ਲੋਕ ਸਭਾ ਚੋਣਾਂ 2024 : ਭਾਜਪਾ ਨੇ ਰਿੰਕੂ ਨੂੰ ਉਤਾਰਿਆ ਤਾਂ ਇਸ ਵਾਰ ਸੌਖੀ ਨਹੀਂ ਹੋਵੇਗੀ ਚੁਣੌਤੀ

Thursday, Mar 28, 2024 - 10:03 AM (IST)

ਜਲੰਧਰ (ਨਰੇਸ਼ ਕੁਮਾਰ)- ਬੀਤੇ ਦਿਨ ਭਾਜਪਾ 'ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਨੂੰ ਜੇਕਰ ਭਾਜਪਾ ਚੋਣਾਂ ’ਚ ਉਮੀਦਵਾਰ ਬਣਾਉਂਦੀ ਹੈ ਤਾਂ ਉਸ ਲਈ ਜਲੰਧਰ ਸੀਟ ’ਤੇ ਜਿੱਤ ਹਾਸਲ ਕਰਨੀ ਸੌਖੀ ਨਹੀਂ ਹੋਵੇਗੀ, ਹਾਲਾਂਕਿ ਰਿੰਕੂ ਇਸ ਤੋਂ ਪਹਿਲਾਂ ਸਿਰਫ 35 ਦਿਨਾਂ ’ਚ ਇਹ ਸੀਟ ਜਿੱਤ ਲਈ ਸੀ। ਪਿਛਲੇ ਸਾਲ ਰਿੰਕੂ 5 ਮਾਰਚ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ ਅਤੇ 10 ਮਈ ਨੂੰ ਜਲੰਧਰ ਲੋਕ ਸਭਾ ਸੀਟ ’ਤੇ ਉਪ ਚੋਣ ਹੋਈ ਸੀ ਅਤੇ ਰਿੰਕੂ 35 ਦਿਨਾਂ ਦੀ ਮੁਹਿੰਮ ’ਚ ਇਹ ਸੀਟ ਜਿੱਤਣ ’ਚ ਸਫਲ ਰਹੇ ਸਨ। ਪਰ ਉਸ ਸਮੇਂ ਸਿਆਸੀ ਸਥਿਤੀ ਕੁਝ ਹੋਰ ਸੀ ਅਤੇ ਰਿੰਕੂ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਸੀ ਅਤੇ ਜਲੰਧਰ ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਰਿੰਕੂ ਪਾਰਟੀ ਦਾ ਉਮੀਦਵਾਰ ਹੈ ਜਿਸ ਦੀ ਜਲੰਧਰ ਸੀਟ ਤਹਿਤ ਆਉਣ ਵਾਲੇ ਦਿਹਾਤੀ ਹਲਕਿਆਂ ਵਿਚ ਪ੍ਰਭਾਵ ਨਹੀਂ ਹੈ। ਜੇਕਰ ਪਾਰਟੀ ਰਿੰਕੂ ਨੂੰ ਮੈਦਾਨ ’ਚ ਉਤਾਰਦੀ ਹੈ ਤਾਂ ਉਸ ਕੋਲ 1 ਜੂਨ ਤੱਕ 60 ਦਿਨ ਤੋਂ ਵੱਧ ਦਾ ਸਮਾਂ ਹੋਵੇਗਾ, ਪਰ ਉਸ ਦੀ ਚੁਣੌਤੀ ਜਲੰਧਰ ’ਚ ਚੌਥੀ ਪਾਰਟੀ ਨੂੰ ਨੰਬਰ ਵਨ ਦੀ ਪਾਰਟੀ ਬਣਾਉਣ ਦੀ ਹੈ। ਇਸ ਲਈ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ’ਚ ਇਸ ਟੀਚੇ ਲਈ ਸਖਤ ਮਿਹਨਤ ਕਰਨੀ ਪਵੇਗੀ। ਜੇ ਲੋਕ ਸਭਾ ਦੀਆਂ ਉਪ-ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਭਾਜਪਾ ਦੀ ਸਥਿਤੀ ਦਿਹਾਤੀ ਇਲਾਕਿਆਂ ਵਿਚ ਚੰਗੀ ਨਹੀਂ ਸੀ। ਭਾਜਪਾ ਨੂੰ ਸਿਰਫ ਜਲੰਧਰ ਨਾਰਥ, ਜਲੰਧਰ ਸੈਂਟਰਲ ਹਲਕੇ ਵਿਚ ਹੀ ਬੜ੍ਹਤ ਮਿਲੀ ਸੀ, ਜਦੋਂਕਿ ਹੋਰ 7 ਹਲਕਿਆਂ ਵਿਚ ਉਸ ਨੂੰ ਸਨਮਾਨਯੋਗ ਵੋਟ ਹਾਸਲ ਨਹੀਂ ਹੋਈ। ਇਸ ਲਈ ਜੇ ਭਾਜਪਾ ਨੇ ਜਲੰਧਰ ਲੋਕ ਸਭਾ ਸੀਟ ’ਤੇ ਜਿੱਤ ਹਾਸਲ ਕਰਨੀ ਹੈ ਤਾਂ ਉਸ ਨੂੰ ਦਿਹਾਤੀ ਇਲਾਕਿਆਂ ਵਿਚ ਆਪਣਾ ਆਧਾਰ ਬਣਾਉਣਾ ਪਵੇਗਾ।

