ਸਚਿਨ ਦਾ ਫੈਸਲਾ- ਇਸ ਵਾਰ ਨਹੀਂ ਮਨਾਉਣਗੇ ਜਨਮਦਿਨ

04/22/2020 10:34:33 PM

ਨਵੀਂ ਦਿੱਲੀ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕੋਵਿਡ-19 ਮਹਾਮਾਰੀ ਵਿਰੁੱਧ ਭਾਰਤ ਦੀ ਲੜਾਈ 'ਚ ਪ੍ਰਮੁੱਖ ਭੂਮੀਕਾ ਨਿਭਾ ਰਹੇ ਲੋਕਾਂ ਦੇ ਸਨਮਾਨ 'ਚ ਇਸ ਸਾਲ ਆਪਣਾ ਜਨਮਦਿਨ ਨਹੀਂ ਮਨਾਉਣ ਦਾ ਫੈਸਲਾ ਕੀਤਾ ਹੈ। ਉਹ ਸ਼ੁੱਕਰਵਾਰ ਨੂੰ 47 ਸਾਲ ਦੇ ਹੋ ਜਾਣਗੇ। ਇਸ ਦਿੱਗਜ ਦੇ ਕਰੀਬੀ ਸੂਤਰ ਨੇ ਬੁੱਧਵਾਰ ਨੂੰ ਇਸ ਜਾਣਕਾਰੀ ਦਿੱਤੀ ਤੇ ਕਿਹਾ ਸਚਿਨ ਨੇ ਫੈਸਲਾ ਕੀਤਾ ਹੈ ਕਿ ਇਹ ਜਸ਼ਨ ਮਨਾਉਣ ਦਾ ਸਮਾਂ ਨਹੀਂ ਹੈ। ਉਸਦਾ ਮੰਨਣਾ ਹੈ ਕਿ ਇਸ ਮਹਾਮਾਰੀ ਨਾਲ ਲੜਨ 'ਚ ਪ੍ਰਮੁੱਖ ਭੂਮੀਕਾ ਨਿਭਾ ਰਹੇ ਡਾਕਟਰਾਂ, ਨਰਸਾਂ, ਪੁਲਸਕਰਮਚਾਰੀਆਂ, ਸੈਨਿਕਾਂ ਦਾ ਧੰਨਵਾਦ ਕਰਨ ਦਾ ਇਹ ਸਰਵਸ੍ਰੇਸ਼ਠ ਤਰੀਕਾ ਹੋ ਸਕਦਾ ਹੈ।
ਤੇਂਦੁਲਕਰ ਪਹਿਲਾਂ ਹੀ ਇਸ ਮਹਾਮਾਰੀ ਨਾਲ ਲੜਣ ਦੇ ਲਈ 50 ਲੱਖ ਰੁਪਏ ਦਾ ਯੋਗਦਾਨ ਦੇ ਚੁੱਕੇ ਹਨ। ਉਹ ਹਰ ਤਰ੍ਹਾਂ ਦੇ ਰਾਹਤ ਕਾਰਜ ਨਾਲ ਵੀ ਜੁੜੇ ਹੋਏ ਹਨ।


Gurdeep Singh

Content Editor

Related News