ਪੰਜਾਬ ਦੇ ਇਸ ਜ਼ਿਲ੍ਹੇ ਦੇ ਡਾਕ ਘਰ 'ਚ ਐਤਵਾਰ ਤੇ ਸਰਕਾਰੀ ਛੁੱਟੀਆਂ ਰੱਦ, ਜਾਣੋ ਵਜ੍ਹਾ

Thursday, Jul 02, 2026 - 11:41 AM (IST)

ਪੰਜਾਬ ਦੇ ਇਸ ਜ਼ਿਲ੍ਹੇ ਦੇ ਡਾਕ ਘਰ 'ਚ ਐਤਵਾਰ ਤੇ ਸਰਕਾਰੀ ਛੁੱਟੀਆਂ ਰੱਦ, ਜਾਣੋ ਵਜ੍ਹਾ

ਗੁਰਦਾਸਪੁਰ (ਹਰਮਨ) : ਡਾਕ ਵਿਭਾਗ ਦੇ ਗੁਰਦਾਸਪੁਰ ਡਵੀਜ਼ਨ ਵੱਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਧਿਆਨ ’ਚ ਰੱਖਦੇ ਹੋਏ ਲੋਕਾਂ ਦੀ ਸਹੂਲਤ ਲਈ ਚੁਣਿੰਦਾ ਡਾਕ ਘਰਾਂ ’ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ 15 ਜੁਲਾਈ 2026 ਤੋਂ 28 ਅਗਸਤ 2026 ਤੱਕ ਆਉਣ ਵਾਲੇ ਸਮੂਹ ਐਤਵਾਰਾਂ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਮੇਲ ਬੁਕਿੰਗ ਅਤੇ ਆਧਾਰ ਸੇਵਾਵਾਂ ਲਈ ਵਿਸ਼ੇਸ਼ ਕਾਊਂਟਰ ਖੁੱਲ੍ਹੇ ਰੱਖੇ ਜਾਣਗੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਚੱਲ ਰਿਹਾ ਸੀ ਹੈਰਾਨੀਜਨਕ ਕਾਰਾ, ਜੇਲ੍ਹ ਵਾਰਡਰ ਹੋਇਆ ਗ੍ਰਿਫ਼ਤਾਰ

ਇਸ ਨਵੀਂ ਸਹੂਲਤ ਤਹਿਤ ਗੁਰਦਾਸਪੁਰ ਡਿਵੀਜ਼ਨ ਦੇ ਅਧੀਨ ਆਉਂਦੇ ਗੁਰਦਾਸਪੁਰ ਹੈੱਡ ਪੋਸਟ ਆਫ਼ਿਸ, ਬਟਾਲਾ ਹੈੱਡ ਪੋਸਟ ਆਫ਼ਿਸ, ਪਠਾਨਕੋਟ ਸਬ ਪੋਸਟ ਆਫ਼ਿਸ, ਦੀਨਾਨਗਰ ਸਬ ਪੋਸਟ ਆਫ਼ਿਸ, ਕਾਦੀਆਂ ਸਬ ਪੋਸਟ ਆਫ਼ਿਸ, ਧਾਰੀਵਾਲ ਸਬ ਪੋਸਟ ਆਫ਼ਿਸ ਅਤੇ ਫਤਿਹਗੜ੍ਹ ਚੂੜੀਆਂ ਸਬ ਪੋਸਟ ਆਫ਼ਿਸ ’ਚ ਵਿਸ਼ੇਸ਼ ਕੰਮਕਾਜ ਹੋਵੇਗਾ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ਆਉਣ ਵਾਲੇ ਯਾਤਰੀਆਂ ਤੇ ਸ਼ਰਧਾਲੂਆਂ ਲਈ ਐਡਵਾਈਜ਼ਰੀ ਜਾਰੀ

ਇਨ੍ਹਾਂ ਡਾਕ ਘਰਾਂ ’ਚ ਲੋਕ ਰੱਖੜੀ ਨਾਲ ਸਬੰਧਤ ਸਪੀਡ ਪੋਸਟ, ਰਜਿਸਟਰੀ, ਪਾਰਸਲ ਅਤੇ ਹੋਰ ਜ਼ਰੂਰੀ ਡਾਕ ਸੇਵਾਵਾਂ ਦਾ ਨਿਰਵਿਘਨ ਲਾਭ ਲੈ ਸਕਣਗੇ ਤਾਂ ਜੋ ਤਿਉਹਾਰਾਂ ਦੇ ਦਿਨਾਂ ’ਚ ਭੈਣਾਂ ਵੱਲੋਂ ਭੇਜੀਆਂ ਜਾਣ ਵਾਲੀਆਂ ਰੱਖੜੀਆਂ ਭਰਾਵਾਂ ਤੱਕ ਸਮੇਂ ਸਿਰ ਪਹੁੰਚ ਸਕਣ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਭਲਕੇ ਤੋਂ 4 ਜੁਲਾਈ ਤੱਕ ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ-ਹਨੇਰੀ ਦਾ ਅਲਰਟ

ਡਾਕ ਸੇਵਾਵਾਂ ਦੇ ਨਾਲ ਆਧਾਰ ਕਾਰਡ ਵੀ ਹੋਣਗੇ ਅਪਡੇਟ

ਡਾਕ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਨਿਰਧਾਰਤ ਪੋਸਟ ਆਫ਼ਿਸ ਐਤਵਾਰ ਅਤੇ ਛੁੱਟੀ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਲਗਾਤਾਰ ਖੁੱਲ੍ਹੇ ਰਹਿਣਗੇ। ਡਾਕ ਸੇਵਾਵਾਂ ਦੇ ਨਾਲ-ਨਾਲ ਇਨ੍ਹਾਂ ਕੇਂਦਰਾਂ ’ਤੇ ਆਮ ਲੋਕਾਂ ਦੀ ਸਹੂਲਤ ਲਈ ਨਵੇਂ ਆਧਾਰ ਕਾਰਡ ਬਣਾਉਣ ਅਤੇ ਪੁਰਾਣੇ ਆਧਾਰ ਕਾਰਡਾਂ ’ਚ ਸੋਧ (ਆਧਾਰ ਅਪਡੇਟ) ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਅਧਿਕਾਰੀਆਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਵਿਭਾਗ ਵੱਲੋਂ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News