ਪਿਤਾ ਦੇ ਦਿਹਾਂਤ ਦੇ ਤਿੰਨ ਦਿਨ ਬਾਅਦ ਸਚਿਨ ਨੇ ਖੇਡੀ ਸੀ ਯਾਦਗਾਰ ਪਾਰੀ, ਮਿਲਿਆ ਸੀ ਪਲੇਅਰ ਆਫ਼ ਦਿ ਮੈਚ ਦਾ ਖ਼ਿਤਾਬ

Sunday, May 23, 2021 - 01:50 PM (IST)

ਸਪੋਰਟਸ ਡੈਸਕ— ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੈ। 22 ਸਾਲ ਪਹਿਲਾਂ ਅੱਜ ਦੇ ਹੀ ਦਿਨ (23 ਮਈ 1999) ਨੂੰ ਸਚਿਨ ਨੇ ਵਰਲਡ ਕੱਪ ਗਰੁੱਪ ਸਟੇਜ ਮੈਚਾਂ ’ਚ ਕੀਨੀਆ ਖ਼ਿਲਾਫ਼ ਅਜੇਤੂ ਸੈਂਕੜੇ ਵਾਲੀ ਪਾਰੀ ਖੇਡੀ ਸੀ ਤੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਸੀ। ਇਸ ਮੈਚ ਦੇ ਤਿੰਨ ਦਿਨ ਪਹਿਲਾਂ (19 ਮਈ 1999) ਨੂੰ ਸਚਿਨ ਦੇ ਪਿਤਾ ਦਾ ਦਿਹਾਂਤ ਹੋਇਆ ਸੀ।
ਇਹ ਵੀ ਪੜ੍ਹੋ : WTC ਫ਼ਾਈਨਲ ’ਚ ਸਪਾਟ ਪਿੱਚਾਂ 'ਤੇ ਕਮਾਲ ਕਰੇਗੀ ਭਾਰਤੀ ਟੀਮ : ਆਸ਼ੀਸ਼ ਨਹਿਰਾ

ਭਾਰਤ ਨੂੰ ਵਰਲਡ ਕੱਪ ਦੇ ਸ਼ੁਰੂਆਤੀ ਮੈਚਾਂ ’ਚ ਦੱਖਣੀ ਅਫ਼ਰੀਕਾ ਤੇ ਜ਼ਿੰਬਾਬਵੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਸਚਿਨ ਦੀ ਗ਼ੈਰ ਮੌਜੂਦਗੀ ’ਚ ਭਾਰਤ ਨੂੰ ਜ਼ਿੰਬਾਬਵੇ ਵਿਰੁੱਧ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੀਨੀਆ ਖ਼ਿਲਾਫ਼ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇੇ 20.5 ਓਵਰ ’ਚ 92 ਦੌੜਾਂ ’ਤੇ 2 ਬੱਲੇਬਾਜ਼ ਆਊਟ ਸਨ। ਇਸ ਤੋਂ ਬਾਅਦ ਸਚਿਨ ਦੀ ਐਂਟਰੀ ਹੋਈ ਤੇ ਪੂਰਾ ਮੈਦਾਨ ਸਚਿਨ-ਸਚਿਨ ਦਾ ਨਾਅਰਾ ਲਾਉਣ ਲੱਗਾ।

ਤੇਂਦੁਲਕਰ ਨੂੰ ਰਾਹੁਲ ਦ੍ਰਾਵਿੜ ਦੇ ਰੂਪ ’ਚ ਇਕ ਸਮਰਥ ਸਾਥੀ ਮਿਲਿਆ ਤਾਂ ਦੋਹਾਂ ਨੇ ਤੀਜੇ ਵਿਕਟ ਲਈ 237 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਰਾਹੁਲ ਦ੍ਰਾਵਿੜ ਨੇ ਪੂਰੀ ਤਰ੍ਹਾਂ ਨਾਲ ਅਲਗ ਪਾਰੀ ਖੇਡੀ ਤੇ 101 ਗੇਂਦਾਂ ’ਤੇ ਅਜੇਤੂ 194 ਦੌੜਾਂ ਬਣਾਈਆਂ। ਸਚਿਨ ਨੇ ਬਿਨਾ ਖ਼ੌਫ਼ ਦੇ 16 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 101 ਗੇਂਦਾਂ ’ਤੇ 140 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੇ 7 ਵਿਕਟਾਂ ਦੇ ਨੁਕਸਾਨ ’ਤੇ 235 ਦੌੜਾਂ ’ਤੇ ਕੀਨੀਆ ਨੂੰ ਰੋਕ ਦਿੱਤਾ ਤੇ 94 ਦੌੜਾਂ ਨਾਲ ਜਿੱਤ ਦਰਜ ਕੀਤੀ। ਸਚਿਨ ਨੂੰ ਆਪਣੀ ਪਾਰੀ ਲਈ ਪਲੇਅਰ ਆਫ਼ ਦਿ ਮੈਚ ਮਿਲਿਆ।

ਇਹ ਵੀ ਪੜ੍ਹੋ : ਮੋਂਟੀ ਪਨੇਸਰ ਦੀ ਭਵਿੱਖਬਾਣੀ- ਭਾਰਤੀ ਟੀਮ ਇੰਗਲੈਂਡ ਦੌਰੇ ’ਤੇ ਮੇਜ਼ਬਾਨ ਟੀਮ ਨੂੰ ਕਰ ਸਕਦੀ ਹੈ ਕਲੀਨ ਸਵੀਪ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News