ਲੁਧਿਆਣਾ ਤੋਂ ਦਿੱਲੀ ਜਾਣ ਵਾਲੀ Air India ਦੀ ਫਲਾਈਟ ਤੁਰੰਤ ਰੋਕੀ ਗਈ, ਪਾਇਲਟ ਨੇ ਵਾਪਸ ਮੋੜਿਆ ਜਹਾਜ਼

Saturday, Aug 08, 2026 - 11:31 AM (IST)

ਲੁਧਿਆਣਾ ਤੋਂ ਦਿੱਲੀ ਜਾਣ ਵਾਲੀ Air India ਦੀ ਫਲਾਈਟ ਤੁਰੰਤ ਰੋਕੀ ਗਈ, ਪਾਇਲਟ ਨੇ ਵਾਪਸ ਮੋੜਿਆ ਜਹਾਜ਼

ਲੁਧਿਆਣਾ (ਵੈੱਬ ਡੈਸਕ, ਹਿਤੇਸ਼) : ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ AI-484 ਉਡਾਣ ਭਰਨ ਤੋਂ ਪਹਿਲਾਂ ਤਕਨੀਕੀ ਖ਼ਰਾਬੀ ਦਾ ਸ਼ਿਕਾਰ ਹੋ ਗਈ। ਜਦੋਂ ਜਹਾਜ਼ ਰਨਵੇ ਵੱਲ ਵੱਧ ਰਿਹਾ ਸੀ ਤਾਂ ਉਸ 'ਚੋਂ ਅਚਾਨਕ ਤੇਜ਼ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਅੱਗੇ ਲਿਜਾਣ ਦੀ ਬਜਾਏ ਵਾਪਸ ਮੋੜ ਕੇ ਐਪਰਨ 'ਤੇ ਖੜ੍ਹਾ ਕਰ ਦਿੱਤਾ। ਤਕਨੀਕੀ ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਜਹਾਜ਼ 'ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।

ਇਹ ਵੀ ਪੜ੍ਹੋ : ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ! ਪੰਜਾਬੀਓ ਹੋ ਜਾਓ ALERT, 15 ਤਾਰੀਖ਼ ਮਗਰੋਂ ਪਵੇਗੀ ਵੱਡੀ ਮੁਸੀਬਤ

ਯਾਤਰੀਆਂ ਨੂੰ ਬੱਸਾਂ ਜ਼ਰੀਏ ਟਰਮੀਨਲ ਬਿਲਡਿੰਗ ਤੱਕ ਪਹੁੰਚਾਇਆ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਜ਼ਰੂਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਰੀਬ 4 ਘੰਟੇ ਦੀ ਦੇਰੀ ਨਾਲ ਸ਼ਾਮ 7 ਵਜੇ ਫਲਾਈਟ ਦਿੱਲੀ ਲਈ ਰਵਾਨਾ ਹੋਈ। ਜਾਣਕਾਰੀ ਮੁਤਾਬਕ ਫਲਾਈਟ 'ਚ ਕਰੀਬ 50 ਯਾਤਰੀ ਸਵਾਰ ਸਨ।

ਇਹ ਵੀ ਪੜ੍ਹੋ : 'ਸੋਨੀਆ ਗਾਂਧੀ ਨੂੰ ਕਦੇ ਮੇਰੀ ਮਦਦ...', ਰਾਹੁਲ ਗਾਂਧੀ ਦੀ ਤਾਰੀਫ਼ 'ਤੇ ਕੈਪਟਨ ਦਾ ਆ ਗਿਆ ਵੱਡਾ ਬਿਆਨ

ਲੰਬੀ ਦੇਰੀ ਕਾਰਨ ਇਨ੍ਹਾਂ 'ਚੋਂ ਕਰੀਬ 30 ਯਾਤਰੀਆਂ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ, ਜਦੋਂ ਕਿ 20 ਯਾਤਰੀ ਏਅਰਪੋਰਟ 'ਤੇ ਇੰਤਜ਼ਾਰ ਕਰਦੇ ਰਹ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਹਲਵਾਰਾ ਨਾਲ ਜੁੜੀ ਏਅਰ ਇੰਡੀਆ ਦੀ ਫਲਾਈਟ ਪ੍ਰਭਾਵਿਤ ਹੋਈ ਹੈ। ਕੁੱਝ ਦਿਨ ਪਹਿਲਾਂ ਵੀ ਦਿੱਲੀ ਤੋਂ ਹਲਵਾਰਾ ਆ ਰਹੀ ਇਕ ਫਲਾਈਟ ਨੂੰ ਵੀ ਖ਼ਰਾਬ ਮੌਸਮ ਕਾਰਨ ਸਾਵਧਾਨੀ ਵਜੋਂ ਦਿੱਲੀ ਵਾਪਸ ਜਾਣਾ ਪਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News