ਮਾਨਸਿਕ ਰੂਪ ਨਾਲ ਮਜ਼ਬੂਤ ਸਾਇਨਾ ਕੋਲ ਆਲ ਇੰਗਲੈਂਡ ਜਿੱਤਣ ਦਾ ਸੁਨਿਹਰੀ ਮੌਕਾ : ਵਿਮਲ

Tuesday, Jan 29, 2019 - 04:38 PM (IST)

ਨਵੀਂ ਦਿੱਲੀ : ਸਾਇਨਾ ਨੇਹਵਾਲ ਦੇ ਸਾਬਕਾ ਕੋਚ ਵਿਮਲ ਕੁਮਾਰ ਦਾ ਮੰਨਣਾ ਹੈ ਕਿ ਉਹ ਮਾਨਸਿਕ ਰੂਪ ਨਾਲ ਦੇਸ਼ ਦੀ ਸਭ ਤੋਂ ਮਜ਼ਬੂਤ ਬੈਡਮਿੰਟਨ ਖਿਡਾਰਨ ਹੈ ਅਤੇ ਇੰਨੇ ਲੰਬੇ ਕੈਰੀਅਰ ਦਾ ਰਾਜ ਸੱਟਾਂ ਤੋਂ ਉਭਰ ਕੇ ਵਾਪਸੀ ਕਰਨ ਦੀ ਉਸ ਦੀ ਸਮਰੱਥਾ ਹੈ। ਸਾਇਨਾ ਪਿਛਲੇ ਸਾਲ ਦੇ ਆਖਰ ਵਿਚ ਜ਼ਖਮੀ ਹੋਈ ਸੀ ਪਰ ਵਾਪਸੀ ਕਰ ਕੇ ਉਸ ਨੇ ਇੰਡੋਨੇਸ਼ੀਆ ਮਾਸਟਰਸ ਦਾ ਖਿਤਾਬ ਜਿੱਤਿਆ ਜਦੋਂ ਕੈਰੋਲਿਨਾ ਮਾਰਿਨ ਨੇ ਪੈਰ ਦੀ ਸੱਟ ਕਾਰਨ ਫਾਈਨਲ ਛੱਡ ਦਿੱਤਾ। 2014 ਤੋਂ 2017 ਤੱਕ ਸਾਇਨਾ ਦੇ ਕੋਚ ਰਹੇ ਵਿਮਲ ਨੇ ਪ੍ਰੈਸ ਕਾਨਫ੍ਰੈਂਸ 'ਚ ਕਿਹਾ, ''ਉਹ ਮਾਨਸਿਕ ਰੁਪ ਨਾਲ ਸਭ ਤੋਂ ਮਜ਼ਬੂਤ ਹੈ। ਪੁਰਸ਼ ਖਿਡਾਰੀਆਂ ਤੋਂ ਵੀ ਵੱਧ। ਕੋਰਟ 'ਤੇ ਹੋਣ 'ਤੇ ਉਹ ਜ਼ਿਆਦਾ ਸੋਚਦੀ ਨਹੀਂ। ਉਸ ਨੂੰ ਇਸ ਨਾਲ ਵੀ ਫਰਕ ਨਹੀਂ ਪੈਂਦਾ ਕਿ ਉਸ ਦਰਦ ਹੋ ਰਿਹਾ ਹੈ। ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਕੇ ਵਿਰੋਧੀ ਲੀ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ।''

