ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਰੋਹਿਤ ਨੇ ਕੀਤਾ ਸੀ ਇਹ ਕਾਰਨਾਮਾ

12/13/2018 1:51:41 PM

ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ 'ਚ 'ਹਿਟਮੈਨ' ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਲਈ 13 ਦਸੰਬਰ ਦਾ ਦਿਨ ਬਹੁਤ ਖਾਸ ਹੈ। ਇਸ ਦੇ ਦੋ ਕਾਰਨ ਹਨ। ਪਹਿਲਾ ਕਾਰਨ ਹੈ ਕਿ ਇਸ ਤਾਰੀਖ ਨੂੰ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਦੂਜਾ ਕਾਰਨ ਉਨ੍ਹਾਂ ਦੇ ਕ੍ਰਿਕਟ ਰਿਕਾਰਡ ਨਾਲ ਜੁੜਿਆ ਹੈ। ਰੋਹਿਤ ਨੇ ਸ਼੍ਰੀਲੰਕਾ ਖਿਲਾਫ ਇਸੇ ਦਿਨ 2017 'ਚ ਮੋਹਾਲੀ ਦੇ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 208 ਦੌੜਾਂ ਦੀ ਆਜੇਤੂ ਪਾਰੀ ਖੇਡੀ ਅਤੇ ਰਿਕਾਰਡ ਬਣਾਏ। ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਸੀਰੀਜ਼ ਦੇ ਦੂਜੇ ਵਨ ਡੇ 'ਚ ਮੇਜ਼ਬਾਨ ਟੀਮ ਦੀ ਕਪਤਾਨੀ ਰੋਹਿਤ ਦੇ ਮੋਢੇ 'ਤੇ ਸੀ। ਉਨ੍ਹਾਂ ਨੇ ਸ਼ਾਨਦਾਰ ਅੰਦਾਜ 'ਚ ਖੇਡਦੇ ਹੋਏ ਵਨ ਡੇ ਕਰੀਅਰ 'ਚ ਤੀਜੀ ਵਾਰ ਦੋਹਰਾ ਸੈਂਕੜਾ ਲਗਾਉਣ ਦਾ ਮੁਕਾਮ ਹਾਸਲ ਕੀਤਾ। ਓਪਨਿੰਗ ਕਰਨ ਉਤਰੇ ਰੋਹਿਤ ਅੰਤ ਤੱਕ ਆਜੇਤੂ ਰਹੇ। ਭਾਰਤ ਨੇ ਰੋਹਿਤ ਸ਼ਰਮਾ ਦੇ ਦੋਹਰੇ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 4 ਵਿਕਟਾਂ 'ਤੇ 392 ਦੌੜਾਂ ਬਣਾਈਆਂ। ਸ਼੍ਰੀਲੰਕਾਈ ਟੀਮ 50 ਓਵਰਾਂ 'ਚ 8 ਵਿਕਟਾਂ 'ਤੇ 251 ਦੌੜਾਂ ਬਣਾ ਸਕੀ ਅਤੇ 141 ਦੌੜਾਂ ਨਾਲ ਮੇਜ਼ਬਾਨ ਟੀਮ ਨੇ ਜਿੱਤ ਦਰਜ ਕੀਤੀ।

-3 ਦੋਹਰੇ ਸੈਂਕੜੇ
ਰੋਹਿਤ ਨੇ ਕਰੀਅਰ ਦਾ ਤੀਜਾ ਦੋਹਰਾ ਸੈਂਕੜਾ ਲਗਾ ਕੇ ਵਿਸ਼ਵ ਕ੍ਰਿਕਟ 'ਚ ਇਤਿਹਾਸ ਰਚਿਆ ਸੀ। ਰੋਹਿਤ ਦੇ ਨਾਂ ਵਨ ਡੇ ਅੰਤਰਰਾਸ਼ਟਰੀ ਕ੍ਰਕਟ 'ਚ ਸਭ ਤੋਂ ਜ਼ਿਆਦਾ ਵਿਅਕਤੀਗਤ ਪਾਰੀ ਦਾ ਵਰਲਡ ਰਿਕਾਰਡ ਵੀ ਦਰਜ ਹੈ ਅਤੇ ਮੋਹਾਲੀ ਵਨ ਡੇ 'ਚ ਦੋਹਰਾ ਸੈਂਕੜਾ ਲਗਾਉਣ ਨਾਲ ਉਹ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਵੀ ਬਣੇ। 

https://www.facebook.com/RohitSharmaOfficialPage/?fref=mentions

-ਵਿਆਹ ਦੀ ਵਰ੍ਹੇਗੰਢ 'ਤੇ ਪਤਨੀ ਨੂੰ ਦਿੱਤਾ ਤੋਹਫਾ
ਰੋਹਿਤ ਨੇ ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਪਤਨੀ ਰਿਤੀਕਾ ਨੂੰ ਤੋਹਫਾ ਬੱਲੇਬਾਜ਼ੀ ਨਾਲ ਦਿੱਤਾ। ਉਨ੍ਹਾਂ ਨੇ ਮੋਹਾਲੀ ਵਨ ਡੇ 'ਚ ਦੋਹਰਾ ਸੈਂਕੜਾ ਲਗਾ ਕੇ ਪਤਨੀ ਰਿਤੀਕਾ ਨੂੰ ਵਰ੍ਹੇਗੰਢ ਦਾ ਤੋਹਫਾ ਦਿੱਤਾ। ਰੋਹਿਤ  ਨੇ 13 ਦਸੰਬਰ 2015 ਨੂੰ ਮੁੰਬਈ 'ਚ ਰਿਤੀਕਾ ਨਾਲ ਵਿਆਹ ਕੀਤਾ ਸੀ।

 


suman saroa

Content Editor

Related News