ਭਾਰਤੀ ਖੇਡ ਅਥਾਰਟੀ 'ਚ ਇਸ ਸਮੇਂ 959 ਕੋਚ ਕੰਮ ਕਰ ਰਹੇ: ਅਨੁਰਾਗ ਠਾਕੁਰ

Friday, Dec 16, 2022 - 01:16 PM (IST)

ਭਾਰਤੀ ਖੇਡ ਅਥਾਰਟੀ 'ਚ ਇਸ ਸਮੇਂ 959 ਕੋਚ ਕੰਮ ਕਰ ਰਹੇ: ਅਨੁਰਾਗ ਠਾਕੁਰ

ਜੈਤੋ(ਪ੍ਰਰਾਸ਼ਰ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਿਕ ਭਾਰਤੀ ਖੇਡ ਅਥਾਰਿਟੀ (ਸਾਈ) ਅਤੇ ਮਾਨਤਾ ਪ੍ਰਾਪਤ ਵੱਖ-ਵੱਖ ਰਾਸ਼ਟਰੀ ਖੇਡ ਸੰਘਾਂ (ਐੱਨ. ਐੱਸ. ਐੱਫ.) ’ਚ ਵੱਖ-ਵੱਖ ਖੇਡ ਸੰਸਥਾਵਾਂ ’ਲਈ ਟ੍ਰੇਨਰਾਂ ਦੀ ਨਿਯੁਕਤੀ ਇਕ ਚੱਲਦੀ ਰਹਿਣ ਵਾਲੀ ਪ੍ਰਕ੍ਰਿਰਿਆ ਹੈ। ਐੱਨ. ਐੱਸ. ਐੱਫ. ਨੂੰ ਟ੍ਰੇਨਿੰਗ ਅਤੇ ਪ੍ਰਤੀਯੋਗਿਤਾ ਵੰਡ ਲਈ ਆਪਣੇ ਸੰਬੰਧਿਤ ਸਾਲਾਨਾ ਕੈਲੰਡਰ ਅੰਦਰ ਵਿਦੇਸ਼ੀ ਮਾਹਿਰਾਂ ਨੂੰ ਆਪਣੇ ਦਮ ’ਤੇ ਨਿਯੁਕਤ ਕਰਨ ਦੀ ਇਜ਼ਾਜਤ ਹੈ। ਹਾਲਾਂਕਿ ਹਰੇਕ ਐੱਨ. ਐੱਸ. ਐੱਫ. ਨੂੰ ਸਾਈ ਦੀ ਸਲਾਹ ਨਾਲ ਕਿਰਾਏ ’ਤੇ ਲਏ ਗਏ ਕੋਚਾਂ ਲਈ ਮੁੱਖ ਨਤੀਜਾ ਖੇਤਰ ਬਣਾਉਣਾ ਜ਼ਰੂਰੀ ਹੈ। ਸਾਈ ’ਚ ਇਸ ਸਮੇਂ 959 ਕੋਚ ਕੰਮ ਕਰ ਰਹੇ ਹਨ ਅਤੇ ਸਾਰੇ ਭਾਰਤੀ ਹਨ।

ਭਾਰਤੀ ਕੋਚਾਂ ਅਤੇ ਅੰਤਰਰਾਸ਼ਟਰੀ ਕੋਚਾਂ ਨੂੰ ਕੰਮ ਅਲੱਗ-ਅਲੱਗ ਵੰਡੇ ਹੋਏ ਹਨ। ਭਾਰਤੀ ਕੋਚਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ 7ਵੇਂ ਕੇਂਦਰੀ ਤਨਖਾਹ ਕਮਿਸ਼ਨ (ਸੀ. ਪੀ. ਸੀ.) ਦੀਆਂ ਸਿਫਾਰਿਸ਼ਾਂ ਦੇ ਅਨੁਸਾਰ ਹੈ। ਸੰਵਿਧਾਤਮਕ ਕੋਚਾਂ ਦੇ ਮਾਮਲੇ ’ਚ ਕਰਾਰ ਸਬੰਧੀ ਸਮਝੋਤਿਆਂ ’ਚ ਨਿਰਧਾਰਿਤ ਸ਼ਰਤਾਂ ਹਨ। ਜਿਥੋਂ ਤੱਕ ਵਿਦੇਸ਼ੀ ਕੋਚਾਂ ਦਾ ਸਬੰਧ ਹੈ, ਉਨ੍ਹਾਂ ਨੂੰ ਅੰਤਰਰਾਸ਼ਟਰੀ ਕੋਚਾਂ ਦੀ ਜ਼ਰੂਰਤ, ਬਾਜ਼ਾਰੂ ਦਰਾਂ, ਯੋਗਤਾ/ਤਜ਼ੁਰਬਾ ਅਤੇ ਤਨਖਾਹ ਦੇ ਆਧਾਰ ’ਤੇ ਐੱਨ. ਐੱਸ. ਐੱਫ. ਦੀਆਂ ਸਿਫਾਰਿਸ਼ਾਂ ਅਨੁਸਾਰ ਨਿਯੁਕਤ ਕੀਤਾ ਜਾਂਦਾ ਹੈ।


author

cherry

Content Editor

Related News