ਰਾਜਪਾਲ ਕਟਾਰੀਆ ਬੋਲੇ, ਝੂਠ ਬੋਲਣਾ ਬੰਦ ਕਰਨ ਅਧਿਕਾਰੀ, ਹਾਲਾਤ ਕੁਝ ਹੋਰ ਵੀ ਬਿਆਨ ਕਰ ਰਹੇ

Friday, Jul 10, 2026 - 07:09 PM (IST)

ਰਾਜਪਾਲ ਕਟਾਰੀਆ ਬੋਲੇ, ਝੂਠ ਬੋਲਣਾ ਬੰਦ ਕਰਨ ਅਧਿਕਾਰੀ, ਹਾਲਾਤ ਕੁਝ ਹੋਰ ਵੀ ਬਿਆਨ ਕਰ ਰਹੇ

ਚੰਡੀਗੜ੍ਹ (ਵੈੱਬ ਡੈਸਕ)- ਚੰਡੀਗੜ੍ਹ ਵਿਚ ਵਨ ਮਹਾਉਤਸਵ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਰਕਾਰੀ ਦਾਅਵਿਆਂ 'ਤੇ ਖੁੱਲ੍ਹ ਕੇ ਸਵਾਲ ਚੁੱਕੇ ਹਨ। ਪੌਦੇ ਲਗਾਉਣ ਦੇ ਅੰਕੜਿਆਂ 'ਤੇ ਤੰਜ ਕੱਸਦੇ ਹੋਏ ਰਾਜਪਾਲ ਗਵਰਨਰ ਨੇ ਕਿਹਾ ਕਿ ਜੇਕਰ ਹਰ ਸਾਲ ਲਗਾਏ ਗਏ ਪੌਦਿਆਂ ਦੇ ਸਰਕਾਰੀ ਦਾਅਵਿਆਂ ਨੂੰ ਜੋੜ ਲਿਆ ਜਾਵੇ ਤਾਂ ਸ਼ਹਿਰ ਵਿਚ ਇਕ ਇੰਚ ਜ਼ਮੀਨ ਵੀ ਖਾਲੀ ਨਹੀਂ ਬਚੇਗੀ। 

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਕਾਲੋਨੀਆਂ ਲਈ ਪਾਵਰਕਾਮ ਨੇ ਖਿੱਚੀ ਤਿਆਰੀ! ਨਵਾਂ ਅਲਟੀਮੇਟਮ ਕੀਤਾ ਜਾਰੀ

ਉਨ੍ਹਾਂ ਨੇ ਵਧਾ-ਚੜ੍ਹਾ ਕੇ ਦਾਅਵੇ ਕਰਨ ਅਤੇ ਝੂਠ ਬੋਲਣ ਦੀ ਆਦਤ 'ਤੇ ਅਧਿਕਾਰੀਆਂ ਦੀ ਕਲਾਸ ਲਗਾਈ ਅਤੇ ਉਨ੍ਹਾਂ ਨੂੰ ਆਤਮ ਮੰਥਨ ਕਰਨ ਦੀ ਨਸੀਹਤ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮੂਹਿਕ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਚੰਡੀਗੜ੍ਹ ਦਾ ਗ੍ਰੀਨ ਕਵਰ ਵਧ ਕੇ 51.6 ਫ਼ੀਸਦੀ ਪਹੁੰਚ ਗਿਆ ਹੈ, ਜੋ ਦੇਸ਼ ਵਿਚ ਸਭ ਤੋਂ ਵੱਧ ਹੈ।  ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਿਰਫ਼ ਬੂਟੇ ਲਗਾਉਣ ਦੇ ਦਾਅਵੇ ਕਰਨ ਨਾਲ ਕੰਮ ਨਹੀਂ ਚੱਲੇਗਾ। ਪਹਿਲਾਂ ਵੀ ਕਈ ਮੁਹਿੰਮਾਂ ਚਲਾਈਆਂ ਗਈਆਂ ਅਤੇ ਕਲੈਕਟਰ ਸਾਬ੍ਹ ਦਿੱਲੀ ਵਿਚ ਸਨਮਾਨਤ ਹੋਏ ਪਰ ਤਿੰਨ ਸਾਲ ਪਹਾੜ ਖਾਲੀ ਦਾ ਖਾਲੀ। ਜੇਕਰ ਦਰਖੱਤ ਨਹੀਂ ਹੋਣਗੇ ਤਾਂ ਪਾਣੀ ਨਹੀਂ ਹੋਵੇਗਾ ਤਾਂ ਖਾਣ ਲਈ ਅਨਾਜ ਵੀ ਨਹੀਂ ਮਿਲੇਗਾ।

