10 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਨਹਿਰ ''ਚੋਂ ਮਿਲੀ ਲਾਸ਼! ਇਸ ਹਾਲ ''ਚ ਪੁੱਤ ਨੂੰ ਵੇਖ ਮਾਪਿਆਂ ਦੇ ਉੱਡੇ ਹੋਸ਼

Thursday, Jul 09, 2026 - 06:40 PM (IST)

10 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਨਹਿਰ ''ਚੋਂ ਮਿਲੀ ਲਾਸ਼! ਇਸ ਹਾਲ ''ਚ ਪੁੱਤ ਨੂੰ ਵੇਖ ਮਾਪਿਆਂ ਦੇ ਉੱਡੇ ਹੋਸ਼

ਬਲਾਚੌਰ (ਤਜਿੰਦਰ ਜੋਤ)- ਸਬ ਡਿਵੀਜ਼ਨ ਬਲਾਚੌਰ 'ਚ ਪੈਂਦੇ ਪਿੰਡ ਚਾਹਲਾ ਦਾ ਨੌਜਵਾਨ ਨਿਖਿਲ ਸ਼ੱਕੀ ਹਾਲਾਤ ਵਿਚ ਲਾਪਤਾ ਸੀ। ਅੱਜ 10ਵੇਂ ਦਿਨ ਨਿਖਿਲ ਦੀ ਲਾਸ਼ ਬਿਸਤ ਦੋਆਬ ਨਹਿਰ 'ਚੋਂ ਬਰਾਮਦ ਕੀਤੀ ਗਈ ਹੈ।  ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨਿਖਿਲ ਪੁੱਤਰ ਗੁਰਮੀਤ ਉਰਫ਼ ਛਿੰਦ ਪਿੰਡ ਚਾਹਲਾ ਆਪਣੇ ਦੋ ਸਾਥੀਆਂ ਸਮੇਤ ਨਹਿਰ ਬਿਸਤ ਦੋਆਬ ਕਿਨਾਰੇ ਖੜ੍ਹਾ ਸੀ ਅਤੇ ਅਚਾਨਕ ਪੈਰ ਫਿਸਲਣ ਕਾਰਨ ਉਹ ਨਹਿਰ 'ਚ ਡਿੱਗ ਪਿਆ। ਉਸ ਨੂੰ ਸਾਥੀਆਂ ਵੱਲੋਂ ਬਚਾਉਣ ਦੀ ਕੋਸ਼ਿਸ ਕੀਤੀ ਪਰ ਨਹਿਰ ਦੇ ਤੇਜ਼ ਵਹਾਅ 'ਚ ਉਹ ਲਾਪਤਾ ਹੋ ਗਿਆ। ਪਰਿਵਾਰਕ ਮੈਬਰਾ ਵੱਲੋਂ ਪੁਲਸ ਥਾਣਾ ਕਾਠਗੜ੍ਹ ਨੂੰ ਨਿਖਿਲ ਦੇ ਨਹਿਰ ਬਿਸਤ ਦੋਆਬ 'ਚ ਡਿੱਗਣ ਦੀ ਸੂਚਨਾ ਦੇਣ ਉਪਰੰਤ ਪੁਲਸ ਅਧਿਕਾਰੀਆਂ ਵੱਲੋਂ ਆਪਣੇ ਪੱਧਰ 'ਤੇ ਉਸ ਦੀ ਨਹਿਰ 'ਚ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਗਿਆ ਸੀ। 

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ

ਨਹਿਰ 'ਚ ਪਾਣੀ ਦਾ ਪੱਧਰ ਹੇਠਾਂ ਆਉਣ ਉਪਰੰਤ ਅੱਜ ਲਾਪਤਾ ਨਿਖਿਲ ਦੀ ਮ੍ਰਿਤਕ ਦੇਹ ਨਹਿਰ ਦੇ ਸਾਈਫਨ 'ਚ ਫਸੀ ਹੋਈ ਬਰਾਮਜ ਹੋਈ, ਜਿਸ ਨੂੰ ਪੁਲਸ ਵੱਲੋਂ ਆਪਣੇ ਕਬਜ਼ੇ 'ਚ ਲੈਣ ਉਪਰੰਤ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁੱਤ ਦੀ ਮ੍ਰਿਤਕ ਦੇਹ ਵੇਖ ਪਰਿਵਾਰ ਧਾਹਾਂ ਮਾਰ ਰੋਇਆ। ਯਾਦ ਰਹੇ ਕਿ ਨਹਿਰ 'ਚ ਲਾਪਤਾ ਨੌਜਵਾਨ ਦੀ ਭਾਲ 'ਚ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਢਿੱਲ ਮੱਲ ਕੀਤੇ ਜਾਣ ਦੇ ਰੋਸ ਵੱਲੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਐਡਵੋਕੇਟ ਪ੍ਰਵੇਸ਼ ਖੋਸਲਾ ਸਮੇਤ ਇਲਾਕੇ ਦੇ ਹੋਰ ਮੋਹਤਬਰ ਸਮਾਜ ਸੇਵਾ ਵਲੋਂ ਪੀੜਤ ਪਰਿਵਾਰ ਦੇ ਹੱਕ ਵਿੱਚ ਇਕੱਠ ਕਰਕੇ ਨੈਸ਼ਨਲ ਹਾਈਵੇਅ 'ਤੇ ਟਰੈਫਿਕ ਜਾਮ ਲਗਾਇਆ ਸੀ, ਜਿਸ ਉਪਰੰਤ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਹੋਰ ਆਗੂਆਂ ਵੱਲੋਂ ਧਰਨੇ 'ਚ ਸ਼ਮੂਲੀਅਤ ਕਰਕੇ ਲਾਪਤਾ ਨੌਜਵਾਨ ਦੀ ਭਾਲ 'ਚ ਹੋਰ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਵੱਲੋਂ ਨਹਿਰ ਦਾ ਪਾਣੀ ਬੰਦ ਕਰਾਇਆ ਸੀ। ਨਹਿਰ ਦਾ ਪਾਣੀ ਘੱਟ ਹੋਣ ਉਪਰੰਤ ਅੱਜ ਨਹਿਰ ਦੇ ਸਾਈਫਨ 'ਚ ਫਸੀ ਨਿਖਿਲ ਦੀ ਮ੍ਰਿਤਕ ਦੇਹ ਬਰਾਮਦ ਹੋ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News