ਰੋਨਾਲਡੋ ਦੇ ਚਾਰ ਗੋਲ, ਪੁਰਤਗਾਲ ਨੇ ਲਿਥੁਆਨੀਆ ਨੂੰ ਹਰਾਇਆ

09/11/2019 4:18:03 PM

ਸਪੋਰਟਸ ਡੈਸਕ : ਕ੍ਰਿਸਟਿਆਨੋ ਰੋਨਾਲਡੋ ਦੇ ਜਬਰਦਸਤ 4 ਗੋਲ ਦੀ ਬਦੌਲਤ ਯੂਰੋ 2016 ਚੈਂਪੀਅਨ ਪੁਰਤਗਾਲ ਨੇ ਲਿਥੁਆਨੀਆ ਨੂੰ ਯੂਰੋ 2020 ਕੁਆਲੀਫਾਈਂਗ ਗਰੁਪ-ਬੀ ਮੁਕਾਬਲੇ ਵਿਚ 5-1 ਹਰਾ ਦਿੱਤਾ। ਰੋਨਾਲਡੋ ਨੇ ਮੈਚ ਦੇ 7ਵੇਂ ਮਿੰਟ ਵਿਚ ਆਪਣਾ ਪਹਿਲਾ ਗੋਲ ਪੈਨਲਟੀ 'ਤੇ ਕੀਤਾ। ਹਾਲਾਂਕਿ ਵਾਈਟਾਟਸ ਐਂਡ੍ਰਿਯੂਸਕੇਵਿਲਿਅਸ ਨੇ 28ਵੇਂ ਮਿੰਟ ਵਿਚ ਮੇਜ਼ਬਾਨ ਟੀਮ ਲਈ ਬਰਾਬਰੀ ਦਾ ਗੋਲ ਕਰ ਸਕੋਰ 1-1 ਨਾਲ ਬਰਾਬਰੀ 'ਤੇ ਪਹੁੰਚਾ ਦਿੱਤਾ।

PunjabKesari

ਪੁਰਤਗਾਲ ਨੇ ਮੈਚ ਦੇ ਦੂਜੇ ਹਾਫ ਟਾਈਮ ਵਿਚ ਆਪਣਾ ਖੇਡ ਹੋਰ ਬਿਹਤਰ ਕੀਤਾ ਅਤੇ 34 ਸਾਲਾ ਰੋਨਾਲਡੋ ਨੇ ਮੈਚ ਵਿਚ 3 ਹੋਰ ਗੋਲ ਕਰ ਦਿੱਤੇ। 2 ਗੋਲ ਕਰਨ ਵਿਚ ਉਸਦੀ ਬਰਨਾਡੋ ਸਿਲਵਾ ਨੇ ਵੀ ਮਦਦ ਕੀਤੀ। ਮਿਡਫੀਲਡਰ ਵਿਲੀਅਮ ਕਾਰਵਾਲਹੋ ਨੇ ਕਰੀਬ ਤੋਂ ਸਟਾਪੇਜ਼ ਟਾਈਮ ਵਿਚ ਪੁਰਤਗਾਲ ਦਾ 5ਵਾਂ ਗੋਲ ਕੀਤਾ। ਇਹ ਪੁਰਤਗਾਲ ਦੀ ਕੁਆਲੀਫਾਈਂਗ ਮੁਕਾਬਲਿਆਂ ਵਿਚ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉਸਨੇ ਸਰਬੀਆ ਨੂੰ 4-2 ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਉਹ ਗਰੁਪ-ਬੀ ਵਿਚ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਉਸ ਤੋਂ ਅੱਗੇ ਚੋਟੀ 'ਤੇ ਯੁਕ੍ਰੇਨ ਹੈ ਜਿਸ ਦੇ 5 ਅੰਕ ਵੱਧ ਹਨ ਅਤੇ ਇਕ ਮੈਚ ਵਿਚ ਬਾਕੀ ਹੈ। ਪੁਰਤਗਾਲ ਹੁਣ ਅਗਲਾ ਮੈਚ 11 ਅਕਤੂਬਰ ਨੂੰ ਲਗਜ਼ਮਬਰਗ ਵਿਚ ਘਰੇਲੂ ਮੈਦਾਨ 'ਤੇ ਖੇਡੇਗੀ।


Related News