ਪੰਜਾਬ 'ਚ ਇਸ ਵਾਰ 70 ਫ਼ੀਸਦੀ ਤੋਂ ਪਾਰ ਵੋਟਿੰਗ ਦਾ ਟੀਚਾ, ਚੋਣ ਕਮਿਸ਼ਨ ਤਿਆਰੀਆਂ 'ਚ ਜੁੱਟਿਆ

04/03/2024 4:00:03 PM

ਚੰਡੀਗੜ੍ਹ : ਪੰਜਾਬ 'ਚ ਚੋਣ ਕਮਿਸ਼ਨ ਇਸ ਵਾਰ 70 ਫ਼ੀਸਦੀ ਤੋਂ ਪਾਰ ਵੋਟਿੰਗ ਦਾ ਟੀਚਾ ਪੂਰਾ ਕਰਨ ਦੀ ਤਿਆਰੀ 'ਚ ਜੁੱਟਿਆ ਹੋਇਆ ਹੈ। ਪਿੰਡਾਂ ਅਤੇ ਸ਼ਹਿਰਾਂ 'ਚ ਵੋਟਰਾਂ ਨੂੰ ਵੱਖੋ-ਵੱਖ ਤਰੀਕਿਆਂ ਰਾਹੀਂ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਪਿਛਲੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਸਾਲ 1992 'ਚ ਸਭ ਤੋਂ ਘੱਟ 23.96 ਫ਼ੀਸਦੀ ਵੋਟਿੰਗ ਹੋਈ ਸੀ, ਜਦੋਂ ਕਿ ਸਭ ਤੋਂ ਜ਼ਿਆਦਾ 1971 'ਚ 71.13 ਫ਼ੀਸਦੀ ਵੋਟਾਂ ਪਈਆਂ ਸਨ।

ਇਹ ਵੀ ਪੜ੍ਹੋ : 1 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਰਕਾਰੀ ਦਫ਼ਤਰ, ਬੋਰਡ ਤੇ ਹੋਰ ਅਦਾਰੇ

2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਿਆ ਜਾਵੇ ਤਾਂ ਹਰ ਹਲਕੇ 'ਚ ਵੋਟਿੰਗ ਘਟੀ ਸੀ। ਵੋਟਿੰਗ ਘੱਟਣ ਦੇ ਕਈ ਕਾਰਨ ਰਹੇ ਸਨ। ਸਭ ਤੋਂ ਅਹਿਮ ਕਾਰਨ ਇਹ ਰਿਹਾ ਕਿ 2014 'ਚ ਲੋਕ ਕੇਂਦਰ ਅਤੇ ਪੰਜਾਬ 'ਚ ਬਦਲਾਅ ਚਾਹੁੰਦੇ ਸਨ, ਇਸ ਲਈ ਵੋਟਿੰਗ ਵੱਧ ਗਈ, ਜਦੋਂ ਕਿ 2019 'ਚ ਸਰਕਾਰ ਦੇ ਪੂਰਨ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਨਾ ਕਰਨ 'ਤੇ ਕਿਸਾਨ ਸਰਕਾਰ ਤੋਂ ਨਿਰਾਸ਼ ਸਨ। ਇਸ ਕਾਰਨ ਵੋਟਰਾਂ ਨੇ ਵੋਟਾਂ ਪਾਉਣ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਵੱਡਾ ਬਿਆਨ, 'ਅਕਾਲੀ ਦਲ ਲਈ ਸੱਤਾ ਤੋਂ ਵੱਧ ਪੰਥ ਤੇ ਪੰਜਾਬ ਮਾਇਨੇ ਰੱਖਦਾ ਹੈ'

2019 'ਚ ਸਾਲ 2014 ਦੇ ਮੁਕਾਬਲੇ 4.69 ਵੋਟਾਂ ਘੱਟ ਪਈਆਂ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕੀਤੇ ਗਏ ਪੂਰਨ ਕਰਜ਼ਾ ਮੁਆਫ਼ੀ ਅਤੇ ਨਸ਼ੇ ਦੇ ਖ਼ਾਤਮੇ ਦੇ ਵਾਅਦੇ ਕਾਂਗਰਸ ਨੇ ਪੂਰੇ ਨਹੀਂ ਕੀਤੇ। 2019 'ਚ ਕਾਂਗਰਸ ਸੱਤਾ 'ਚ ਸੀ। 2022 'ਚ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ। ਹੁਣ ਚੋਣ ਕਮਿਸ਼ਨ ਦੀ ਕੋਸ਼ਿਸ ਹੈ ਕਿ ਇਸ ਵਾਰ ਵੋਟਿੰਗ 70 ਫ਼ੀਸਦੀ ਤੋਂ ਉੱਪਰ ਕਰਾਈ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News