ਪੰਜਾਬ ਦੇ ਇਸ ਇਲਾਕੇ ''ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!

Monday, Jul 06, 2026 - 07:04 PM (IST)

ਪੰਜਾਬ ਦੇ ਇਸ ਇਲਾਕੇ ''ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!

ਸੁਲਤਾਨਪੁਰ ਲੋਧੀ (ਅਸ਼ਵਨੀ)- ਪੈਟਰੋਲ ਦੀ ਕਿੱਲਤ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗ ਮੁਤਾਬਕ ਪੂਰਤੀ ਨਹੀਂ ਹੋਣ ਅਤੇ ਸਪਲਾਈ ਦੇ ਪ੍ਰਭਾਵਿਤ ਹੋਣ ਕਾਰਨ ਖੇਤਰ ਅੰਦਰ ਹਾਹਾਕਾਰ ਹੈ। ਦਿਹਾੜੀ ਕਰਨ ਵਾਲੇ ਕੁਝ ਕਾਮਿਆਂ ਨੇ ਦੱਸਿਆ ਕਿ ਉਹ ਸਵੇਰੇ ਪੈਟਰੋਲ ਪੰਪ 'ਤੇ ਸਿਰਫ਼ 100 ਰੁਪਏ ਪੈਟਰੋਲ ਹੀ ਦੇ ਦੇਣ ਲਈ ਮਿੰਨਤਾਂ ਕਰਦੇ ਰਹੇ ਪਰ ਉਨ੍ਹਾਂ ਨੂੰ ਸਪਲਾਈ ਆਉਣ ਤੱਕ ਉਡੀਕ ਕਰਨ ਲਈ ਕਿਹਾ ਜਾਂਦਾ ਰਿਹਾ। 

ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਲੋਕ

ਆਮ ਲੋਕਾਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਜਦੋਂ ਜਗ ਬਾਣੀ ਦੀ ਟੀਮ ਨੇ ਸੁਲਤਾਨਪੁਰ ਲੋਧੀ ਖੇਤਰ ਦੇ ਸ਼ਹਿਰੀ ਅਤੇ ਵੱਖ-ਵੱਖ ਪੇਂਡੂ ਪੈਟਰੋਲ ਪੰਪਾਂ ਦਾ ਦੌਰਾ ਕੀਤਾ ਤਾਂ ਇਕ ਪੈਟਰੋਲ ਪੰਪ ਨੂੰ ਛੱਡ ਕੇ ਬਾਕੀ ਉਪਰ ਗੰਭੀਰ ਕਿੱਲਤ ਸਾਹਮਣੇ ਆਈ ਹੈ। ਸਥਾਨਕ ਲੋਕਾਂ ਮੁਤਾਬਕ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਕਈ ਪੇਂਡੂ ਪੈਟਰੋਲ ਪੰਪਾਂ 'ਤੇ ਪੈਟਰੋਲ ਦੀ ਸਪਲਾਈ ਪ੍ਰਭਾਵਿਤ ਹੈ, ਜਿਸ ਕਾਰਨ ਪੰਪ ਸੁੰਨੇ ਪਏ ਹਨ ਅਤੇ ਵਾਹਨ ਚਾਲਕਾਂ ਨੂੰ ਪੈਟਰੋਲ ਲਈ ਦੂਰ-ਦੁਰਾਡੇ ਦੇ ਇਲਾਕਿਆਂ ਦਾ ਰੁਖ ਕਰਨਾ ਪੈ ਰਿਹਾ ਹੈ। ਕਰਮਜੀਤ ਪੁਰ ਰੋਡ 'ਤੇ ਸਥਿਤ ਪੈਟਰੋਲ ਪੰਪ ਤੋਂ ਪੈਟਰੋਲ ਦੀ ਮੰਗ ਕੀਤੀ ਗਈ ਤਾਂ ਜਵਾਬ ਮਿਲਿਆ ਕਿ ਇਕ ਮਹੀਨੇ ਤੋਂ ਜ਼ਿਆਦਾ ਸਮੇ ਤੋਂ ਵਿਹਲੇ ਹੀ ਬੈਠੇ ਹਾਂ ਬਾਊ ਜੀ।

