ਸਾਇਨਾ, ਸ਼੍ਰੀਕਾਂਤ BWF ਵਿਸ਼ਵ ਰੈਂਕਿੰਗ ''ਚ ਹੋਇਆ ਫਾਇਦਾ

09/01/2017 9:38:50 PM

ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਵਾਲੀ ਸਾਇਨਾ ਨੇਹਵਾਲ ਤਾਜ਼ਾ ਬੀ.ਡਬਲ.ਯੂ.ਐੱਫ. ਵਿਸ਼ਵ ਰੈਂਕਿੰਗ 'ਚ 4 ਸਥਾਨ ਦੇ ਫਾਇਦੇ ਨਾਲ 12ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਕਿਦਾਂਬੀ ਸ਼੍ਰੀਕਾਂਤ ਨੂੰ ਵੀ 2 ਸਥਾਨ ਦਾ ਫਾਇਦਾ ਹੋਇਆ ਹੈ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸਾਇਨਾ 16ਵੇਂ ਸਥਾਨ ਤੋਂ ਖਿਸਕ ਗਈ ਸੀ ਪਰ ਗਲਾਸਗੋ 'ਚ ਵਧੀਆ ਪ੍ਰਦਰਸ਼ਨ ਦੀ ਬਦੌਲਤ ਉਹ ਮਹਿਲਾ ਸਿੰਗਜ਼ 'ਚ ਚੋਟੀ 10 'ਚ ਵਾਪਸੀ ਦੇ ਨੇੜੇ ਪਹੁੰਚ ਗਈ ਹੈ। ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਿੰਧੂ ਹਾਲਾਂਕਿ ਚੌਥੇ ਸਥਾਨ 'ਤੇ ਬਰਕਰਾਰ ਹੈ।
ਵਿਸ਼ਵ ਚੈਂਪੀਅਨਸ਼ਿਪ 'ਚ ਕੁਆਟਰਫਾਈਨਲ 'ਚ ਜਗ੍ਹਾ ਬਣਾਉਣ ਵਾਲੇ ਸ਼੍ਰੀਕਾਂਤ ਪੁਰਸ ਸਿੰਗਜ਼ 'ਚ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਹੋਰ ਭਾਰਤੀਆਂ 'ਚ ਅਜੇ ਜੈਰਾਮ ਅਤੇ ਬੀ.ਸਾਈ. ਪ੍ਰਣੀਤ ਨੂੰ ਵੀ ਇਕ ਅਤੇ 2 ਸਥਾਨ ਦਾ ਫਾਇਦਾ ਹੋਇਆ ਹੈ ਜੋ 16ਵੇਂ ਤੇ 17ਵੇਂ ਸਥਾਨ 'ਤੇ ਹੈ। 
ਪ੍ਰਣਵ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੈੱਡੀ ਦੀ ਮਿਕਸ ਡਬਲਜ਼ ਜੋੜੀ ਇਕ ਸਥਾਨ ਅੱਗੇ ਵੱਧ ਦੇ ਹੋਏ 19ਵੇਂ ਸਥਾਨ 'ਤੇ ਹੈ। ਅਸ਼ਵਿਨੀ ਪੋਨੰਪਾ ਤੇ ਸਿੱਕੀ ਦੀ ਮਹਿਲਾ ਜੋੜੀ 24ਵੇਂ ਸਥਾਨ 'ਤੇ ਬਰਕਰਾਰ ਹੈ। ਪੁਰਸ਼ ਡਬਲਜ਼ 'ਚ ਕੋਈ ਭਾਰਤੀ ਜੋੜੀ ਚੋਟੀ 25 'ਚ ਸ਼ਾਮਲ ਨਹੀਂ ਹੈ।


Related News