ਇਹ ਵੀ ਪੜ੍ਹੋ: CM ਮਾਨ ਨੂੰ ਪਹਿਲਾਂ ਹੀ ਸੀ ਸੁਸ਼ੀਲ ਰਿੰਕੂ ਦੇ ਭਾਜਪਾ 'ਚ ਜਾਣ ਦੀ ਭਿਣਕ!

ਹਿੰਦੂ ਵੋਟ ਦੇ ਸਹਾਰੇ ਭਾਜਪਾ

ਜਲੰਧਰ ਲੋਕ ਸਭਾ ਸੀਟ ਦੇ 9 ਵਿਚੋਂ 4 ਵਿਧਾਨ ਸਭਾ ਹਲਕਿਆਂ ਵਿਚ ਸ਼ਹਿਰੀ ਵੋਟਰ ਦਾ ਜ਼ਿਆਦਾ ਪ੍ਰਭਾਵ ਹੈ। ਜਲੰਧਰ ਸੈਂਟਰਲ, ਜਲੰਧਰ ਨਾਰਥ, ਜਲੰਧਰ ਵੈਸਟ ਤੇ ਜਲੰਧਰ ਕੈਂਟ ਦੀਆਂ ਸੀਟਾਂ ਸ਼ਹਿਰੀ ਪ੍ਰਭਾਵ ਵਾਲੀਆਂ ਸੀਟਾਂ ਹਨ। ਇਨ੍ਹਾਂ ਸੀਟਾਂ ’ਤੇ ਹਿੰਦੂ ਆਬਾਦੀ ਵੀ ਲਗਭਗ 80 ਫੀਸਦੀ ਹੈ। ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਭਾਜਪਾ ਨੂੰ ਇਸੇ ਹਿੰਦੂ ਵੋਟ ’ਤੇ ਜ਼ਿਆਦਾ ਭਰੋਸਾ ਹੈ। ਇਸ ਤੋਂ ਇਲਾਵਾ ਜੇ ਬਹੁਜਨ ਸਮਾਜ ਪਾਰਟੀ ਵੀ ਜਲੰਧਰ ਵਿਚ ਆਪਣਾ ਉਮੀਦਵਾਰ ਉਤਾਰ ਦਿੰਦੀ ਹੈ ਤਾਂ ਉਹ ਦਲਿਤ ਵੋਟਾਂ ਦੀ ਵੰਡ ਕਰਵਾ ਸਕਦੀ ਹੈ ਅਤੇ ਇਸ ਨਾਲ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ। ਬਸਪਾ ਦੇ ਮੈਦਾਨ ਵਿਚ ਉਤਰਨ ਦੀ ਸਥਿਤੀ ’ਚ ਜਲੰਧਰ ਵਿਚ ਮੁਕਾਬਲਾ ਪੰਜ ਕੋਣੀ ਹੋ ਜਾਵੇਗਾ। ਬਸਪਾ ਜਲੰਧਰ ਲੋਕ ਸਭਾ ਹਲਕੇ ਦੇ ਕਰਤਾਰਪੁਰ, ਆਦਮਪੁਰ ਤੇ ਫਿਲੌਰ ਵਿਧਾਨ ਸਭਾ ਹਲਕਿਆਂ ਵਿਚ ਪ੍ਰਭਾਵ ਰੱਖਦੀ ਹੈ ਅਤੇ ਉਸ ਦਾ ਉਮੀਦਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਵੋਟ ਕੱਟ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਲੀਡਰਾਂ ਵੱਲੋਂ ਪਾਰਟੀਆਂ ਬਦਲਣ ਦਾ ਦੌਰ ਜਾਰੀ! ਰਵਨੀਤ ਬਿੱਟੂ ਮਗਰੋਂ ਹੁਣ ਇਨ੍ਹਾਂ ਕਾਂਗਰਸੀਆਂ 'ਤੇ ਟਿਕੀਆਂ ਨਜ਼ਰਾਂ

