ਕਾਠਗੜ੍ਹ ਦੀ ਪੰਚਾਇਤੀ ਜ਼ਮੀਨ ਨੂੰ ਨਿਗਲਦੇ ਜਾ ਰਹੇ ਹਨ ਨਾਜਾਇਜ਼ ਕਬਜ਼ੇ

Friday, Jan 23, 2026 - 02:19 PM (IST)

ਕਾਠਗੜ੍ਹ ਦੀ ਪੰਚਾਇਤੀ ਜ਼ਮੀਨ ਨੂੰ ਨਿਗਲਦੇ ਜਾ ਰਹੇ ਹਨ ਨਾਜਾਇਜ਼ ਕਬਜ਼ੇ

ਕਾਠਗੜ੍ਹ (ਰਾਜੇਸ਼ ਸ਼ਰਮਾ)-ਕਸਬਾ ਕਾਠਗੜ੍ਹ ਆਲੇ-ਦੁਆਲੇ ਪੈਂਦੇ 70-80 ਪਿੰਡਾਂ ਦਾ ਕੇਂਦਰ ਹੈ ਅਤੇ ਇਸ ਕਸਬੇ ਵਿਚ ਸਥਿਤ ਪੰਚਾਇਤ ਦੀ ਕੀਮਤੀ ਜ਼ਮੀਨ ’ਤੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਿਆਂ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਹੈ ਕਿ ਉਸ ਨੂੰ ਰੋਕਣ ਦੀ ਕਿਸੇ ਦੀ ਹਿੰਮਤ ਨਹੀਂ ਪਈ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੇ ਸ਼ਹਿਰਨੁਮਾ ਕਾਠਗੜ੍ਹ ਦੀ ਪੰਚਾਇਤੀ ਜ਼ਮੀਨ ਨੂੰ ਬੁਰੀ ਤਰ੍ਹਾਂ ਨਿਗਲਣਾ ਸ਼ੁਰੂ ਕੀਤਾ ਹੋਇਆ ਹੈ, ਜਿਸ ਕਾਰਨ ਇਸ ਕਸਬੇ ਵਿਚ ਸਰਕਾਰੀ ਅਤੇ ਜਨਤਕ ਵਰਤੋਂ ਲਈ ਜ਼ਮੀਨ ਦੀ ਵੱਡੀ ਘਾਟ ਪਾਈ ਜਾ ਰਹੀ ਹੈ।

ਕਾਠਗੜ੍ਹ ਵਿਚ ਪੈਂਦੀ ਬਰਸਾਤੀ ਖਾਡ ਵਾਲੇ ਪਾਸੇ, ਪੁਲਸ ਥਾਣੇ ਦੇ ਪਿਛਲੇ ਪਾਸੇ ਖੇਡ ਕਰੀੜਾ ਸੈਂਟਰ ਤੱਕ ਨਾਜਾਇਜ਼ ਕਬਜ਼ਿਆਂ ਨੇ ਬੱਲੇ ਬੱਲੇ ਕਰਵਾਈ ਹੋਈ ਹੈ। ਇਥੋਂ ਤੱਕ ਕਿ ਕਈਆਂ ਨੇ ਤਾਂ ਬਰਸਾਤੀ ਖੱਡ ਦੀ ਮਾਰ ਤੋਂ ਬਚਣ ਲਈ ਲਗਾਏ ਗਏ ਬੰਨ੍ਹ ਤੱਕ ਵੀ ਕਬਜ਼ੇ ਕੀਤੇ ਹੋਏ ਹਨ। ਪੰਚਾਇਤੀ ਜ਼ਮੀਨ ਨੂੰ ਹੜੱਪਣ ਵਾਲੇ ਰਾਤ ਸਮੇਂ ਵਧੇਰੇ ਸਰਗਰਮ ਰਹਿੰਦੇ ਹਨ ਅਤੇ ਪਹਿਲਾਂ ਚਾਦਰਾਂ ਆਦਿ ਪਾ ਦਿੰਦੇ ਹਨ ਤੇ ਫਿਰ ਪੱਕੇ ਮਕਾਨ ਬਣਾ ਲੈਂਦੇ ਹਨ ਅਤੇ ਕੋਈ ਪਸ਼ੂਆਂ ਦਾ ਬਾੜਾ ਬਣਾ ਲੈਂਦਾ ਹੈ।

ਇਹ ਵੀ ਪੜ੍ਹੋ: ਟਾਂਡਾ 'ਚ ਗੋਲ਼ੀਆਂ ਮਾਰ ਕਤਲ ਕੀਤੇ ਬਲਵਿੰਦਰ ਦੇ ਮਾਮਲੇ 'ਚ ਇਕ ਮੁਲਜ਼ਮ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ

