ਕਿਰਾਇਆਂ ਵਧਾਉਣ ਲਈ ਆਟੋ ਚਾਲਕਾਂ ਨੇ ਕਰਤਾ ਐਲਾਨ, ਇਸ ਦਿਨ ਰਹੇਗੀ ਮੁਕੰਮਲ ਹੜਤਾਲ
Wednesday, Jul 08, 2026 - 05:55 PM (IST)
ਅੰਮ੍ਰਿਤਸਰ (ਛੀਨਾ) : ਸ੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬ ਦੇ ਨੁਮਾਇੰਦਿਆਂ ਦੀ ਇਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਤੀਰਥ ਸਿੰਘ ਕੋਹਾਲੀ ਦੀ ਅਗਵਾਈ ਹੇਠ ਬੱਸ ਸਟੈਂਡ ਵਿਖੇ ਹੋਈ, ਜਿਸ ’ਚ ਆਟੋ ਚਾਲਕਾਂ ਦੇ ਭੱਖਦੇ ਮਸਲਿਆਂ ਨੂੰ ਵਿਸਥਾਰ ਸਹਿਤ ਵਿਚਾਰਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਤੀਰਥ ਸਿੰਘ ਕੋਹਾਲੀ ਨੇ ਕਿਹਾ ਕਿ ਵੱਧਦੀ ਮਹਿੰਗਾਈ ਦੇ ਮੱਦੇਨਜ਼ਰ ਫੈਸਲਾ ਕੀਤਾ ਗਿਆ ਕਿ ਆਟੋ ਚਾਲਕ ਸਵਾਰੀ ਕੋਲੋਂ ਘੱਟੋ-ਘੱਟ 20 ਰੁਪਏ ਕਿਰਾਇਆ ਲਵੇਗਾ ਤੇ ਦੂਰ ਦਾ ਸਫਰ ਕਰਨ ਵਾਲੀ ਸਵਾਰੀ ਨੂੰ ਸਫਰ ਮੁਤਾਬਕ ਕਿਰਾਇਆ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਆਟੋ ਚਾਲਕ ਸਵਾਰੀ ਕੋਲੋਂ 10 ਰੁਪਏ ਕਿਰਾਇਆ ਲਵੇਗਾ, ਉਸ ਖਿਲਾਫ ਯੂਨੀਅਨ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਪੁਲਸ ਦਾ ਮੁਲਾਜ਼ਮ ਅਗਵਾ, ਵੀਡੀਓ ਵੀ ਬਣਾਈ
ਪ੍ਰਧਾਨ ਤੀਰਥ ਸਿੰਘ ਕੋਹਾਲੀ ਨੇ ਕਿਹਾ ਕਿ ਇਸ ਮਸਲੇ ਸਬੰਧੀ 11 ਜੁਲਾਈ ਨੂੰ ਵਿਸ਼ਾਲ ਜਾਗਰੂਕਤਾ ਰੋਡ ਸ਼ੋਅ ਕੱਢਿਆ ਜਾਵੇਗਾ ਅਤੇ 12 ਜੁਲਾਈ ਨੂੰ ਸ਼ਹਿਰ ’ਚ ਮੁਕੰਮਲ ਤੌਰ ’ਤੇ ਹੜਤਾਲ ਕੀਤੀ ਜਾਵੇਗੀ। ਇਸ ਦੌਰਾਨ ਆਟੋ ਜਾਂ ਬੈਟਰੀ ਰਿਕਸ਼ਾ ਚਲਾਉਣ ਵਾਲੇ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਹੋਣ ਵਾਲੇ ਨੁਕਸਾਨ ਲਈ ਖੁਦ ਜ਼ਿੰਮੇਵਾਰ ਹੋਣਗੇ। ਇਸ ਸਮੇਂ ਬਾਬਾ ਨਾਨਕ ਸਿੰਘ ਛੇਹਰਟਾ, ਬਾਬਾ ਕਾਬਲ ਸਿੰਘ ਠੱਠਾ ਬੀੜ ਬਾਬਾ ਬੁੱਢਾ ਸਾਹਿਬ, ਬਾਬਾ ਸਰਦੂਲ ਸਿੰਘ, ਨਿਸ਼ਾਨ ਸਿੰਘ ਪੱਧਰੀ, ਵਿਕਰਮਜੀਤ ਸਿੰਘ ਮੀਰਾਂਕੋਟ, ਦਿਲਬਾਗ ਸਿੰਘ ਮਜੀਠਾ, ਜਸਪਾਲ ਸਿੰਘ ਕੋਹਾਲੀ, ਕਰਮਜੀਤ ਸਿੰਘ ਛੀਨਾ, ਬਾਬਾ ਕਾਬਲ ਸਿੰਘ ਕੋਟਲਾ, ਸੁਖਵਿੰਦਰ ਸਿੰਘ ਲਾਡੀ, ਰਵੀ ਸਿੱਧੂ ਅਟਾਰੀ, ਹਰਜੀਤ ਸਿੰਘ ਹਕੀਮਾ ਵਾਲਾ, ਸੱਤਾ ਸਿੰਘ ਰਾਮ ਬਾਗ, ਸੰਦੀਪ ਕੁਮਾਰ, ਲਖਵਿੰਦਰ ਸਿੰਘ ਯੂਨੀਵਰਸਿਟੀ, ਕੁਲਵਿੰਦਰ ਸਿੰਘ ਛੀਨਾ, ਦਵਿੰਦਰ ਸਿੰਘ, ਦਿਆਲ ਸਿੰਘ ਬਰਾੜ, ਹਰਪਾਲ ਸਿੰਘ ਅਜਨਾਲਾ, ਦਲਬੀਰ ਸਿੰਘ ਤੇ ਹੋਰ ਵੀ ਨੁਮਾਇੰਦੇ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਸਿਆਸੀ ਸਰਗਰਮੀ, ਇਸੇ ਹਫ਼ਤੇ ਹੋ ਸਕਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
