ਬਰਨਾਲਾ ਤੋਂ MP ਗੁਰਮੀਤ ਸਿੰਘ ਮੀਤ ਹੇਅਰ ਬਣੇ ਪਿਤਾ, ਪਤਨੀ ਗੁਰਵੀਨ ਕੌਰ ਨੇ ਪੁੱਤਰ ਨੂੰ ਦਿੱਤਾ ਜਨਮ
Saturday, Dec 27, 2025 - 02:27 PM (IST)
ਬਰਨਾਲਾ (ਵੈੱਬ ਡੈਸਕ)- ਬਰਨਾਲਾ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਮੀਤ ਹੇਅਰ ਪਿਤਾ ਗਏ ਹਨ। ਉਨ੍ਹਾਂ ਦੀ ਪਤਨੀ ਗੁਰਵੀਨ ਕੌਰ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 12 ਵਜੇ ਮੋਹਾਲੀ ਦੇ ਹਸਪਤਾਲ ਵਿਚ ਪੁੱਤਰ ਨੂੰ ਜਨਮ ਦਿੱਤਾ। ਗੁਰਮੀਤ ਸਿੰਘ ਮੀਤ ਹੇਅਰ ਨੇ ਸਾਲ 2024 ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਦੋ ਵਾਰੀ ਪੰਜਾਬ ਵਿਧਾਨ ਸਭਾ ਵਿੱਚ ਬਰਨਾਲਾ ਤੋਂ ਵਿਧਾਇਕ ਰਹੇ ਹਨ। 2017 ਅਤੇ 2022 ਵਿੱਚ ਜਿੱਤ ਦਰਜ ਕੀਤੀ। ਉਨ੍ਹਾਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਵੀ ਕੰਮ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਲੁੱਟ! ਦਿਨ-ਦਿਹਾੜੇ SBI ਦੇ ATM 'ਚ ਵੱਡਾ ਡਾਕਾ, ਕਰੀਬ 29 ਲੱਖ ਦਾ ਲੁਟਿਆ ਕੈਸ਼
ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਮੀਤ ਹੇਅਰ ਨੇ 7 ਨਵੰਬਰ 2023 ਵਿਚ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਯਾਗਾਂਵ ਦੇ ਇਕ ਨਿੱਜੀ ਰਿਜ਼ਾਰਟ ਵਿਚ ਡਾ. ਗੁਰਵੀਨ ਕੌਰ ਵਿਆਹ ਕਰਵਾਇਆ ਸੀ। ਡਾ. ਗੁਰਵੀਨ ਕੌਰ ਪੁੱਤਰੀ ਭੁਪਿੰਦਰ ਸਿੰਘ ਬਾਜਵਾ ਜੋਕਿ ਪੇਸ਼ੇ ਤੋਂ ਡਾਕਟਰ (ਰੇਡੀਓਲੋਜਿਸਟ) ਹੈ। ਉਨ੍ਹਾਂ ਦਾ ਪਰਿਵਾਰ ਪੱਛਮੀ ਪੰਜਾਬ ਦੀ ਵੰਡ ਤੋਂ ਬਾਅਦ ਮੇਰਠ ਵਿੱਚ ਆ ਕੇ ਵਸਿਆ ਹੋਇਆ ਹੈ। ਦੱਸ ਦਈਏ ਕਿ ਉਨ੍ਹਾਂ ਪਿਤਾ ਭੁਪਿੰਦਰ ਸਿੰਘ ਬਾਜਵਾ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪੰਜਾਬ ਪੁਲਸ ਨੇ ਕਰ 'ਤਾ ਵੱਡਾ ਐਨਕਾਊਂਟਰ! ਲੁਟੇਰਿਆਂ ਨਾਲ ਹੋਇਆ ਮੁਕਾਬਲਾ, ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