ਪੰਚਾਇਤੀ ਚੋਣਾਂ ਦੌਰਾਨ ਹੁੰਦੇ ਹਨ ਜ਼ਿਆਦਾ ਕਬਜ਼ੇ
ਜਦੋਂ ਵੀ ਪੰਚਾਇਤ ਦੀਆਂ ਚੋਣਾਂ ਹੁੰਦੀਆਂ ਹਨ ਉਦੋਂ ਨਾਜਾਇਜ਼ ਕਬਜ਼ਿਆਂ ਦੀ ਰਫਤਾਰ ਤੇਜ਼ ਹੋ ਜਾਂਦੀ ਹੈ ਕਿਉਂਕਿ ਉਦੋਂ ਰੋਕਣ ਵਾਲਾ ਕੋਈ ਨਹੀਂ ਹੁੰਦਾ। ਯਾਦ ਰਹੇ ਕਿ ਪਿਛਲੀਆਂ ਪੰਚਾਇਤੀ ਚੋਣਾਂ ਸਮੇਂ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਵਾਲਿਆਂ ਦੀ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਅਤੇ ਵਿਭਾਗ ਨੇ ਸਬੰਧਿਤ ਵਿਅਕਤੀਆਂ ਨੂੰ ਨੋਟਿਸ ਕੱਢੇ ਸਨ ਪਰ ਫਿਰ ਵੀ ਕਬਜ਼ੇ ਬਦਸਤੂਰ ਜਾਰੀ ਰਹੇ।

PunjabKesari

ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਵੀ ਹਨ ਨਾਜਾਇਜ਼ ਕਬਜ਼ੇ
ਕਾਠਗੜ੍ਹ ਵਿਚ ਪੈਂਦੇ ਬਰਸਾਤੀ ਚੋਅ ਵਾਲੇ ਪਾਸੇ ਕੁੱਝ ਰਕਬਾ ਜੰਗਲਾਤ ਵਿਭਾਗ ਦਾ ਵੀ ਹੈ ਜਿੱਥੇ ਨਾਜਾਇਜ਼ ਝੁੱਗੀਆਂ ਦਾ ਕਬਜ਼ਾ ਹੈ ਅਤੇ ਝੁੱਗੀਆਂ ਵਾਲਿਆਂ ਵਿਚੋਂ ਕਈਆਂ ਨੇ ਤਾਂ ਪੱਕੀਆਂ ਚਾਦਰਾਂ ਪਾਈਆਂ ਹੋਈਆਂ ਹਨ ਜਦਕਿ ਇਹੀ ਹਾਲ ਕਾਠਗੜ੍ਹ ਦੇ ਖੇਡ ਕਰੀੜਾ ਕੇਂਦਰ ਵੱਲ ਵਧ ਰਹੇ ਕਬਜ਼ਿਆਂ ਦਾ ਹੈ ਜਿੱਥੇ ਪੱਕੇ ਮਕਾਨ ਤੱਕ ਬਣ ਚੁੱਕੇ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਵੱਡਾ ਫੇਰਬਦਲ! ਇਨ੍ਹਾਂ 4 ਅਫ਼ਸਰਾਂ ਦੇ ਕੀਤੇ ਗਏ ਤਬਾਦਲੇ

ਬਿਨਾਂ ਮੀਟਰਾਂ ਤੋਂ ਚੱਲ ਰਹੀ ਹੈ ਬਿਜਲੀ
ਪੰਚਾਇਤੀ ਅਤੇ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ ਕਬਜ਼ੇ ਕਰਕੇ ਰਹਿ ਰਹੇ ਪ੍ਰਵਾਸੀ ਆਦਿ ਲੋਕਾਂ ਵੱਲੋਂ ਬਿਨਾਂ ਮੀਟਰਾਂ ਤੋਂ ਕੁੰਡੀਆਂ ਲਗਾ ਕੇ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਇਸ ਸਬੰਧੀ ਬਿਜਲੀ ਵਿਭਾਗ ਦਾ ਕੌਣ ਅਧਿਕਾਰੀ ਜਾਂ ਮੁਲਾਜ਼ਮ ਮਿਹਰਬਾਨ ਹੈ ਇਹ ਗੁੱਝਾ ਭੇਦ ਬੁਝਾਰਤ ਬਣਿਆ ਹੋਇਆ ਹੈ। ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।

PunjabKesari

ਸਰਕਾਰੀ ਜਾਂ ਜਨਤਕ ਵਰਤੋਂ ਵਾਸਤੇ ਜ਼ਮੀਨ ਮਿਲਣੀ ਔਖੀ
ਜੇਕਰ ਕਸਬਾ ਕਾਠਗੜ੍ਹ ਵਿਚ ਕਿਸੇ ਸਰਕਾਰੀ ਕੰਮ ਦੇ ਮਕਸਦ ਲਈ ਜਾਂ ਫਿਰ ਜਨਤਕ ਵਰਤੋਂ ਲਈ ਜ਼ਮੀਨ ਦੀ ਲੋੜ ਪੈ ਜਾਵੇ ਤਾਂ ਫਿਰ ਕਾਫੀ ਵੱਡੀ ਸਮੱਸਿਆ ਪੈਦਾ ਹੋਵੇਗੀ ਜਿਸ ਨਾਲ ਕਸਬੇ ਦੀ ਤਰੱਕੀ ਥਾਂ ਨਾ ਹੋਣ ਕਾਰਨ ਰੁਕ ਜਾਵੇਗੀ। ਲਗਭਗ ਕਸਬੇ ਵਿਚ ਬਣੀਆਂ ਸਾਰੀਆਂ ਪੰਚਾਇਤਾਂ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਵਿਚ ਅਤੇ ਹਟਾਉਣ ਵਿਚ ਸੁਸਤ ਹੀ ਰਹੀਆਂ ਹਨ ਜਿਸ ਨਾਲ ਕਸਬੇ ਦਾ ਵੱਡਾ ਨੁਕਸਾਨ ਹੈ।