PunjabKesari

ਵਿਮਲ ਦਾ ਮੰਨਣਾ ਹੈ ਕਿ ਮਾਰਿਨ ਅਤੇ ਦੁਨੀਆ ਦੀ ਨੰਬਰ ਇਕ ਖਿਡਾਰਨ ਤਾਈ ਝੂ ਯਿੰਗ ਦੇ ਜ਼ਖਮੀ ਹੋਣ ਨਾਲ ਸਾਇਨਾ ਅਤੇ ਪੀ. ਵੀ. ਸਿੰਧੂ ਦੇ ਕੋਲ ਆਲ ਇੰਗਲੈਂਡ ਖਿਤਾਬ ਜਿੱਤਣ ਦਾ ਸੁਨਿਹਰੀ ਮੌਕਾ ਹੈ। ਇੰਡੋਨੇਸ਼ੀਆ ਵਿਚ ਮਿਲੀ ਜਿੱਤ ਨਾਲ ਸਾਇਨਾ ਦਾ ਆਤਮ ਵਿਸ਼ਵਾਸ ਕਾਫੀ ਵਧਿਆ ਹੋਵੇਗਾ ਉਸ ਨੂੰ ਤੇ ਇਸ ਨਾਲ ਉਸ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਤਣ 'ਚ ਮਦਦ ਮਿਲੇਗੀ। ਕੈਰੋਲਿਨਾ ਨੂੰ ਸੱਟ ਤੋਂ ਉਭਰਨ ਵਿਚ 5 ਮਹੀਨੇ ਲੱਗਣਗੇ ਜਿਸ ਕਾਰਨ ਆਲ ਇੰਗਲੈਂਡ 'ਚ ਮੁਕਾਬਲਾ ਖੁਲ੍ਹਾ ਹੋਵੇਗਾ। ਕੈਰੋਲਿਨਾ ਅਤੇ ਤਾਈ ਝੂ ਮਜ਼ਬੂਤ ਦਾਅਵੇਦਾਰ ਸੀ। ਹੁਣ ਸਾਇਨਾ ਅਤੇ ਸਿੰਧੂ ਕੋਲ ਸੁਨਿਹਰੀ ਮੌਕਾ ਹੈ।''

PunjabKesari

ਮਾਰਚ ਵਿਚ 29 ਸਾਲ ਦੀ ਹੋਣ ਜਾ ਰਹੀ ਸਾਇਨਾ ਚੋਟੀ 10 ਵਿਚ ਸਭ ਤੋਂ ਵੱਧ ਉਮਰ ਦੀ ਖਿਡਾਰਨ ਹੈ ਅਤੇ ਵਿਮਲ ਦਾ ਕਹਿਣਾ ਹੈ ਕਿ ਉਸ ਨੂੰ ਲੈਅ ਬਰਕਰਾਰ ਰੱਖਣ ਲਈ ਚਲਾਕੀ ਨਾਲ ਅਭਿਆਸ ਕਰਨਾ ਹੋਵੇਗਾ। ਉਹ ਕਈ ਵਾਰ ਜ਼ਖਮੀ ਹੋ ਚੁੱਕੀ ਹੈ। ਮੈਂ ਓਲੰਪਿਕ ਵਿਚ ਉਸ ਦੇ ਨਾਲ ਸੀ। ਉਹ ਚੰਗੀ ਤਿਆਰੀ ਕਰ ਰਹੀ ਸੀ ਅਤੇ ਅਚਾਨਕ ਸੱਟ ਲੱਗ ਗਈ। ਉਸ ਨੇ ਵਾਪਸੀ ਕੀਤੀ। ਇਸ ਦੇ ਲਈ ਉਸ ਨੂੰ ਸਿਹਰਾ ਦੇਣਾ ਚਾਹੀਦਾ ਹੈ। ਹੁਣ ਉਸ ਨੂੰ ਚਲਾਕੀ ਨਾਲ ਅਭਿਆਸ ਕਰਨਾ ਹੋਵੇਗਾ ਕਿਉਂਕਿ ਅਗਲੇ ਸਾਲ ਓਲੰਪਿਕ ਹੈ। ਇੰਨੇ ਦੂਰ ਦੀ ਨਾ ਸੋਚੀਏ ਤਾਂ ਅਜੇ ਆਲ ਇੰਗਲੈਂਡ ਖਿਤਾਬ 'ਤੇ ਧਿਆਨ ਦੇਣਾ ਚਾਹੀਦਾ ਹੈ।''


Related News