ਅੱਜ ਦੇ ਹੀ ਦਿਨ ਸਚਿਨ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਰੋ ਪਿਆ ਸੀ ਸਾਰਾ ਦੇਸ਼

Saturday, Nov 16, 2019 - 11:35 AM (IST)

ਅੱਜ ਦੇ ਹੀ ਦਿਨ ਸਚਿਨ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਰੋ ਪਿਆ ਸੀ ਸਾਰਾ ਦੇਸ਼

ਸਪੋਰਟਸ ਡੈਸਕ— ਮੁੰਬਈ ਦੇ ਵਾਨਖੇੜੇ ਸਟੇਡੀਅਮ 'ਤੇ 16 ਨਵੰਬਰ 2013 ਦਾ ਦਿਨ ਇਤਿਹਾਸ ਦੇ ਪੰਨਿਆਂ 'ਚ ਹਮੇਸ਼ਾ ਲਈ ਦਰਜ ਹੈ। ਇਸੇ ਦਿਨ ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਜਿੱਤਣ ਦੇ ਨਾਲ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਹਮੇਸ਼ਾ ਲਈ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ ਅਤੇ ਇਸੇ ਦਿਨ ਪੂਰੇ ਕ੍ਰਿਕਟ ਜਗਤ ਦੇ ਸਾਰੇ ਖਿਡਾਰੀਆਂ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ। ਅੱਜ ਅਸੀਂ ਤੁਹਾਨੂੰ ਸਚਿਨ ਤੇਂਦੁਲਕਰ ਦੇ ਆਖ਼ਰੀ ਟੈਸਟ ਮੈਚ ਦੇ ਬਾਰੇ 'ਚ ਕੁਝ ਖਾਸ ਗੱਲਾਂ ਤੋਂ ਜਾਣੂ ਕਰਾਉਣ ਜਾ ਰਹੇ ਹਾਂ।

74 ਦੌੜਾਂ ਦੀ ਪਾਰੀ ਖੇਡ ਕੇ ਲਿਆ ਸੀ ਸੰਨਿਆਸ
PunjabKesari
ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਉਨ੍ਹਾਂ ਨੇ 74 ਦੌੜਾਂ ਦੀ ਪਾਰੀ ਖੇਡੀ ਸੀ। ਇਸ ਮੈਚ 'ਚ ਉਨ੍ਹਾਂ ਦਾ ਵਿਕਟ ਕੈਰੇਬੀਆਈ ਸਪਿਨਰ ਨਰਸਿੰਘ ਦੇਵਨਾਰਾਇਣ ਨੇ ਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਨ-ਡੇ ਤੋਂ ਦਸੰਬਰ 2012 'ਚ ਵਿਦਾਈ ਲਈ ਸੀ। ਕ੍ਰਿਕਟ ਨੂੰ ਅਮਰੀਕਾ ਦੇ ਨਾਲ-ਨਾਲ ਹੋਰਨਾਂ ਦੇਸ਼ਾਂ 'ਚ ਹਰਮਨ ਪਿਆਰਾ ਬਣਾਉਣ ਲਈ ਉਨ੍ਹਾਂ ਨੇ ਹਾਲ ਹੀ 'ਚ ਕ੍ਰਿਕਟ ਆਲ ਸਟਾਰ ਸੀਰੀਜ਼ ਦਾ ਆਯੋਜਨ ਵੀ ਕਰਾਇਆ। ਇਸ 'ਚ ਉਨ੍ਹਾਂ ਦੇ ਨਾਲ ਆਸਟਰੇਲੀਆਈ ਸਪਿਨਰ ਸ਼ੇਨ ਵਾਰਨ ਵੀ ਸ਼ਾਮਲ ਸਨ। ਟੂਰਨਾਮੈਂਟ 'ਚ ਦੋਵੇਂ ਖਿਡਾਰੀ ਲੰਬੇ ਅਰਸੇ ਦੇ ਬਾਅਦ ਆਹਮੋ-ਸਾਹਮਣੇ ਦਿਖਾਈ ਦਿੱਤੇ ਸਨ। ਲੀਗ 'ਚ ਵਾਰਨ ਵਾਰੀਅਰਸ ਨੇ ਸਚਿਨ ਬਲਾਸਟਰਸ ਨੂੰ 3-0 ਨਾਲ ਕਲੀਨ ਸਵੀਪ ਕੀਤਾ ਸੀ।

