''ਹੈਲਥ ਡੇਅ'' ਉੱਤੇ ਸਚਿਨ ਤੇ ਯੁਵਰਾਜ ਨੇ ਕੀਤਾ ਜਾਗਰੂਕ

Sunday, Apr 07, 2019 - 11:10 PM (IST)

''ਹੈਲਥ ਡੇਅ'' ਉੱਤੇ ਸਚਿਨ ਤੇ ਯੁਵਰਾਜ ਨੇ ਕੀਤਾ ਜਾਗਰੂਕ

ਨਵੀਂ ਦਿੱਲੀ— ਵਿਸ਼ਵ ਸਿਹਤ ਦਿਹਾੜੇ ਦੇ ਮੌਕੇ 'ਤੇ ਲੀਜੈਂਡ ਕ੍ਰਿਕਟਰ ਸਚਿਨ ਤੇਂਦੁਲਕਰ, ਯੁਵਰਾਜ ਸਿੰਘ ਤੇ ਵੀ. ਵੀ. ਐੱਸ. ਲਕਸ਼ਮਣ ਨੇ ਲੋਕਾਂ ਨੂੰ ਫਿੱਟਨੈੱਸ ਨੂੰ ਲੈ ਕੇ ਜਾਗਰੂਕ ਕੀਤਾ। ਕੈਂਸਰ ਦੀ ਜੰਗ ਮੁਕਾਬਲਾ ਕਰਕੇ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰਨ ਵਾਲੇ ਭਾਰਤ ਦੇ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਤੰਦਰੁਸਤ ਰਹਿਣਾ ਸਾਡੇ ਸਾਰਿਆ ਦਾ ਬੁਨਿਆਦੀ ਅਧਿਕਾਰ ਹੈ। ਇਸ ਵਿਸ਼ਵ ਸਿਹਤ ਦਿਹਾੜੇ 'ਤੇ ਸਾਨੂੰ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਕਿ ਫਿੱਟਨੈੱਸ ਨੂੰ ਲੈ ਕੇ ਜਾਗਰੂਕ ਕਰਾਂਗੇ। ਮੈਨੂੰ ਉਮੀਦ ਹੈ ਕਿ ਪੂਰਾ ਵਿਸ਼ਵ 'ਹੈਲਥਫਾਰਆਲ' ਦੇ ਨਾਲ ਚੱਲੇਗਾ।


ਯੁਵਰਾਜ ਤੋਂ ਇਲਾਵਾ ਭਾਰਤ ਰਤਨ ਸਚਿਨ ਨੇ ਵੀ ਟਵੀਟ ਕਰ ਲਿਖਿਆ ਕਿ ਖੇਡਣਾ ਸਿਹਤ ਤੇ ਫਿੱਟ ਰਹਿਣ ਦੇ ਲਈ ਆਸਾਨ ਤਰੀਕਾ ਹੈ ਤਾਂ ਫਿੱਟ ਰਹਿਣ ਦੇ ਲਈ ਕਿਸ ਖੇਡ ਨੂੰ ਚੁਣੋਗੇ। ਭਾਰਤ ਦੇ ਸਾਬਕਾ ਕ੍ਰਿਕਟਰ ਵੀ. ਵੀ. ਐੱਸ. ਲਕਸ਼ਮਣ ਨੇ ਵੀ ਟੀਵਟ ਕਰ ਲਿਖਿਆ ਕਿ ਸਿਹਤਮੰਦ ਹੋਣਾ ਸਰੀਰਕ ਤੇ ਮਾਨਸਿਕ ਰੂਪ ਨਾਲ ਸਭ ਤੋਂ ਵੱਡਾ ਆਸ਼ੀਰਵਾਦ ਹੈ।

 


author

Gurdeep Singh

Content Editor

Related News