ਵਾਹੀਯੋਗ ਜ਼ਮੀਨਾਂ ਵਾਂਗ ਨਾਜਾਇਜ਼ ਕਬਜ਼ਾਧਾਰੀਆਂ ਤੋਂ ਵੀ ਵਸੂਲਿਆ ਜਾਵੇ ਕਰਾਇਆ
ਜਿਸ ਤਰ੍ਹਾਂ ਬੋਲੀ ਰਾਹੀਂ ਵਾਹੀਯੋਗ ਜ਼ਮੀਨਾਂ ਨੂੰ ਠੇਕੇ ’ਤੇ ਦੇ ਕੇ ਪੰਚਾਇਤ ਨੂੰ ਆਮਦਨ ਹੁੰਦੀ ਹੈ ਉਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਤੋਂ ਵਿਭਾਗ ਕਰਾਇਆ ਵਸੂਲ ਕਰੇ ਤਾਂ ਜੋ ਪੰਚਾਇਤ ਦੀ ਆਮਦਨ ਵਿਚ ਵਾਧਾ ਹੋ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ ਬਾਰਿਸ਼ ਵਿਚਾਲੇ ਵੱਡਾ ਐਨਕਾਊਂਟਰ! ਸ਼ੂਟਰ ਨਾਲ ਪੁਲਸ ਦਾ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
ਜੰਗਲਾਤ ਵਿਭਾਗ ਕਰਵਾਏਗਾ ਜ਼ਮੀਨ ਦੀ ਨਿਸ਼ਾਨਦੇਹੀ : ਰੇਂਜ ਅਫ਼ਸਰ
ਕਾਠਗੜ੍ਹ ਵਿਚ ਜੰਗਲਾਤ ਵਿਭਾਗ ਦੀ ਜ਼ਮੀਨ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਸਬੰਧੀ ਜਦੋਂ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਾਠਗੜ੍ਹ ਵਿਚ ਵਿਭਾਗ ਦੀ ਜ਼ਮੀਨ ਦੀ ਜਲਦੀ ਹੀ ਨਿਸ਼ਾਨਦੇਹੀ ਕਰਵਾਉਣਗੇ ਅਤੇ ਜਿਸ ਨੇ ਵੀ ਕਬਜ਼ਾ ਕੀਤਾ ਹੋਇਆ ਹੈ ਉਸ ਨੂੰ ਹਟਾਇਆ ਜਾਵੇਗਾ।

ਨਾਜਾਇਜ਼ ਕਬਜ਼ਿਆਂ ਬਾਰੇ ਕੀ ਕਹਿੰਦੇ ਹਨ ਬਲਾਚੌਰ ਦੇ ਬੀ. ਡੀ. ਪੀ. ਓ.
ਕਸਬਾ ਕਾਠਗੜ੍ਹ ਦੀ ਪੰਚਾਇਤੀ ਜ਼ਮੀਨ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਸਬੰਧੀ ਜਦੋਂ ਬਲਾਚੌਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਬਾਰੇ ਤਾਂ ਗ੍ਰਾਮ ਪੰਚਾਇਤ ਹੀ ਜਵਾਬਦੇਹ ਹੁੰਦੀ ਹੈ। ਜੇਕਰ ਪੰਚਾਇਤ ਐਕਸ਼ਨ ਵਿਚ ਆਵੇ ਤਾਂ ਵਿਭਾਗ ਉਨ੍ਹਾਂ ਦਾ ਪੂਰਾ ਸਾਥ ਦੇ ਕੇ ਨਾਜਾਇਜ਼ ਕਬਜ਼ਿਆਂ ਨੂੰ ਹਟਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਵਰਤੋਂ ਪਿੰਡ ਦੇ ਵਿਕਾਸ ਲਈ ਹੀ ਹੋਣੀ ਚਾਹੀਦੀ ਹੈ ਜਿਸ ਵਿਚ ਸਰਕਾਰੀ ਜਾਂ ਜਨਤਕ ਦੋਵੇਂ ਕੰਮ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਕਾਠਗੜ੍ਹ ਵਿਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੰਚਾਇਤ ਨੂੰ ਪੱਤਰ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News