ਰੋਹਿਤ ਨੇ ਪਤਨੀ ਰਿਤਿਕਾ ਨੂੰ ਜਨਮ ਦਿਨ ''ਤੇ ਕੁਝ ਇਸ ਅੰਦਾਜ਼ ''ਚ ਦਿੱਤੀ ਵਧਾਈ
Saturday, Dec 21, 2019 - 12:34 PM (IST)

ਸਪੋਰਟਸ ਡੈਸਕ— ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਦਾ ਅੱਜ ਭਾਵ 21 ਦਸੰਬਰ ਨੂੰ ਜਨਮ ਦਿਨ ਹੈ। ਜਨਮ ਦਿਨ ਦੇ ਮੌਕੇ 'ਤੇ ਰੋਹਿਤ ਸ਼ਰਮਾ ਨੇ ਪਤਨੀ ਲਈ ਪਿਆਰਾ ਟਵੀਟ ਕਰਕੇ ਵਧਾਈ ਦਿੱਤੀ। ਉਨ੍ਹਾਂ ਆਪਣੇ ਟਵੀਟ ਰਾਹੀ ਪਤਨੀ ਰਿਤਿਕਾ ਨੂੰ ਆਪਣੀ ਤਾਕਤ ਅਤੇ ਮਜ਼ਬੂਤੀ ਦੇ ਨਾਲ ਖੜ੍ਹੇ ਰਹਿਣ ਵਾਲੀ ਸਪੋਰਟਰ ਵੀ ਦੱਸਿਆ ਹੈ। ਜ਼ਿਕਰਯੋਗ ਹੈ ਕਿ 13 ਦਸੰਬਰ 2015 ਨੂੰ ਰੋਹਿਤ ਸ਼ਰਮਾ ਅਤੇ ਰਿਤਿਕਾ ਸਜਦੇਹ ਵਿਆਹ ਦੇ ਬੰਧਨ 'ਚ ਬੱਝੇ ਗਏ ਸਨ। ਦੋਹਾਂ ਦੀ ਇਕ ਧੀ ਵੀ ਹੈ ਜਿਸ ਦਾ ਨਾਂ ਸਮਾਇਰਾ ਹੈ। ਧੀ ਸਮਾਇਰਾ ਦਾ ਜਨਮ 30 ਦਸੰਬਰ 2018 ਨੂੰ ਹੋਇਆ ਹੈ।
ਇਸ ਸਮੇਂ ਰੋਹਿਤ ਸ਼ਰਮਾ ਵੈਸਟਇੰਡੀਜ਼ ਖਿਲਾਫ ਵਨ-ਡੇ ਸੀਰੀਜ਼ ਖੇਡ ਰਹੇ ਹਨ। ਰੋਹਿਤ ਇਸ ਸਮੇਂ ਆਪਣੀ ਸ਼ਾਨਦਾਰ ਫਾਰਮ 'ਚ ਚਲ ਰਹੇ ਹਨ ਅਤੇ ਲਗਾਤਾਰ ਦੌੜਾਂ ਬਣਾ ਰਹੇ ਹਨ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦਾ ਆਖ਼ਰੀ ਵਨ-ਡੇ ਮੈਚ 22 ਦਸੰਬਰ ਨੂੰ ਕਟਕ 'ਚ ਖੇਡਿਆ ਜਾਣਾ ਹੈ। ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਇਸ ਸਮੇਂ 1-1 ਮੈਚ ਜਿੱਤ ਕੇ ਸੀਰੀਜ਼ ਨੂੰ ਬਰਾਬਰ ਕਰਨ 'ਚ ਸਫਲ ਰਹੀਆਂ ਹਨ। ਤੀਜਾ ਵਨ-ਡੇ ਮੈਚ ਦੋਹਾਂ ਟੀਮਾਂ ਲਈ ਫੈਸਲਾਕੁੰਨ ਸਾਬਤ ਹੋਵੇਗਾ।