MS ਧੋਨੀ ਹਨ ਪਾਕਿਸਤਾਨੀ ਮਹਿਲਾ ਕ੍ਰਿਕਟਰ ਸਨਾ ਮੀਰ ਦੇ ਮਨਪਸੰਦ ਖਿਡਾਰੀ

Friday, Oct 26, 2018 - 10:34 AM (IST)

MS ਧੋਨੀ ਹਨ ਪਾਕਿਸਤਾਨੀ ਮਹਿਲਾ ਕ੍ਰਿਕਟਰ ਸਨਾ ਮੀਰ ਦੇ ਮਨਪਸੰਦ ਖਿਡਾਰੀ

ਨਵੀਂ ਦਿੱਲੀ— ਪਾਕਿਸਤਾਨ ਦੀ ਮਹਿਲਾ ਕ੍ਰਿਕਟਰ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਭਾਰਤ ਦੇ ਵਿਕਟਕੀਪਰ ਅਤੇ ਸਾਬਕਾ ਕਪਤਾਨ ਐੱਮ.ਐੱਸ.ਧੋਨੀ ਨੂੰ ਆਪਣਾ ਮਨਪਸੰਦ ਭਾਰਤੀ ਕ੍ਰਿਕਟਰ ਦੱਸਿਆ ਹੈ। ਪੱਤਰਕਾਰਾਂ ਨੇ ਜਦੋਂ ਸਨਾ ਮੀਰ ਤੋਂ ਪੁੱਛਿਆ ਕਿ ਕਿਸ ਕ੍ਰਿਕਟਰ ਦੇ ਨਾਲ ਉਹ ਸਾਰਾ ਦਿਨ ਰਹਿਣਾ ਪਸੰਦ ਕਰੇਗੀ। ਇਸ 'ਤੇ ਸਨਾ ਨੇ ਐੱਮ.ਐੱਸ. ਧੋਨੀ ਦਾ ਨਾਂ ਲਿਆ, ਇਸ ਤੋਂ ਇਲਾਵਾ ਸਨਾ ਮੀਰ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਸਾਬਕਾ ਕਪਤਾਨ ਇਮਰਾਨ ਖਾਨ ਦਾ ਨਾਂ ਵੀ ਲਿਆ।
PunjabKesari
ਸਨਾ ਮੀਰ ਹਾਲ ਹੀ 'ਚ ਨੰਬਰ ਇਕ ਗੇਂਦਬਾਜ਼ ਬਣੀ ਹੈ। ਉਹ ਪਾਕਿਸਤਾਨ ਦੀ ਪਹਿਲੀ ਕ੍ਰਿਕਟਰ ਹੈ ਜਿਸ ਨੇ ਆਈ.ਸੀ.ਸੀ. ਰੈਂਕਿੰਗ 'ਚ ਨੰਬਰ ਇਕ ਦੀ ਰੈਂਕਿੰਗ ਹਾਸਲ ਕੀਤੀ ਹੈ। ਸਨਾ ਨੇ 663 ਰੇਟਿੰਗ ਅੰਕਾਂ ਦੇ ਨਾਲ ਆਸਟਰੇਲੀਆ ਦੀ ਮੇਗਨ ਸ਼ਟ (660) ਨੂੰ ਪਿੱਛੇ ਛੱਡਿਆ। ਪਾਕਿਸਤਾਨ ਦੀ ਮਹਿਲਾ ਟੀ-20 ਅਤੇ ਵਨ ਡੇ ਦੀ ਸਾਬਕਾ ਕਪਤਾਨ ਸਨਾ ਨੇ 112 ਵਨ ਡੇ 'ਚ 136 ਵਿਕਟਾਂ ਲਈਆਂ ਹਨ ਜਦਕਿ ਟੀ-20 'ਚ ਉਨ੍ਹਾਂ ਦੇ ਨਾਂ 76 ਸ਼ਿਕਾਰ ਹਨ। ਨਾਲ ਹੀ ਉਹ 1558 ਵਨ ਡੇ ਅਤੇ 757 ਟੀ-20 ਦੌੜਾਂ ਵੀ ਬਣਾ ਚੁੱਕੀ ਹੈ।


Related News