ਆਈ.ਪੀ.ਐੱਲ ਦਾ ਅਨੁਭਵ ਭਾਰਤ ਖਿਲਾਫ ਬੇਹੱਦ ਫਾਇਦੇਮੰਦ ਰਹੇਗਾ: ਡੂਸੇਨ

09/12/2019 6:18:50 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੀ ਟੀਮ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਲਈ ਭਾਰਤ ਦੇ ਦੌਰੇ 'ਤੇ ਆ ਚੁੱਕੀ ਹੈ। ਦੋਨਾਂ ਟੀਮਾਂ ਦੇ ਵਿਚਾਲੇ 15 ਸਤੰਬਰ ਤੋਂ ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਹੋਵੇਗੀ। ਵਰਲਡ ਕੱਪ 'ਚ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਦੱਖਣੀ ਅਫਰੀਕਾ ਨੇ ਆਪਣੇ ਟੀ-20 ਕਪਤਾਨ ਨੂੰ ਵੀ ਬਦਲ ਦਿੱਤਾ ਹੈ। ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ।PunjabKesari
ਆਈ. ਪੀ. ਐੱਲ ਦਾ ਅਨੁਭਵ
ਦੱਖਣੀ ਅਫਰੀਕਾ ਨੇ ਭਾਰਤ ਦੌਰੇ 'ਤੇ ਨੌਜਵਾਨ ਟੀਮ ਭੇਜੀ ਹੈ। ਟੀਮ ਦੇ ਕਪਤਾਨ ਡੀ ਕਾਕ ਅਤੇ ਡੇਵਿਡ ਮਿਲਰ ਜਿਹੇ ਖਿਡਾਰੀਆਂ ਨੂੰ ਆਈ. ਪੀ. ਐੱਲ 'ਚ ਖੇਡਣ ਦਾ ਅਨੁਭਵ ਹੈ। ਰਾਸੀ ਵੈਨ ਡੇਰ ਡੂਸੇਨ ਦਾ ਮੰਨਣਾ ਹੈ ਕਿ ਟੀਮ ਇਸ ਤੋਂ ਫਾਇਦਾ ਚੁੱਕਣਾ ਚਾਹੇਗੀ।  ਉਨ੍ਹਾਂ ਨੇ ਕਿਹਾ ਕਵਿੰਟਨ ਅਤੇ ਡੇਵਿਡ ਨੇ ਭਾਰਤ 'ਚ ਕਾਫ਼ੀ ਕ੍ਰਿਕਟ ਖੇਡੀ ਹੈ। ਅਸੀਂ ਉਨ੍ਹਾਂ ਨੂੰ ਹਲਾਤਾਂ ਦੇ ਬਾਰੇ 'ਚ ਬਹੁਤ ਸਾਰੇ ਸਵਾਲ ਪੁੱਛਾਗੇਂ,  ਜਿਸ ਤਰ੍ਹਾਂ ਦੇ ਗੇਂਦਬਾਜ਼ਾਂ ਦਾ ਅਸੀ ਸਾਹਮਣਾ ਕਰ ਰਹੇ ਹਾਂ, ਇਸ ਲਈ ਅਸੀ ਭਾਰਤ ਜਿਹੀ ਮਜਬੂਤ ਟੀਮ ਖਿਲਾਫ ਤੇਜੀ ਨਾਲ ਚੀਜਾਂ ਸਿਖ ਸਕਦੇ ਹਾਂ।

ਉਨ੍ਹਾਂ ਨੇ ਅੱਗੇ ਕਿਹਾ ਸਾਡੇ ਇੱਥੇ ਦੋ ਮੁਸ਼ਕਿਲ ਅਭਿਆਸ ਸਤਰ ਕੀਤੇ ਹਨ ਅਤੇ ਦੋ ਹੋਰ ਸਾਹਮਣੇ ਆ ਰਹੇ ਹਨ। ਇਹ ਡਰਬਨ ਦੀ ਤਰ੍ਹਾਂ ਹੀ ਬਹੁਤ ਗਰਮ ਹੈ। ਇਹ ਨਿਸ਼ਚਿਤ ਰੂਪ ਨਾਲ ਸਾਡੇ ਲਈ ਇਕ ਫਾਇਦਾ ਹੈ ਕਿ ਅਸੀਂ ਪਹਿਲੇ ਮੈਚ ਤੋਂ ਇਕ ਹਫ਼ਤੇ ਪਹਿਲਾਂ ਇੱਥੇ ਆਏ ਸੀ।


Related News