ਡੇਵਿਸ ਕੱਪ : ਸ਼ਸ਼ੀ ਨੇ ਪਾਕਿਸਤਾਨ ਖਿਲਾਫ ਮੈਚ ਤੋਂ ਨਾਂ ਲਿਆ ਵਾਪਸ

11/24/2019 9:38:59 AM

ਸਪੋਰਟਸ ਡੈਸਕ—ਯੁਵਾ ਸ਼ਸ਼ੀ ਮੁਕੁੰਦ ਨੇ ਪੈਰ ਦੀ ਸੱਟ ਕਾਰਨ ਪਾਕਿਸਤਾਨ ਖਿਲਾਫ ਡੇਵਿਸ ਕੱਪ ਮੁਕਾਬਲੇ ਤੋਂ ਨਾਂ ਵਾਪਸ ਲੈ ਲਿਆ ਹੈ। ਮੁਕੁੰਦ ਟੀਮ 'ਚ ਰਿਜ਼ਰਵ ਖਿਡਾਰੀ ਦੇ ਤੌਰ 'ਤੇ ਸ਼ਾਮਲ ਸਨ। ਉਨ੍ਹਾਂ ਨੂੰ ਪੁਰਤਗਾਲ 'ਚ ਇਕ ਟੂਰਨਾਮੈਂਟ ਖੇਡਦੇ ਹੋਏ ਸੱਟ ਲੱਗੀ। ਭਾਰਤ ਦੇ ਡੇਵਿਸ ਕੱਪ ਕੋਚ ਜੀਸ਼ਾਨ ਅਲੀ ਨੇ ਕਿਹਾ ਕਿ ਸ਼ਸ਼ੀ ਸਾਡੇ ਨਾਲ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਨੂੰ ਪੂਰਵ ਰਾਜਾ ਦੇ ਨਾਲ ਡਬਲਜ਼ ਮੈਚ ਖੇਡਦੇ ਹੋਏ ਸੱਟ ਲੱਗੀ।

ਇਸ ਤੋਂ ਪਹਿਲਾਂ ਰੋਹਨ ਬੋਪੰਨਾ ਵੀ ਮੋਢੇ ਦੀ ਸੱਟ ਕਾਰਨ ਪਿੱਛੇ ਹੱਟ ਗਏ ਸਨ। ਜੀਸ਼ਾਨ ਨੇ ਕਿਹਾ ਕਿ ਉਹ ਐੱਨ. ਸ਼੍ਰੀਰਾਮ ਬਾਲਾਜ਼ੀ ਨੂੰ ਨੂਰ ਸੁਲਤਾਨ ਲੈ ਜਾਣਾ ਚਾਹੁੰਦੇ ਹਨ ਪਰ ਇੰਨੇ ਘੱਟ ਸਮੇਂ 'ਚ ਵੀਜ਼ਾ ਮਿਲਣਾ ਮੁਸ਼ਕਲ ਹੈ। ਬਾਲਾ ਜੀ ਨੂੰ ਅੱਠ ਮੈਂਬਰੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ, ਪਰ ਉਹ ਇੱਥੇ ਵੀਰਵਾਰ ਤੋਂ ਸ਼ੁਰੂ ਹੋਏ ਅਭਿਆਸ ਕੈਂਪ 'ਚ ਟੀਮ ਦੇ ਨਾਲ ਸਨ। ਕਪਤਾਨ ਰੋਹਿਤ ਰਾਜਪਾਲ ਨੇ ਕਿਹਾ, ''ਬਾਹਰ ਹੋਣ ਵਾਲੇ ਮੁਕਾਬਲੇ ਲਈ ਅਭਿਆਸ ਦੇ ਲਈ ਵੱਖ ਜੋੜੀਦਾਰ ਹੋਣਾ ਚੰਗਾ ਰਹਿੰਦਾ ਹੈ। ਮੁਕੰਦ ਦਾ ਨਾ ਹੋਣਾ ਮੰਦਭਾਗਾ ਹੈ।


Tarsem Singh

Content Editor

Related News