ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਏਅਰ ਇੰਡੀਆ ਨੇ ਲਿਆ ਵੱਡਾ ਫ਼ੈਸਲਾ, ਕਈ ਸਹੂਲਤਾਂ ਸ਼ਾਮਲ

Sunday, Aug 02, 2026 - 11:58 AM (IST)

ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਏਅਰ ਇੰਡੀਆ ਨੇ ਲਿਆ ਵੱਡਾ ਫ਼ੈਸਲਾ, ਕਈ ਸਹੂਲਤਾਂ ਸ਼ਾਮਲ

ਅੰਮ੍ਰਿਤਸਰ(ਇੰਦਰਜੀਤ)- ਏਅਰ ਇੰਡੀਆ ਨੇ ਦਿੱਲੀ-ਟੋਰਾਂਟੋ ਰੂਟ ’ਤੇ ਆਪਣੇ ਨਵੇਂ ਬੀ.787-9 ਜਹਾਜ਼ਾਂ ਦੀ ਸੰਚਾਲਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਪਹਿਲੀ ਵਾਰ ਏਅਰਲਾਈਨ ਦੇ ਆਧੁਨਿਕ ਕੇਬਿਨ ਪ੍ਰੋਡਕਟਸ ਅਤੇ ਵਿਸ਼ਵ ਪੱਧਰੀ ਆਨ-ਬੋਰਡ ਸਹੂਲਤਾਂ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਏਅਰਲਾਈਨ ਨੇ ਆਗਾਮੀ ਵਿੰਟਰ 2026-27 ਸੀਜ਼ਨ ਲਈ ਆਪਣੇ ਕੈਨੇਡਾ ਨੈੱਟਵਰਕ ਦੇ ਵਿਸਥਾਰ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ 6 ਅਗਸਤ ਤੱਕ ਜਾਣੋ ਮੌਸਮ ਦੀ ਵੱਡੀ ਭਵਿੱਖਬਾਣੀ !

ਇਸ ਯੋਜਨਾ ਤਹਿਤ ਏਅਰ ਇੰਡੀਆ 25 ਅਕਤੂਬਰ 2026 ਤੋਂ 26 ਮਾਰਚ 2027 ਦੇ ਵਿਚਕਾਰ ਮੁੰਬਈ ਅਤੇ ਟੋਰਾਂਟੋ ਦੇ ਵਿਚਕਾਰ ਹਫ਼ਤੇ ਵਿਚ 3 ਵਾਰ ਚੱਲਣ ਵਾਲੀ ਸੀਜ਼ਨਲ ਨਾਨ-ਸਟਾਪ ਸਰਵਿਸ ਸ਼ੁਰੂ ਕਰੇਗੀ। ਮੁੰਬਈ ਅਤੇ ਟੋਰਾਂਟੋ ਦੇ ਵਿਚਕਾਰ ਸਿੱਧੀ ਉਡਾਣ ਚਲਾਉਣ ਵਾਲੀ ਏਅਰ ਇੰਡੀਆ ਇਕੱਲੀ ਏਅਰਲਾਈਨ ਹੋਵੇਗੀ। ਇਸ ਨਾਲ ਭਾਰਤ/ਕੈਨੇਡਾ ਵਿਚਕਾਰ ਹਰ ਮਹੀਨੇ ਲੱਗਭਗ 4,400 ਵਾਧੂ ਸੀਟਾਂ ਮੁਹੱਈਆ ਹੋਣਗੀਆਂ, ਜਿਸ ਨਾਲ ਕੁੱਲ ਸਮਰੱਥਾ ਦੇ ਨਾਲ-ਨਾਲ ਟੋਰਾਂਟੋ ਰੂਟ ’ਤੇ ਪ੍ਰੀਮੀਅਮ ਸੀਟ ਸਮਰੱਥਾ ਵਿਚ 71 ਫੀਸਦੀ ਵਾਧਾ ਹੋਵੇਗਾ।

ਇਹ ਵੀ ਪੜ੍ਹੋ- ਹੈਂ ਇਸ ਤਰ੍ਹਾਂ ਹੋਇਆ ਸਸਕਾਰ! ਸ਼ਮਸ਼ਾਨ ਘਾਟ ਦੀ ਹਾਲਤ ਵੇਖ ਪਰਿਵਾਰ ਦੇ ਉੱਡੇ ਹੋਸ਼, ਮਜ਼ਬੂਰੀ 'ਚ...