ਸਚਿਨ ਦੇ ਭਾਵੁਕ ਭਾਸ਼ਣ ਨਾਲ ਰੋਇਆ ਸੀ ਸਾਰਾ ਦੇਸ਼
PunjabKesari
ਜਦੋਂ ਸਚਿਨ ਨੇ ਆਪਣਾ ਵਿਦਾਈ ਭਾਸ਼ਣ ਦਿੱਤਾ ਸੀ ਤਾਂ ਪੂਰਾ ਦੇਸ਼ ਭਾਵੁਕ ਹੋ ਗਿਆ ਸੀ। ਹਰ ਕੋਈ ਆਪਣੇ ਹੀਰੋ ਨੂੰ ਸੁਣਨ ਅਤੇ ਉਸ ਨੂੰ ਚੀਅਰ ਕਰਨ ਲਈ ਬੇਤਾਬ ਸੀ। ਇਸ ਭਾਵੁਕ ਭਾਸ਼ਣ ਦੇ ਬਾਅਦ ਤੇਂਦੁਲਕਰ ਨੇ ਸਟੇਡੀਅਮ ਦਾ ਵਿਕਟਰੀ ਲੈਪ ਲਾਇਆ। ਇਸ ਪੂਰੇ ਚੱਕਰ ਦੇ ਦੌਰਾਨ ਜ਼ਿਆਦਾਤਰ ਸਮੇਂ 'ਚ ਉਨ੍ਹਾਂ ਨੇ ਸਾਥੀ ਖਿਡਾਰੀਆਂ ਨੇ ਉਨ੍ਹਾਂ ਨੂੰ ਮੋਢੇ 'ਤੇ ਚੁੱਕੇ ਰੱਖਿਆ। ਕੌਮਾਂਤਰੀ ਕ੍ਰਿਕਟ 'ਚ ਸੈਂਕੜਿਆਂ ਦਾ ਸੈਂਕੜਾ (100 ਸੈਂਕੜੇ) ਲਾਉਣ ਵਾਲੇ ਇਕਮਾਤਰ ਖਿਡਾਰੀ ਸਚਿਨ ਦੇ ਨਾਂ ਸਭ ਤੋਂ ਜ਼ਿਆਦਾ ਟੈਸਟ ਅਤੇ ਸਭ ਤੋਂ ਜ਼ਿਆਦਾ ਵਨ-ਡੇ ਦੌੜਾਂ ਦਾ ਰਿਕਾਰਡ ਦਰਜ ਹੈ।

ਸਚਿਨ ਦੇ ਯਾਦਗਾਰ ਰਿਕਾਰਡ
PunjabKesari
ਸਚਿਨ ਨੇ 200 ਟੈਸਟ ਮੈਚਾਂ 'ਚ 53.78 ਦੀ ਔਸਤ ਨਾਲ 15921 ਦੌੜਾਂ ਬਣਾਈਆਂ। ਇਸ 'ਚ 51 ਸੈਂਕੜੇ ਅਤੇ 68 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 463 ਵਨ-ਡੇ 'ਚ 44.83 ਦੀ ਔਸਤ ਨਾਲ 18426 ਦੌੜਾਂ ਬਣਾਈਆਂ। ਉਹ ਇਕਮਾਤਰ ਟੀ-20 ਖੇਡੇ, ਜਿਸ 'ਚ ਉਨ੍ਹਾਂ ਨੇ 10 ਦੌੜਾਂ ਬਣਾਈਆਂ। ਉਹ ਕੌਮਾਂਤਰੀ ਕ੍ਰਿਕਟ 'ਚ 30 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।


author

Tarsem Singh

Content Editor

Related News