PunjabKesari

ਉਨ੍ਹਾਂ ਕਿਹਾ ਕਿ ਇਸ ਲਿਹਾਜ਼ ਨਾਲ ਚੰਡੀਗੜ੍ਹ ਖ਼ੁਸ਼ਕਿਸਮਤ ਵਾਲਾ ਸ਼ਹਿਰ ਹੈ, ਜਿੱਥੇ ਅੱਜ ਵੀ 50-50 ਸਾਲ ਪੁਰਾਣੇ ਬਰਗਦ ਦੇ ਦਰਖੱਤ ਖੜ੍ਹੇ ਹਨ। ਇਨ੍ਹਾਂ ਦਰਖੱਤਾਂ ਨੂੰ ਹਰ ਹਾਲ ਵਿਚ ਬਚਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਲਗਾਤਾਰ ਵਿਗੜ ਰਿਹਾ ਹੈ। ਇਸ ਦਾ ਸਭ ਤੋਂ ਵੱਡੀ ਉਦਾਹਰਣ ਅਮਰਨਾਥ ਗੁਫ਼ਾ ਦਾ ਸ਼ਿਵਲਿੰਗ ਹੈ, ਜੋ ਬਰਫ਼ ਨਾਲ ਬਣਦਾ  ਹੈ। ਪਹਿਲਾਂ ਸ਼ਰਧਾਲੂ ਪੈਦਲ ਚਲ ਕੇ ਦਰਸ਼ਨ ਕਰਦੇ ਸਨ ਪਰ ਇਸ ਵਾਰ ਤਿੰਨ ਦਿਨਾਂ 'ਚ ਹੀ ਕਰੀਬ 7 ਫੁੱਟ ਉੱਚਾ ਸ਼ਿਵਲਿੰਗ ਪਿਘਲ ਗਿਆ। 

ਇਹ ਵੀ ਪੜ੍ਹੋ: ਜਲੰਧਰ 'ਚ ਚਿਕਨ ਕਾਰੋਬਾਰੀ ਵਿਵਾਦਾਂ 'ਚ ਘਿਰਿਆ! ਚਲਦੀ ਕਾਰ 'ਚ ਪਿਸਤੌਲ ਲਹਿਰਾਉਣ ਦੀ ਵੀਡੀਓ ਵਾਇਰਲ

ਉਥੇ ਹੀ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ 'ਚ ਕਿਸੇ ਨੂੰ ਵੀ ਪੌਦੇ ਮੁਫ਼ਤ ਨਹੀਂ ਦਿੱਤੇ ਜਾਂਦੇ ਕਿਉਂਕਿ ਮੁਫ਼ਤ ਚੀਜ਼ਾਂ ਦੀ ਕਦਰ ਨਹੀਂ ਕੀਤੀ ਜਾਂਦੀ। ਇਸ ਲਈ ਹਰੇਕ ਪੌਦੇ ਦੀ ਕੀਮਤ ਪੰਜ ਤੋਂ ਦਸ ਰੁਪਏ ਰੱਖੀ ਗਈ ਹੈ। ਪਿਛਲੇ ਸਾਲ ਸਾਢੇ ਪੰਜ ਲੱਖ ਰੁੱਖ ਲਗਾਉਣ ਦਾ ਟੀਚਾ ਸੀ ਪਰ ਸਾਢੇ ਛੇ ਲੱਖ ਰੁੱਖ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਕ ਐਕਸਪਰਟ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸ਼ਹਿਰ ਦਾ ਟ੍ਰੀ ਮੈਪ ਬਣਾਇਆ ਗਿਆ। ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਇਹ ਫ਼ੈਸਲਾ ਕੀਤਾ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਕਿਸ ਖੇਤਰ ਵਿੱਚ ਕਿਸ ਕਿਸਮ ਦੇ ਰੁੱਖ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਦੀਆਂ ਜ਼ਰੂਰਤਾਂ ਅਨੁਸਾਰ ਹਰਿਆਲੀ ਵਿਕਸਤ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ 'ਤੇ ਪੰਜਾਬ ਪੁਲਸ ਦੇ SHO 'ਤੇ ਡਿੱਗੀ ਗਾਜ! ਹੋਈ ਸਖ਼ਤ ਕਾਰਵਾਈ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News