ਵਿਧਾਨ ਸਭਾ ਹਲਕਾ        ਭਾਜਪਾ ਨੂੰ ਮਿਲੀਆਂ ਵੋਟਾਂ

ਫਿਲੌਰ        5847

ਨਕੋਦਰ        10407

ਸ਼ਾਹਕੋਟ        7119

ਕਰਤਾਰਪੁਰ        8354

ਜਲੰਧਰ ਵੈਸਟ        21826

ਜਲੰਧਰ ਸੈਂਟਰਲ        25269

ਜਲੰਧਰ ਨਾਰਥ        31549

ਜਲੰਧਰ ਕੈਂਟ        17781

ਆਦਮਪੁਰ        6564

ਲੋਕ ਸਭਾ ਉਪ ਚੋਣ ਦੇ ਨਤੀਜੇ

ਕੁਲ ਵੋਟਰ   1621800

ਵੋਟਾਂ ਪੋਲ ਹੋਈਆਂ    880965

ਸੁਸ਼ੀਲ ਕੁਮਾਰ ਰਿੰਕੂ (ਆਪ)        302279

ਕਰਮਜੀਤ ਚੌਧਰੀ (ਕਾਂਗਰਸ)        243588

ਸੁਖਵਿੰਦਰ ਸੁੱਖੀ (ਸ਼੍ਰੋਅਦ)        158445

ਇੰਦਰ ਇਕਬਾਲ ਅਟਵਾਲ        134800

ਇਹ ਵੀ ਪੜ੍ਹੋ: 'ਆਪ' ਛੱਡ ਕੇ ਭਾਜਪਾ 'ਚ ਜਾਣ ਵਾਲੇ ਜਲੰਧਰ ਤੋਂ ਮੌਜੂਦਾ MP ਸੁਸ਼ੀਲ ਰਿੰਕੂ ਦਾ ਦੇਖੋ ਹੁਣ ਤੱਕ ਦਾ ਸਿਆਸੀ ਸਫ਼ਰ

