ਨਿਵੇਸ਼ ਦੇ ਨਾਂ ‘ਤੇ 47 ਲੱਖ ਰੁਪਏ ਦੀ ਠੱਗੀ ਮਾਰੀ
Saturday, Aug 08, 2026 - 02:00 PM (IST)
ਪਟਿਆਲਾ (ਬਲਜਿੰਦਰ) : ਇਨਵੈਸਟਮੈਂਟ ਕਰਨ ਦੇ ਨਾਂ ’ਤੇ 47 ਲੱਖ ਰੁਪਏ ਦੀ ਠੱਗੀ ਦੇ ਦੋਸ਼ 'ਚ ਥਾਣਾ ਸਾਈਬਰ ਕ੍ਰਾਈਮ ਪਟਿਆਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ 'ਚ ਰੋਮਿਕਾ ਗੋਇਲ ਪਤਨੀ ਸੁਰੇਸ਼ ਕੁਮਾਰ ਵਾਸੀ ਹਾਕੀਮਾ ਸਟਰੀਟ ਨਾਭਾ ਥਾਣਾ ਕੋਤਵਾਲੀ ਨਾਭਾ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਆਪਣੀ ਸ਼ਿਕਾਇਤ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਸੰਪਰਕ ਕਰਕੇ ਉਸ ਨੂੰ ਇਨਵੈਸਟਮੈਂਟ ਦਾ ਝਾਂਸਾ ਦੇ ਕੇ 47 ਲੱਖ 29 ਹਜ਼ਾਰ 655 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਪੜ੍ਹਤਾਲ ਤੋਂ ਬਾਅਦ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
