ਟ੍ਰੈਕ ਏਸ਼ੀਆ ਕੱਪ ਸਾਈਕਲਿੰਗ ਵੇਲੋਡ੍ਰੋਮ 'ਚ ਰੋਨਾਲਡੋ ਨੇ ਬਣਾਇਆ ਨਵਾਂ ਜੂਨੀਅਰ ਏਸ਼ੀਆ ਰਿਕਾਰਡ

09/11/2019 11:26:09 AM

ਸਪੋਰਸਟ ਡੈਸਕ—ਸਾਈਕਲਿੰਗ ਦੀ ਨਵੀਂ ਸਨਸਨੀ ਰੋਨਾਲਡੋ ਲੇਤੋਨਜਾਮ ਨੇ ਟ੍ਰੈਕ ਏਸ਼ੀਆ ਕੱਪ ਦੇ ਛੇਵੇਂ ਸੈਸ਼ਨ ਵਿਚ ਦੂਜੇ ਦਿਨ ਮੰਗਲਵਾਰ ਨੂੰ ਸਾਈਕਲਿੰਗ ਵੇਲੋਡ੍ਰੋਮ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੂਨੀਅਰ ਏਸ਼ੀਆ ਰਿਕਾਰਡ ਬਣਾ ਦਿੱਤਾ। ਭਾਰਤ ਦੀ ਜੂਨੀਅਰ ਵਰਲਡ ਚੈਂਪੀਅਨ ਟੀਮ ਦੇ ਮੈਂਬਰ ਰੋਨਾਲਡੋ ਨੇ ਪੁਰਸ਼ ਜੂਨੀਅਰ 200 ਮੀਟਰ ਟਾਈਮ ਟ੍ਰਾਇਲ ਪ੍ਰਤੀਯੋਗਿਤਾ 'ਚ ਕੁਆਲੀਫਾਇੰਗ ਰਾਊਂਡ 'ਚ 10.065 ਸੈਕੰਡ ਦਾ ਸਮਾਂ ਲੈ ਕੇ ਚੀਨ ਦੇ ਲਿਊ ਕੀ ਦਾ 2018 ਵਿਚ ਬਣਾਇਆ 10.149 ਸੈਕੰਡ ਦਾ ਪਿਛਲਾ ਰਿਕਾਰਡ ਤੋੜ ਦਿੱਤਾ।PunjabKesari
ਜੂਨੀਅਰ ਵਰਲਡ ਚੈਂਪੀਅਨ ਰੋਨਾਲਡੋ ਨੇ ਰਿਕਾਰਡ ਕਾਇਮ ਕਰਨ ਤੋਂ ਬਾਅਦ ਕਿਹਾ, ''ਮੇਰੇ ਧਿਆਨ ਫਾਈਨਲ ਲਈ ਕੁਆਲੀਫਾਈ ਕਰਨ 'ਤੇ ਸੀ ਪਰ ਜਦੋਂ ਮੈਂ ਸਕੋਰ ਬੋਰਡ ਵੇਖਿਆ, ਤਾਂ ਮੈਨੂੰ ਹੈਰਾਨੀ ਅਤੇ ਖੁਸ਼ੀ ਹੋਈ। ਤਮਗਾ ਸੂਚੀ 'ਚ ਟਾਪ 'ਤੇ ਚੱਲ ਰਹੇ ਭਾਰਤ ਦੇ ਖਾਤੇ 'ਚ ਦੁਜੇ ਦਿਨ ਚਾਰ ਤਮਗੇ ਆਏ। ਭਾਰਤੀ ਖਿਡਾਰੀਆਂ ਨੇ ਪਹਿਲੇ ਦਿਨ 12 ਤਮਗੇ ਜਿੱਤੇ ਸਨ। ਵੇਂਕੱਪਾ ਸ਼ਿਵਾ ਦੇ ਨੇ ਪੁਰਸ਼ ਜੂਨੀਅਰ ਦੇ ਤਿੰਨ ਕਿਲੋਮੀਟਰ ਮੁਕਾਬਲੇ 'ਚ ਸੋਨ ਹਾਸਲ ਕੀਤਾ। ਪੁਰਸ਼ ਐਲੀਟ ਚਾਰ ਕਿਲੋਮੀਟਰ ਨਿੱਜੀ ਮੁਕਾਬਲੇ 'ਚ ਪੂਨਮ ਚੰਦ ਦੇ ਚਾਂਦੀ ਤਮਗਾ ਹਾਸਲ ਕੀਤਾ।


Related News