ਸਾਨੀਆ ਨੇ ਸਿੰਗਲ ਬੜ੍ਹਤ ਬਣਾਈ

09/28/2017 3:58:39 AM

ਨੋਇਡਾ— ਚੰਡੀਗੜ੍ਹ ਦੀ ਗੋਲਫਰ ਸਾਨੀਆ ਸ਼ਰਮਾ ਨੇ ਇਥੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 13ਵੇਂ ਗੇੜ ਦੇ ਪਹਿਲੇ ਦੌਰ ਵਿਚ ਇਕ ਅੰਡਰ-71 ਦਾ ਕਾਰਡ ਖੇਡ ਕੇ ਸਿੰਗਲ ਬੜ੍ਹਤ ਹਾਸਲ ਕੀਤੀ।  ਇਸ ਛੇ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ 'ਚ ਸਾਨੀਆ ਨੇ ਹੀਰੋ ਆਰਡਰ ਆਫ ਮੈਰਿਟ ਦੀਆਂ ਦੋ ਚੋਟੀ ਦੀਆਂ ਗੋਲਫਰਾਂ ਗੌਰਿਕਾ ਬਿਸ਼ਨੋਈ ਤੇ ਅਮਨਦੀਪ ਦਰਾਲ 'ਤੇ ਬੜ੍ਹਤ ਬਣਾਈ ਹੋਈ ਹੈ, ਜਿਹੜੀ ਇਵਾਨ ਪਾਰ 72 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। 21 ਸਾਲਾ ਸਾਨੀਆ ਸੈਸ਼ਨ ਦੇ ਦੂਜੇ ਹਿੱਸੇ 'ਚ ਖੇਡ ਰਹੀ ਹੈ ਤੇ ਉਸ ਨੇ ਇਕ ਟੂਰਨਾਮੈਂਟ ਵੀ ਆਪਣੇ ਨਾਂ ਕੀਤਾ ਹੈ।


Related News