ਇਸੇ ਦੌਰਾਨ ਮੁੰਬਈ-ਟੋਰਾਂਟੋ ਰੂਟ ’ਤੇ ਅਪਗ੍ਰੇਡਿਡ ਬੋਇੰਗ 777-300 ਈ. ਆਰ. ਜਹਾਜ਼ ਤਾਇਨਾਤ ਕੀਤਾ ਜਾਵੇਗਾ, ਜਿਸ ਵਿਚ ਪ੍ਰਾਈਵੇਸੀ ਸਲਾਈਡਿੰਗ ਦਰਵਾਜ਼ਿਆਂ ਵਾਲੇ 8 ਫ਼ਰਸਟ ਕਲਾਸ ਸੂਟ, ਬਿਜ਼ਨਸ ਕਲਾਸ ਵਿਚ 40 ਫਲੈਟ ਬੈੱਡ ਅਤੇ ਇਕਾਨਮੀ ਕਲਾਸ ਵਿਚ 280 ਸੀਟਾਂ ਹੋਣਗੀਆਂ ਤੇ ਯਾਤਰੀਆਂ ਨੂੰ ਵਾਈ-ਫ਼ਾਈ ਇੰਟਰਨੈੱਟ ਸਹੂਲਤ ਵੀ ਮਿਲੇਗੀ। ਮੁੰਬਈ ਅਤੇ ਦਿੱਲੀ ਹਬ ਤੋਂ ਕੈਨੇਡਾ ਦੇ ਯਾਤਰੀ ਅੰਮ੍ਰਿਤਸਰ, ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ, ਹੈਦਰਾਬਾਦ, ਕੋਚੀ, ਲੁਧਿਆਣਾ ਅਤੇ ਵਡੋਦਰਾ ਵਰਗੇ ਪ੍ਰਮੁੱਖ ਸਥਾਨਾਂ ਨਾਲ ਕਨੈਕਟ ਹੋ ਸਕਣਗੇ।

ਇਹ ਵੀ ਪੜ੍ਹੋ-ਪੰਜਾਬ ਪੁਲਸ 'ਤੇ ਨਸ਼ਾ ਤਸਕਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਹੈੱਡ ਕਾਂਸਟੇਬਲ ਤੇ ਇਕ ਕੁੜੀ ਨੂੰ ਲੱਗੀ ਗੋਲੀ

ਦਿੱਲੀ-ਟੋਰਾਂਟੋ ਮਾਰਗ ’ਤੇ ਮੌਜੂਦਾ ਸਮੇਂ ’ਚ ਚੱਲਣ ਵਾਲੀਆਂ 10 ਹਫ਼ਤਾਵਾਰੀ ਉਡਾਣਾਂ ਵਿਚੋਂ 7 ਉਡਾਣਾਂ ਨਵੇਂ ਬੋਇੰਗ 787-9 ਜਹਾਜ਼ ਨਾਲ ਸੰਚਾਲਿਤ ਹੋਣਗੀਆਂ। ਬਾਕੀ 3 ਹਫ਼ਤਾਵਾਰੀ ਉਡਾਣਾਂ ਨੂੰ ਵੀ ਫ਼ਲੀਟ ਵਿਸਥਾਰ ਦੇ ਨਾਲ ਜਨਵਰੀ 2027 ਤੱਕ ਨਵੇਂ ਬੋਇੰਗ 787-9 ਜਹਾਜ਼ਾਂ ਨਾਲ ਬਦਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਟੋਰਾਂਟੋ ਜਾਣ ਵਾਲੀਆਂ ਏਅਰ ਇੰਡੀਆ ਦੀਆਂ 100 ਫੀਸਦੀ ਉਡਾਣਾਂ ਵਿਚ ਨਵੇਂ ਜਾਂ ਅੱਪਗ੍ਰੇਡ ਕੀਤੇ ਕੇਬਿਨ ਇੰਟੀਰੀਅਰ ਹੋਣਗੇ।

ਵਿੰਟਰ ਸੀਜ਼ਨ ਵਿਚ ਏਅਰ ਇੰਡੀਆ ਭਾਰਤ ਤੋਂ ਕੈਨੇਡਾ ਲਈ ਹਰ ਹਫ਼ਤੇ ਕੁੱਲ 20 ਉਡਾਣਾਂ ਦਾ ਸੰਚਾਲਨ ਕਰੇਗੀ, ਜਿਨ੍ਹਾਂ ਵਿਚ ਦਿੱਲੀ ਤੋਂ ਟੋਰਾਂਟੋ ਲਈ 10, ਮੁੰਬਈ ਤੋਂ ਟੋਰਾਂਟੋ ਲਈ 3 ਅਤੇ ਦਿੱਲੀ ਤੋਂ ਵੈਨਕੂਵਰ ਲਈ 7 ਉਡਾਣਾਂ ਸ਼ਾਮਲ ਹਨ। ਏਅਰ ਇੰਡੀਆ ਦੇ ਚੀਫ਼ ਕਮਰਸ਼ੀਅਲ ਅਫ਼ਸਰ ਨਿਪੁਣ ਅਗਰਵਾਲ ਨੇ ਕਿਹਾ ਕਿ ਕੈਨੇਡਾ ਏਅਰ ਇੰਡੀਆ ਦੇ ਸਭ ਤੋਂ ਅਹਿਮ ਅੰਤਰਰਾਸ਼ਟਰੀ ਬਾਜ਼ਾਰਾਂ ਵਿਚੋਂ ਇਕ ਹੈ। ਤਿਉਹਾਰਾਂ ਅਤੇ ਛੁੱਟੀਆਂ ਦੇ ਸੀਜ਼ਨ ਵਿਚ ਭਾਰੀ ਮੰਗ ਨੂੰ ਦੇਖਦੇ ਹੋਏ ਮੁੰਬਈ-ਟੋਰਾਂਟੋ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਰੂਟ ’ਤੇ ਨਵੇਂ ਜਹਾਜ਼ ਪੇਸ਼ ਕਰਨਾ ਏਅਰ ਇੰਡੀਆ ਦਾ ਅਹਿਮ ਕਦਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News