ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਵਰਲਡ ਕੱਪ 'ਚ ਚਾਰ ਸੈਂਕੜੇ ਲਗਾਉਣ ਵਾਲੇ ਬਣੇ ਪਹਿਲੇ ਬੱਲੇਬਾਜ਼

Tuesday, Jul 02, 2019 - 05:58 PM (IST)

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਵਰਲਡ ਕੱਪ 'ਚ ਚਾਰ ਸੈਂਕੜੇ ਲਗਾਉਣ ਵਾਲੇ ਬਣੇ ਪਹਿਲੇ ਬੱਲੇਬਾਜ਼

ਸਪੋਰਟਸ ਡੈਸਕ— ਭਾਰਤੀ ਹਿੱਟਮੈਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖਿਲਾਫ ਬਰਮਿੰਘਮ ਦੇ ਮੈਦਾਨ 'ਤੇ ਸੈਂਕੜਾ ਲਾ ਕੇ ਵਰਲਡ ਕੱਪ 'ਚ ਚਾਰ ਸੈਂਕੜੇ ਲਾਉਣ ਵਾਲੇ ਸ਼ੀ੍ਰਲੰਕਾਈ ਕੁਮਾਰ ਸੰਗਾਕਾਰਾ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।  ਰੋਹਿਤ ਨੇ ਆਪਣੇ ਸੈਂਕੜੇ ਲਈ 90 ਗੇਂਦਾਂ 'ਚ 6 ਚੌਕੇ ਤੇ 5 ਛੱਕਿਆਂ ਦੇ ਨਾਲ 100 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਵਰਲਡ ਕੱਪ ਦੇ ਲੀਡਿੰਗ ਸਕੋਰਰ ਵੀ ਬਣ ਗਏ ਹਨ।  ਇਹੀ ਨਹੀਂ, ਰੋਹਿਤ ਹੁਣ ਭਾਰਤ ਵਲੋਂ ਵਨ-ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਬੰਗਲਾਦੇਸ਼ ਦੇ ਖਿਲਾਫ ਸੈਂਕੜੇ ਉਨ੍ਹਾਂ ਦੇ ਕਰਿਅਰ ਦਾ 26ਵਾਂ ਸੈਂਕੜਾ ਸੀ।  

ਇਕ ਵਰਲਡ ਕੱਪ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ
673 ਸਚਿਨ ਤੇਂਦੁਲਕਰ (2003)
523 ਸਚਿਨ ਤੇਂਦੁਲਕਰ (1996)
542 ਰੋਹਿਤ ਸ਼ਰਮਾ (2019)
482 ਸਚਿਨ ਤੇਂਦੁਲਕਰ (2011)PunjabKesari

ਵਰਲਡ ਕੱਪ ਦੇ ਲੀਡਿੰਗ ਸਕੋਰਰ
542 ਰੋਹਿਤ ਸ਼ਰਮਾ, ਭਾਰਤ
516 ਡੇਵਿਡ ਵਾਰਨਰ, ਆਸਟਰੇਲੀਆ 
504 ਆਰੋਨ ਫਿੰਚ, ਆਸਟਰੇਲੀਆ 
476 ਸ਼ਾਕਿਬ ਅਲ ਹਸਨ, ਬੰਗਲਾਦੇਸ਼
476 ਜੋ ਰੂਟ, ਇੰਗਲੈਂਡ

ਇਕ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਸੈਂਕੜਾ
4 ਕੁਮਾਰ ਸੰਗਾਕਾਰਾ, ਸ਼੍ਰੀਲੰਕਾ 2015
4 ਰੋਹਿਤ ਸ਼ਰਮਾ, ਭਾਰਤ 2019
3 ਸੌਰਵ ਗਾਂਗੁਲੀ, ਭਾਰਤ 2003
3 ਰਿਕੀ ਪੋਂਟਿੰਗ, ਆਸਟਰੇਲੀਆPunjabKesari

ਵਰਲਡ ਕੱਪ 'ਚ ਸਭ ਤੋਂ ਤੇਜ਼ ਸੈਂਕੜਾ
6 ਸੈਂਕੜੇ, 44 ਪਾਰਿਆਂ ਸਚਿਨ ਤੇਂਦੁਲਕਰ
5 ਸੈਂਕੜੇ, 42 ਪਾਰੀਆਂ ਰਿਕੀ ਪੋਂਟਿੰਗ
5 ਸੈਂਕੜੇ, 35 ਪਾਰੀਆਂ ਕੁਮਾਰ  ਸੰਗਕਾਰਾ
5 ਸੈਂਕੜੇ, 15 ਪਾਰੀਆਂ ਰੋਹਿਤ ਸ਼ਰਮਾPunjabKesari


Related News