IPL 2020 RCB vs KKR : ਬੈਂਗਲੁਰੂ ਨੇ ਕੋਲਕਾਤਾ ਨੂੰ 82 ਦੌੜਾਂ ਨਾਲ ਹਰਾਇਆ

Monday, Oct 12, 2020 - 11:17 PM (IST)

ਸ਼ਾਰਜਾਹ- ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਏ ਬੀ ਡਿਵੀਲੀਅਰਸ ਦੀ 33 ਗੇਂਦਾਂ 'ਤੇ 73 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਨਾਲ ਸੋਮਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 82 ਦੌੜਾਂ ਨਾਲ ਹਰਾ ਦਿੱਤਾ। 

PunjabKesari
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਬੈਂਗਲੁਰੂ ਦੀ ਟੀਮ ਦੇ ਖਿਡਾਰੀ ਡਿਵੀਲੀਅਰਸ ਤੇ ਕਪਤਾਨ ਵਿਰਾਟ ਕੋਹਲੀ (ਅਜੇਤੂ 33 ਦੌੜਾਂ) ਦੇ ਨਾਲ ਉਸਦੀ ਤੀਜੇ ਵਿਕਟ ਲਈ 7.4 ਓਵਰਾਂ 'ਚ ਅਜੇਤੂ 100 ਦੌੜਾਂ ਦੀ ਸਾਂਝੇਦਾਰੀ ਨਾਲ 2 ਵਿਕਟਾਂ 'ਤੇ 194 ਦੌੜਾਂ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ 'ਚ ਕੋਲਕਾਤਾ (ਕੇ. ਕੇ. ਆਰ.) ਦੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 112 ਦੌੜਾਂ ਹੀ ਬਣਾ ਸਕੀ।

PunjabKesari
ਸਲਾਮੀ ਬੱਲੇਬਾਜ਼ ਆਰੋਨ ਫਿੰਚ ਵੀ ਖਰਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਵਾਪਸੀ ਕਰਨ 'ਚ ਸਫਲ ਰਹੇ ਅਤੇ ਉਨ੍ਹਾਂ ਨੇ 47 ਦੌੜਾਂ (37 ਗੇਂਦਾਂ 'ਚ 4 ਚੌਕੇ ਅਤੇ ਇਕ ਛੱਕਾ) ਬਣਾਈਆਂ ਅਤੇ ਨਾਲ ਦੇਵਦੱਤ ਪਡੀਕਲ (32) ਦੇ ਨਾਲ ਪਹਿਲੇ ਵਿਕਟ ਲਈ 7.4 ਓਵਰ 'ਚ 67 ਦੌੜਾਂ ਦੀ ਸਾਂਝੇਦਾਰੀ ਕੀਤੀ। ਆਰ. ਸੀ. ਬੀ. ਇਸ ਜਿੱਤ ਦੇ ਨਾਲ 7 ਮੈਚਾਂ 'ਚ 10 ਅੰਕ ਹਾਸਲ ਕਰ ਤੀਜੇ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਕਪਤਾਨ ਦਿਨੇਸ਼ ਕਾਰਤਿਕ ਦੀ ਟੀਮ ਦੇ 7 ਮੈਚਾਂ 'ਚ ਅੱਠ ਅੰਕ ਹਨ ਅਤੇ ਉਹ ਚੌਥੇ ਸਥਾਨ 'ਤੇ ਪਹੁੰਚ ਗਈ ਹੈ।

PunjabKesari
ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਗੇਂਦਬਾਜ਼ੀ ਜਾਰੀ ਰੱਖਦੇ ਹੋਏ 4 ਓਵਰਾਂ 'ਚ 20 ਦੌੜਾਂ 'ਤੇ 2 ਵਿਕਟਾਂ ਜਦਕਿ ਯੁਜਵੇਂਦਰ ਚਾਹਲ ਨੇ 4 ਓਵਰਾਂ 'ਚ 12 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਕ੍ਰਿਸ ਮੌਰਿਸ ਨੇ ਚਾਰ ਓਵਰਾਂ 'ਚ 17 ਦੌੜਾਂ ਤੇ 2 ਵਿਕਟਾਂ ਅਤੇ ਨਵਦੀਪ ਸੈਣੀ, ਇਸੁਰੂ, ਮੁਹੰਮਦ ਸਿਰਾਜ ਨੇ 1-1 ਵਿਕਟ ਹਾਸਲ ਕੀਤੀ।

PunjabKesari

PunjabKesari

ਟੀਮਾਂ ਇਸ ਤਰ੍ਹਾਂ ਹਨ-

ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ (ਕਪਤਾਨ), ਇਯੋਨ ਮੋਰਗਨ, ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।

ਰਾਇਲ ਚੈਲੰਜਰਜ਼ ਬੈਂਗਲੁਰੂ- ਆਰੋਨ ਫਿੰਚ, ਦੇਵਦਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵਲੀਅਰਸ, ਗੁਰਕੀਰਤ ਸਿੰਘ ਮਾਨ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ ਅਹਿਮਦ, ਨਵਦੀਪ ਸੈਣੀ, ਡੇਲ ਸਟੇਨ, ਯੁਜਵੇਂਦਰ ਚਾਹਲ, ਐਡਮ ਜਾਂਪਾ, ਇਸੁਰੂ ਉਡਾਨਾ, ਮੋਇਨ ਅਲੀ, ਜੋਸ਼ ਫਿਲਿਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।


Gurdeep Singh

Content Editor

Related News