ਚੋਰਾਂ ਦਾ ਕਾਰਨਾਮਾ, ਇਕੋ ਰਾਤ 8 ਦੁਕਾਨਾਂ ''ਤੇ ਚੋਰੀ, ਦਵਾਈਆਂ ਵੀ ਨਹੀਂ ਛੱਡੀਆਂ
Monday, Mar 23, 2026 - 04:36 PM (IST)
ਗੁਰਦਾਸਪੁਰ (ਵਿਨੋਦ): ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਪੈਂਦੇ ਨਜ਼ਦੀਕੀ ਪਿੰਡ ਬੱਬੇਹਾਲੀ ਅੱਡੇ 'ਤੇ ਬੇਖੌਫ ਚੋਰਾਂ ਵੱਲੋਂ ਇਕੋ ਰਾਤ ਅੱਠ ਦੁਕਾਨਾਂ 'ਤੇ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਚੋਰਾਂ ਵੱਲੋਂ ਅੱਡੇ ’ਤੇ ਸਥਿਤ ਸ਼ਰਾਬ ਦੇ ਠੇਕੇ ,ਦਵਾਈਆਂ ਦੀ ਦੁਕਾਨ ,ਪੇਟ ਦੀ ਦੁਕਾਨ ਅਤੇ ਹੋਰ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਲੱਖ ਰੁਪਏ ਤੋਂ ਵੱਧ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ । ਇੱਥੋਂ ਤੱਕ ਕਿ ਮੈਡੀਕਲ ਸਟੋਰ ਤੋਂ ਬੱਚਿਆਂ ਦੇ ਸੁੱਕੇ ਦੁੱਧ ਦੇ ਡੱਬੇ ਤੇ ਦਵਾਈਆਂ ਵੀ ਨਹੀਂ ਛੱਡੀਆਂ ਗਈਆਂ । ਚੋਰ ਸ਼ਰਾਬ ਦੇ ਠੇਕੇ ਤੋਂ ਮਹਿੰਗਿਆ ਸ਼ਰਾਬ ਦੀਆਂ ਬੋਤਲਾਂ ਤੇ ਕੁਝ ਨਗਦੀ ਵੀ ਚੋਰੀ ਕਰਕੇ ਲੈ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨ ਲਈ ਮੌਸਮ ਨੂੰ ਲੈ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਦੁਕਾਨਦਾਰਾਂ ਅਨੁਸਾਰ ਚੋਰੀ ਦੀ ਵਾਰਦਾਤ ਰਾਤ ਢਾਈ ਵਜੇ ਤੋਂ ਬਾਅਦ ਹੋਈ ਹੈ । ਜਦਕਿ ਉਨ੍ਹਾਂ ਨੂੰ ਚੋਰੀ ਦਾ ਸਵੇਰੇ ਪਤਾ ਲੱਗਿਆ । ਚੋਰ ਸਬੂਤ ਮਿਟਾਉਣ ਲਈ ਆਪਣੇ ਨਾਲ ਚਾਰ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀ.ਵੀ.ਆਰ.ਵੀ ਨਾਲ ਲੈ ਗਏ ਹਨ। ਸਬੰਧਤ ਤਿੱਬੜ ਥਾਣੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਦੂਜੇ ਪਾਸੇ ਮੌਕੇ ’ਤੇ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ- 'ਕੀ ਦੇਸ਼ 'ਚ ਦੋ ਸੰਵਿਧਾਨ ਹਨ...', DM ਰੰਧਾਵਾ ਦੀ ਧੀ ਦੇ ਵੱਡੇ ਸਵਾਲਾਂ ਨੇ ਘੇਰੀ 'ਆਪ' ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Related News
ਦੌਰਾਂਗਲਾ ਇਲਾਕੇ ''ਚ ਬੈਟਰੀ ਚੋਰੀਆਂ ਦਾ ਸਿਲਸਿਲਾ ਜਾਰੀ, ਇੱਕੋ ਰਾਤ ਕੰਬਾਈਨ ਅਤੇ 2 ਟਰੈਕਟਰਾਂ ''ਚੋਂ 4 ਬੈਟਰੀਆਂ ਚੋਰੀ