ਜਲੰਧਰ ਲੋਕ ਸਭਾ ਸੀਟ

ਸ਼ਹਿਰੀ ਆਬਾਦੀ        53 ਫੀਸਦੀ

ਦਿਹਾਤੀ ਆਬਾਦੀ        47 ਫੀਸਦੀ

ਦਲਿਤ ਆਬਾਦੀ        38.5 ਫੀਸਦੀ

ਹਿੰਦੂ ਆਬਾਦੀ        55-60 ਫੀਸਦੀ

ਸਿੱਖ ਆਬਾਦੀ        35-40 ਫੀਸਦੀ

ਕਾਂਗਰਸ 18 ’ਚੋਂ 14 ਵਾਰ ਜਿੱਤੀ ਹੈ ਜਲੰਧਰ ਸੀਟ

ਇਤਿਹਾਸਕ ਤੌਰ ’ਤੇ ਜਲੰਧਰ ਲੋਕ ਸਭਾ ਸੀਟ ਆਜ਼ਾਦੀ ਦੇ ਬਾਅਦ ਤੋਂ ਹੀ ਕਾਂਗਰਸ ਦੇ ਪ੍ਰਭਾਵ ਵਾਲੀ ਸੀਟ ਰਹੀ ਹੈ। ਆਜ਼ਾਦੀ ਤੋਂ ਬਾਅਦ ਹੁਣ ਤਕ ਹੋਈਆਂ 18 ਚੋਣਾਂ ਵਿਚ ਕਾਂਗਰਸ ਇਸ ਸੀਟ ’ਤੇ 14 ਵਾਰ ਚੋਣ ਜਿੱਤੀ ਹੈ। 2014 ਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਦੇਸ਼ ਭਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਦੇ ਬਾਵਜੂਦ ਕਾਂਗਰਸ ਦੇ ਸਵ. ਸੰਤੋਖ ਸਿੰਘ ਚੌਧਰੀ ਚੋਣ ਜਿੱਤਣ ਵਿਚ ਕਾਮਯਾਬ ਰਹੇ ਸਨ। ਜਲੰਧਰ ਲੋਕ ਸਭਾ ਸੀਟ ’ਤੇ 1989 ਤੇ 1998 ’ਚ ਆਈ. ਕੇ. ਗੁਜਰਾਲ ਬਤੌਰ ਜਨਤਾ ਦਲ ਉਮੀਦਵਾਰ 2 ਵਾਰ ਜਿੱਤੇ ਹਨ। ਉਨ੍ਹਾਂ ਚੋਣਾਂ ਵਿਚ ਉਨ੍ਹਾਂ ਨੂੰ ਅਕਾਲੀ ਦਲ ਦਾ ਸਮਰਥਨ ਹਾਸਲ ਸੀ। ਐਮਰਜੈਂਸੀ ਤੋਂ ਬਾਅਦ 1977 ਦੀਆਂ ਚੋਣਾਂ ਵਿਚ ਅਕਾਲੀ ਦਲ ਦੇ ਇਕਬਾਲ ਸਿੰਘ ਢਿੱਲੋਂ ਇਸ ਸੀਟ ’ਤੇ ਜੇਤੂ ਬਣੇ ਸਨ, ਜਦੋਂਕਿ 1996 ’ਚ ਬਸਪਾ ਦੇ ਗਠਜੋੜ ਕਾਰਨ ਅਕਾਲੀ ਦਲ ਦੇ ਇਕਬਾਲ ਸਿੰਘ ਇਸ ਸੀਟ ’ਤੇ ਚੋਣ ਜਿੱਤੇ ਸਨ।

1952 ਅਮਰਨਾਥ ਕਾਂਗਰਸ100103 (50.18)

1957 ਸਵਰਨ ਸਿੰਘ ਕਾਂਗਰਸ 255545 (25.31)

1962 ਸਵਰਨ ਸਿੰਘ ਕਾਂਗਰਸ150474 (51.53)

1967 ਐੱਸ. ਸਿੰਘ ਕਾਂਗਰਸ122923 (39.17)

1971 ਸਵਰਨ ਸਿੰਘ ਕਾਂਗਰਸ170164 (53.62)

1977 ਇਕਬਾਲ ਸਿੰਘ ਢਿੱਲੋਂ (ਸ਼੍ਰੋਅਦ)261558 (62.13)

1980 ਰਜਿੰਦਰ ਸਿੰਘ ਸਪੈਰੋ ਕਾਂਗਰਸ 214386 (50.39)

1985 ਰਜਿੰਦਰ ਸਿੰਘ ਸਪੈਰੋ ਕਾਂਗਰਸ 248276 (50.77)

1989 ਆਈ. ਕੇ. ਗੁਜਰਾਲ (ਜਨਤਾ ਦਲ) 262032 (48.10)

1992 ਯਸ਼ ਕਾਂਗਰਸ 160168 (55.49)

1996 ਦਰਬਾਰਾ ਸਿੰਘ 276897 (44.98)

1998 ਆਈ. ਕੇ. ਗੁਜਰਾਲ (ਜਨਤਾ ਦਲ) 380785 (59.11)

1999 ਬਲਬੀਰ ਸਿੰਘ ਕਾਂਗਰਸ 267209 (47.47)

2004 ਰਾਣਾ ਗੁਰਜੀਤ ਸਿੰਘ ਕਾਂਗਰਸ 344619 (46.46)

2009 ਮਹਿੰਦਰ ਸਿੰਘ ਕੇ. ਪੀ. ਕਾਂਗਰਸ408103 (45.36)

2014 ਚੌਧਰੀ ਸੰਤੋਖ ਸਿੰਘ ਕਾਂਗਰਸ 380479 (36.56)

2019 ਚੌਧਰੀ ਸੰਤੋਖ ਸਿੰਘ ਕਾਂਗਰਸ 385712 (37.9)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News