ਸਚਿਨ ਨੇ ਕੁਝ ਇਸ ਅੰਦਾਜ਼ ''ਚ ਅਮਿਤਾਭ ਬੱਚਨ ਨੂੰ ਦਿੱਤੀਆਂ ਸ਼ੁਭਕਾਮਨਾਵਾਂ, ਯਾਦ ਕਰਾਇਆ ਡਾਇਲਾਗ

09/26/2019 11:39:03 AM

ਸਪੋਰਟਸ ਡੈਸਕ : ਵਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੂੰ ਫਿਲਮ ਇੰਡਸਟ੍ਰੀ ਦਾ ਸਭ ਤੋਂ ਵੱਡਾ ਸਨਮਾਨ ਦਾਦਾ ਸਾਹਬ ਫਾਲਕੇ ਐਵਾਰਡ ਨਾਲ ਜਲਦੀ ਹੀ ਸਨਮਾਨਤ ਕੀਤਾ ਜਾਵੇਗਾ। ਅਜਿਹੇ 'ਚ ਟੀਮ ਇੰਡੀਆ ਦੇ ਸਾਬਕਾ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ 'ਤੇ ਅਮਿਤਾਭ ਬੱਚਨ ਨੂੰ ਟਵੀਟ ਕਰ ਕੇ ਇਕ ਖਾਸ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਦਰਅਸਲ, ਸਚਿਨ ਨੇ ਆਪਣੇ ਅਕਾਊਂਟ ਤੋਂ ਲਿਖਿਆ, ''ਵਿਜੇ ਦੀਨਾ ਨਾਥ ਚੌਹਾਨ, ਪੂਰਾ ਨਾਂ। ਬਾਪ ਦਾ ਨਾਂ ਦੀਨਾ ਨਾਥ ਚੌਹਾਨ। ਮਾਂ ਦਾ ਨਾਂ ਸੁਹਾਸਿਨੀ ਚੌਹਾਨ। ਪਿੰਡ ਦਾ ਨਾਂ ਮਾਂਡਵਾ। ਉਮਰ 36...'' ਇਕ ਲਾਈਨ ਜੋ ਅੱਜ ਵੀ ਮੇਰੇ ਰੌਂਗਟੇ ਖੜ੍ਹੇ ਕਰ ਦਿੰਦੀ ਹੈ। ਅਮਿਤ ਜੀ ਤੁਸੀਂ ਏਦਾ ਹੀ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤਦੇ ਰਹੋ। ਕਿਰਦਾਰ ਬਹੁਤ ਪਰ ਸ਼ਹਿਨਸ਼ਾਹ ਬਸ ਇਕ #DadaSahebPhalkeAward।


Related News