ਇਹ ਵੀ ਪੜ੍ਹੋ: SKM ਨੇ ਖੋਲ੍ਹਿਆ ਮੋਰਚਾ! 13 ਜੁਲਾਈ ਨੂੰ ਲੈ ਕੇ ਪੰਜਾਬ ਲਈ ਕੀਤਾ ਵੱਡਾ ਐਲਾਨ

ਪਿੰਡ ਵਾਸੀਆਂ ਨੇ ਦੱਸਿਆ ਕਿ ਪੈਟਰੋਲ ਦੀ ਕਮੀ ਕਾਰਨ ਕਿਸਾਨਾਂ, ਮੁਲਾਜ਼ਮਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਦੇ ਕੰਮਾਂ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਟਰੋਲ ਲਈ ਦੂਰ ਜਾਣ ਕਰਕੇ ਸਮੇਂ ਅਤੇ ਪੈਸੇ ਦੋਵਾਂ ਦੀ ਵਾਧੂ ਬਰਬਾਦੀ ਹੋ ਰਹੀ ਹੈ। ਸ਼ਹਿਰ ਦੇ ਕਪੂਰਥਲਾ ਰੋਡ 'ਤੇ ਸਥਿਤ ਪੈਟਰੋਲ ਪੰਪ ਉਪਰ ਦੁਪਹਿਰ ਨੂੰ ਪੈਟਰੋਲ ਦਾ ਇਕ ਟੈਂਕਰ ਸਪਲਾਈ ਦੇਣ ਪਹੁੰਚਣ ਦੀ ਸੂਚਨਾ ਜਦੋਂ ਹੀ ਲੋਕਾਂ ਨੂੰ ਮਿਲੀ ਤਾਂ ਉੱਥੇ ਵੱਡੀ ਗਿਣਤੀ ਵਿੱਚ ਪੈਟਰੋਲ ਦੇ ਗਾਹਕ ਇੱਕਠੇ ਹੋਣੇ ਸ਼ੁਰੂ ਹੋ ਗਏ ਸਨ। ਤਲਵੰਡੀ ਚੋਧਰੀਆਂ ਰੋਡ 'ਤੇ ਇਕ ਪੈਲੇਸ ਨੇੜੇ ਸਥਿਤ ਪੰਪ ਵਾਲਿਆਂ ਨੇ ਵੀ ਪੈਟਰੋਲ ਨਾ ਹੋਣ ਦਾ ਹਵਾਲਾ ਦੇ ਕੇ ਗਾਹਕਾਂ ਨੂੰ ਨਿਰਾਸ਼ ਕਰੀ ਛੱਡਿਆ। ਪੈਟਰੋਲ ਸਪਲਾਈ ਨੂੰ ਲੈ ਕੇ ਪੈਦਾ ਹੋਈ ਇਸ ਸਮੱਸਿਆ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਪੈਟਰੋਲ ਦੀ ਨਿਯਮਤ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਅਸਰ ਦਿਹਾੜੀ ਕਰਨ ਵਾਲੇ ਕਾਮਿਆਂ, ਰੋਜ਼ਾਨਾ ਡਿਉਟੀ 'ਤੇ ਜਾਣ ਵਾਲੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਖੇਤੀਬਾੜੀ, ਛੋਟੇ ਕਾਰੋਬਾਰਾਂ ਅਤੇ ਹੋਰ ਜ਼ਰੂਰੀ ਸੇਵਾਵਾਂ 'ਤੇ ਵੀ ਪੈ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਇਲਾਕਾ ਵਾਸੀਆਂ ਨੇ ਸੰਬੰਧਤ ਤੇਲ ਕੰਪਨੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਪੈਟਰੋਲ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਉਧਰ ਸੰਬੰਧਤ ਅਧਿਕਾਰੀਆਂ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ। ਪੱਖ ਮਿਲਣ 'ਤੇ ਉਸ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ: ਗੈਂਗਸਟਰ ਮਨਪ੍ਰੀਤ ਮੰਨਾ ਦੀ ਵਾਇਰਲ ਵੀਡੀਓ ਮਾਮਲੇ 'ਚ ਐਡੀਸ਼ਨਲ ਸੁਪਰਡੈਂਟ ਤੇ ਵਾਰਡਨ ਗ੍ਰਿਫ਼ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News