾਰਾ ਉਤਰੀ ਤੇ ਜਿੱਤ ਦਰਜ ਕਰਕੇ ਲੜੀ ਬਰਾਬਰ ਕੀਤੀ।
ਤੁਲਨਾ ਇੱਥੇ ਹੀ ਖਤਮ ਨਹੀਂ ਹੁੰਦੀ। ਚਿਦਾਂਬਰਮ ਸਟੇਡੀਅਮ ਦੀ ਪਿੱਚ ਕਾਫੀ ਤੇਜ਼ੀ ਨਾਲ ਖਰਾਬ ਹੋਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 329 ਦੌੜਾਂ ਬਣਾਈਆਂ ਸਨ ਤੇ ਜਿੱਤ ਦਰਜ ਕੀਤੀ ਸੀ। ਉਸ ਸਮੇਂ ਭਾਰਤ ਕੋਲ ਮੱਧਕ੍ਰਮ ਵਿਚ ਕੋਹਲੀ,ਅਜਿੰਕਯ ਰਹਾਨੇ ਤੇ ਰਿਸ਼ਭ ਪੰਤ ਸਨ ਜਿਹੜੇ ਸਪਿਨ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਦੇ ਸਨ। ਇਨ੍ਹਾਂ ਤਿੰਨਾਂ ਵਿਚੋਂ ਕੋਈ ਵੀ ਵੱਖ-ਵੱਖ ਕਾਰਨਾਂ ਤੋਂ ਵਿਸ਼ਾਖਾਪਟਨਮ ਵਿਚ ਨਹੀਂ ਖੇਡੇਗਾ ਜਦਕਿ ਸ਼ੁਭਮਨ ਗਿੱਲ ਤੇ ਸ਼੍ਰੇਅਸ ਅਈਅਰ ਸਿਪਨਰਾਂ ਵਿਰੁੱਧ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਗਿੱਲ ਪਿਛਲੇ ਕੁਝ ਸਮੇਂ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਿਚ ਅਸਫਲ ਰਿਹਾ ਹੈ।
ਵਿਸ਼ਾਖਾਪਟਨਮ ਵਿਚ ਦੂਜੇ ਟੈਸਟ ਲਈ ਪਿੱਚ ਦਾ ਰਵੱਈਆ ਇੱਥੇ ਆਰ. ਜੀ. ਆਈ. ਸਟੇਡੀਅਮ ਵਿਚ ਇਸਤੇਮਾਲ ਕੀਤੀ ਗਈ ਪਿੱਚ ਤੋਂ ਜ਼ਿਆਦਾ ਵੱਖਰਾ ਨਹੀਂ ਹੋ ਸਕਦਾ ਤੇ ਇਸ ਨੇ ਟੀਮ ਨੂੰ ਵਾਪਸੀ ਦਿਵਾਉਣ ਦੀ ਜ਼ਿੰਮੇਵਾਰੀ ਭਾਰਤੀ ਬੱਲੇਬਾਜ਼ਾਂ ਦੇ ਮੋਢਿਆਂ ’ਤੇ ਪਾ ਦਿੱਤੀ ਹੈ। ਚੋਟੀ ਦੇ ਅਧਿਕਾਰੀ ਅਜਿਹੀ ਪਿੱਚ ਨਹੀਂ ਬਣਵਾਉਣਾ ਚਾਹੁਣਗੇ ਜਿਹੜੀ ਪੂਰੀ ਤਰ੍ਹਾਂ ਨਾਲ ਤਿਆਰ ਨਾ ਹੋਵੇ। ਪਿਛਲੇ ਦੌਰੇ ਦੌਰਾਨ ਅਹਿਮਦਾਬਾਦ ਵਿਚ ਅਜਿਹੀ ਪਿੱਚ ਦਿਸੀ ਸੀ ਜਦੋਂ ਅਕਸ਼ਰ ਪਟੇਲ ਨੇ 11 ਵਿਕਟਾਂ ਲੈ ਕੇ ਮਹਿਮਾਨ ਟੀਮ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਇਸ ਤਰ੍ਹਾਂ ਦੀਆਂ ਪਿੱਚਾਂ ’ਤੇ ਹਾਲਾਂਕਿ ਭਾਰਤੀ ਬੱਲੇਬਾਜ਼ ਵੀ ਮੁਸ਼ਕਿਲ ਵਿਚ ਫਸ ਸਕਦੇ ਹਨ। ਭਾਰਤੀ ਬੱਲੇਬਾਜ਼ਾਂ ਨੂੰ ਇੰਗਲੈਂਡ ਦੇ ਸਪਿਨਰਾ ਵਿਰੁੱਧ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਆਫ ਸਪਿਨਰ ਸ਼ੋਏਬ ਬਸ਼ੀਰ ਵੀ ਵੀਜ਼ਾ ਸਮੱਸਿਆ ਹੱਲ ਹੋਣ ਕਾਰਨ ਹੁਣ ਟੀਮ ਨਾਲ ਜੁੜ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News