ਰੋਹਿਤ ਦੀ ਟੈਸਟ ਰੈਂਕਿੰਗ ਦੇ ਟਾਪ-10 'ਚ ਛਲਾਂਗ
Wednesday, Oct 23, 2019 - 07:39 PM (IST)

ਦੁਬਈ— ਭਾਰਤੀ ਓਪਨਰ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਵਲੋਂ ਜਾਰੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਟਾਪ-10 ਵਿਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਉਹ ਕ੍ਰਿਕਟ ਦੇ ਤਿੰਨੋ ਫਾਰਮੈਟਸ ਦੇ ਟਾਪ-10 ਵਿਚ ਪਹੁੰਚਣ ਵਾਲੇ ਭਾਰਤੀ ਖਿਡਾਰੀਆਂ ਦੇ ਏਲੀਟ ਪੈਨਲ ਵਿਚ ਵੀ ਸ਼ਾਮਲ ਹੋ ਗਿਆ ਹੈ। ਦੱਖਣੀ ਅਫਰੀਕਾ ਖਿਲਾਫ 3 ਟੈਸਟਾਂ ਦੀ ਸੀਰੀਜ਼ ਵਿਚ 3-0 ਨਾਲ ਮਿਲੀ ਕਲੀਨ ਸਵੀਪ ਵਿਚ ਅਹਿਮ ਭੂਮਿਕਾ ਨਿਭਾ ਕੇ 'ਮੈਨ ਆਫ ਦੀ ਸੀਰੀਜ਼' ਬਣੇ ਰੋਹਿਤ ਨੇ ਬੱਲੇਬਾਜ਼ੀ ਰੈਂਕਿੰਗ ਵਿਚ ਛਲਾਂਗ ਲਾਉਂਦੇ ਹੋਏ ਟਾਪ-10 ਵਿਚ ਜਗ੍ਹਾ ਬਣਾ ਲਈ ਹੈ। ਰਾਂਚੀ ਟੈਸਟ ਵਿਚ ਆਪਣੇ ਲਾਜਵਾਬ ਪ੍ਰਦਰਸ਼ਨ ਦੀ ਬਦੌਲਤ ਉਹ ਸਿੱਧਾ 44ਵੇਂ ਸਥਾਨ ਤੋਂ ਉੱਠ ਕੇ 10ਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ। ਉਸ ਦੇ 722 ਅੰਕ ਹਨ। ਰਾਂਚੀ ਵਿਚ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਅਜਿੰਕਯਾ ਰਿਹਾਨ ਨੂੰ ਵੀ ਰੈਂਕਿੰਗ ਵਿਚ ਫਾਇਦਾ ਪਹੁੰਚਿਆ ਹੈ, ਜੋ 5ਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ। ਉਸ ਦੇ 751 ਰੇਟਿੰਗ ਅੰਕ ਹਨ।
ਬੱਲੇਬਾਜ਼ੀ ਰੈਂਕਿੰਗ ਟਾਪ-10 ਵਿਚ ਭਾਰਤ ਦੇ 4 ਖਿਡਾਰੀ ਹਨ, ਜਿਨ੍ਹਾਂ ਵਿਚ ਕਪਤਾਨ ਵਿਰਾਟ ਕੋਹਲੀ ਆਪਣੇ ਦੂਸਰੇ ਸਥਾਨ 'ਤੇ ਬਰਕਰਾਰ ਹੈ। ਉਸ ਦੇ 926 ਰੇਟਿੰਗ ਅੰਕ ਹਨ। ਚੇਤੇਸ਼ਵਰ ਪੁਜਾਰਾ (795 ਅੰਕ) ਚੌਥੇ ਨੰਬਰ 'ਤੇ ਹੈ। ਰੋਹਿਤ ਨੇ ਟੈਸਟ ਵਿਚ ਟਾਪ-10 ਵਿਚ ਜਗ੍ਹਾ ਬਣਾਉਣ ਦੇ ਨਾਲ ਹੀ ਖੁਦ ਦਾ ਨਾਂ ਉਨ੍ਹਾਂ ਏਲੀਟ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿਚ ਦਰਜ ਕਰਵਾ ਲਿਆ ਹੈ, ਜਿਨ੍ਹਾਂ ਨੇ ਤਿੰਨਾਂ ਫਾਰਮੈਟਸ ਵਿਚ ਟਾਪ-10 ਵਿਚ ਜਗ੍ਹਾ ਬਣਾਈ ਹੈ। ਮੌਜੂਦਾ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕ੍ਰਿਕਟ ਗੌਤਮ ਗੰਭੀਰ ਤੋਂ ਬਾਅਦ ਹੁਣ ਰੋਹਿਤ ਇਹ ਉਪਲੱਬਧੀ ਹਾਸਲ ਕਰਨ ਵਾਲਾ ਸਿਰਫ ਤੀਸਰਾ ਬੱਲੇਬਾਜ਼ ਹੈ। ਇਕ ਦਿਨਾ ਅੰਤਰਰਾਸ਼ਟਰੀ ਫਾਰਮੈਟ ਦਾ ਮਾਹਰ ਰੋਹਿਤ ਵਨ ਡੇ ਰੈਂਕਿੰਗ ਵਿਚ ਅਜੇ ਦੂਸਰੇ ਅਤੇ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ 7ਵੇਂ ਨੰਬਰ 'ਤੇ ਹੈ। ਇਹ ਉਸ ਦੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ।
ਵਿਰਾਟ ਤਿੰਨਾਂ ਫਾਰਮੈਟਸ ਵਿਚ ਨੰਬਰ ਵਨ ਬੱਲੇਬਾਜ਼ ਰਹਿ ਚੁੱਕਾ ਹੈ ਜਦਕਿ ਸਾਬਕਾ ਖਿਡਾਰੀ ਅਤੇ ਮੌਜੂਦਾ ਸੰਸਦ ਮੈਂਬਰ ਗੰਭੀਰ ਟੈਸਟ ਅਤੇ ਟੀ-20 ਵਿਚ ਨੰਬਰ-1 ਅਤੇ ਵਨ-ਡੇ ਵਿਚ 8ਵੇਂ ਨੰਬਰ 'ਤੇ ਰਹਿ ਚੁੱਕਾ ਹੈ। ਮਯੰਕ ਅਗਰਵਾਲ 18ਵੇਂ ਨੰਬਰ 'ਤੇ ਪਹੁੰਚਿਆ ਹੈ। ਇਸ ਦੇ ਨਾਲ ਟਾਪ-10 ਬੱਲੇਬਾਜ਼ਾਂ ਵਿਚ ਭਾਰਤ ਦੇ 5 ਖਿਡਾਰੀਆਂ ਨੇ ਜਗ੍ਹਾ ਬਣਾਈ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ

''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
