ਮੈਚ ਦੌਰਾਨ ਰੋਹਿਤ ਨੇ ਪੁਜਾਰਾ ਨੂੰ ਕੱਢੀ ਗਾਲ, ਸਟੋਕਸ ਨੇ ਟਵੀਟ ਕਰ ਕੀਤਾ ਟ੍ਰੋਲ (Video)
Saturday, Oct 05, 2019 - 06:23 PM (IST)
 
            
            ਸਪੋਰਟਸ ਡੈਸਕ : ਭਾਰਤ-ਦੱਖਣੀ ਅਫਰੀਕਾ ਵਿਚਾਲੇ ਵਿਸ਼ਾਖਾਪਟਨਮ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਵਿਚ ਕੁਝ ਅਜਿਹਾ ਹੋਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ। ਕੁਝ ਪ੍ਰਸ਼ੰਸਕ ਇਸ 'ਤੇ ਰੋਹਿਤ ਸ਼ਰਮਾ ਨੂੰ ਟ੍ਰੋਲ ਕਰ ਰਹੇ ਹਨ, ਜਿਸ ਵਿਚ ਹੁਣ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
Here is full video 😂😂😂 enjoy #rohitsharma #viratkohli #INDvsSA rohit sharma #stumpmic #india #fun #rohitvideo pic.twitter.com/198aPkR5Tk
— Ashish tripathi🇮🇳 (@tripathiji_here) October 5, 2019
ਦਰਅਸਲ ਦੂਜੇ ਸੈਸ਼ਨ ਦੌਰਾਨ ਰੋਹਿਤ ਅਤੇ ਚੇਤੇਸ਼ਵਰ ