ਧੋਨੀ ਹਨ ਕ੍ਰਿਕਟ ਦੇ ਡਾਨ, ਜਿਨ੍ਹਾਂ ਨੂੰ ਫੜ੍ਹਨਾ ਮੁਸ਼ਕਿਲ ਹੀ ਨਹੀ ਨਾਮੁਮਕਿਨ ਹੈ : ਐੱਸ. ਸ਼੍ਰੀਸੰਤ

05/29/2020 12:09:35 PM

ਸਪੋਰਟਸ ਡੈਸਕ— ਦੁਨੀਆ ਭਰ ’ਚ ਫੈਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਕਾਰਣ ਖੇਡ ਦੀ ਦੁਨੀਆ ਦੇ ਦਿੱਗਜ ਖਿਡਾਰੀ ਅੱਜਕਲ੍ਹ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਹੋ ਗਏ ਹਨ। ਇਸ ਦੌਰਾਨ ਖਿਡਾਰੀ ਲੋਕਾਂ ਨਾਲ ਲਾਈਵ ਚੈਟ ਕਰਦੇ ਹੋਏ ਨਜ਼ਰ ਆਉਂਦੇ ਹਨ ਅਤੇ ਕਰੀਅਰ ਦੇ ਦੌਰਾਨ ਆਪਣੀਆਂ ਚੰਗੀ ਬੁਰੀਆਂ ਯਾਦਾਂ ਦੇ ਬਾਰੇ ’ਚ ਗੱਲ ਕਰਦੇ ਨਜ਼ਰ ਆਉਂਦੇ ਹਨ। ਇਸੇ ਕੜੀ ’ਚ ਸੋਸ਼ਲ ਮੀਡੀਆ ਦੀ ਹੈਲੋ ਐਪ ਤੇ ਭਾਰਤੀ ਟੀਮ ਸਾਬਕਾ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਤ ਵੀ ਲਾਈਵ ਚੈਟ ਕਰਦੇ ਨਜ਼ਰ ਆਏ ਅਤੇ ਇਸ ਦੌਰਾਨ ਉਨ੍ਹਾਂ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਐੱਮ. ਐੱਸ. ਧੋਨੀ ਦੀ ਰੱਜ ਕੇ ਸ਼ਲਾਘਾ ਕੀਤੀ। ਸ਼੍ਰੀਸੰਤ ਨੇ ਐੱ. ਐੱਸ. ਧੋਨੀ ਨੂੰ ਕ੍ਰਿਕਟ ਦਾ ਡਾਨ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਫਿਟਨੈਸ ਲਾਜਵਾਬ ਹੈ।PunjabKesari

ਹੈਲੋ ਐਪ ’ਤੇ ਚੈਟ ਦੌਰਾਨ ਦਿੱਤੇ ਇਕ ਇੰਟਰਵੀਊ ’ਚ ਜਦੋਂ ਸ਼੍ਰੀਸੰਤ ਤੋਂ ਧੋਨੀ ਦੀ ਰਿਟਾਇਰਮੈਂਟ ਬਾਰੇ ’ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਦੇਖੋ, ਮੈਂ ਇਸ ਨੂੰ ਬਹੁਤ ਜ਼ਿਆਦਾ ਫਲੋਅ ਤਾਂ ਨਹੀਂ ਕਰ ਰਿਹਾ ਹਾਂ ... . ਪਰ ਜਿਨਾਂ ਮੈਂ ਜਾਣਦਾ ਹਾਂ, ਉਹ ਬਹੁਤ ਫਿੱਟ ਹਨ। ਸੰਜੂ ਸੈਮਸਨ ਵੀ ਹੈ... . ਪਰ ਮੇਰੇ ਲਈ ਉਹ (ਧੋਨੀ) ਡਾਨ ਹੈ.. . . ਇਨ੍ਹਾਂ ਨੂੰ ਫੜਨਾ ਮੁਸ਼ਕਿਲ ਹੀ ਨਾ ਨਾਮੁਮਕਿਨ ਹੈ। ਉਹ ਦੇਸ਼ ਲਈ ਖੇਡਣਾ ਪਸੰਦ ਕਰਦੇ ਹਨ। ਇਹ ਉਨ੍ਹਾਂ ਦੇ ਖੂਨ ’ਚ ਹੈ, ਉਹ ਸਿਰਫ 37 ਸਾਲ (ਸਹੀ ਉਮਰ 38) ਦੇ ਹਨ,  ਜਦ ਕਿ ਸਚਿਨ ਅਤੇ ਦੂਜੇ ਕ੍ਰਿਕਟਰ 40 ਸਾਲ ਤੱਕ ਖੇਡੇ ਹਨ।,  ਸ਼੍ਰੀਸੰਤ ਨੇ ਕਿਹਾ ਕਿ ਉਨ੍ਹਾਂ ਦੀ ਇਹ ਉਮਰ ਅਜੇ ਰਿਟਾਇਰਮੈਂਟ ਦੀ ਨਹੀਂ ਹੈ।PunjabKesariਐੱਸ. ਸ਼੍ਰੀਸੰਤ ਨੇ ਵਿਸ਼ਵ ਕੱਪ 2007 ’ਚ ਆਸਟ੍ਰੇਲੀਆ ਖਿਲਾਫ ਖੇਡਦੇ ਹੋਏ ਉਨ੍ਹਾਂ ਦੇ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਨੂੰ ਜਦੋਂ ਆਊਟ ਕੀਤਾ ਸੀ ਤਾਂ ਉਨ੍ਹਾਂ ਨੇ ਜ਼ਮੀਨ ’ਤੇ ਜ਼ੋਰ ਦੇ ਨਾਲ ਆਪਣੇ ਹੱਥ ਮਾਰੇ ਸਨ। ਸ਼੍ਰੀਸੰਤ ਦਾ ਜਸ਼ਨ ਮਨਾਉਣ ਦਾ ਇਹ ਅੰਦਾਜ਼ ਕੋਈ ਚਾਹ ਕੇ ਵੀ ਨਹੀਂ ਭੁੱਲਾ ਸਕਦਾ। ਹੁਣ ਇਸ ਜਸ਼ਨ ਦੇ ਤਰੀਕੇ ਦੇ ਬਾਰੇ ’ਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਇਸ ਦੀ ਪ੍ਰੇਰਨਾ ਮੈਨੂੰ WWE ਤੋਂ ਮਿਲੀ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਇਥੋਂ ਤਕ ਦੀ ਸ਼ੋਇਬ ਅਖਤਰ ਵੀ ਅਜਿਹਾ ਕਰਦੇ ਸਨ।PunjabKesari


Davinder Singh

Content Editor

Related News