ਸਾਤਵਿਕ-ਚਿਰਾਗ ਨੂੰ ਪੈਰਿਸ ਓਲੰਪਿਕ ਲਈ ਆਸਾਨ ਡਰਾਅ ਮਿਲਿਆ
Monday, Jul 15, 2024 - 07:50 PM (IST)
ਨਵੀਂ ਦਿੱਲੀ, (ਭਾਸ਼ਾ)– ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਸਟਾਰ ਪੁਰਸ਼ ਡਬਲਜ਼ ਟੀਮ ਨੂੰ 26 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਆਸਾਨ ਡਰਾਅ ਮਿਲਿਆ ਹੈ। ਥਾਮਸ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਸਾਤਵਿਕ (23 ਸਾਲ) ਤੇ ਚਿਰਾਗ (27 ਸਾਲ) ਦੀ ਜੋੜੀ ਨੂੰ ਤੀਜਾ ਦਰਜਾ ਮਿਲਿਆ ਹੈ।
ਸੋਨ ਤਮਗੇ ਦੀ ਪ੍ਰਮੁੱਖ ਦਾਅਵੇਦਾਰ ਸਾਤਵਿਕ ਤੇ ਚਿਰਾਗ ਦੀ ਦੁਨੀਆ ਦੀ ਸਾਬਕਾ ਨੰਬਰ ਇਕ ਜੋੜੀ ਨੂੰ ਗਰੁੱਪ-ਸੀ ਵਿਚ ਰੱਖਿਆ ਗਿਆ ਹੈ, ਜਿੱਥੇ ਫਜ਼ਰ ਅਲਫੀਆਂ ਤੇ ਮੁਹੰਮਦ ਰਿਆਨ ਏਰਦਿਆਂਤੋ ਦੀ ਇੰਡੋਨੇਸ਼ੀਆ ਦੀ ਛੇਵੇਂ ਨੰਬਰ ਦੀ ਜੋੜੀ ਉਸਦੀ ਸਭ ਤੋਂ ਸਖਤ ਵਿਰੋਧੀ ਹੋਵੇਗੀ। ਭਾਰਤੀ ਜੋੜੀ ਨੂੰ ਗਰੁੱਪ ਗੇੜ ਵਿਚ ਮਾਰਕ ਲੈਮਸਫਸ ਤੇ ਮਾਰਵਿਨ ਸੀਡਲ ਦੀ ਜਰਮਨੀ ਦੀ 31ਵੇਂ ਨੰਬਰ ਦੀ ਜੋੜੀ ਅਤੇ ਲੁਕਾਸ ਕੋਰਵੀ ਤੇ ਰੋਨਨ ਲੇਬਰ ਦੀ ਫਰਾਂਸ ਦੀ ਦੁਨੀਆ ਦੀ 43ਵੇਂ ਨੰਬਰ ਦੀ ਜੋੜੀ ਨਾਲ ਭਿੜਨਾ ਹੈ।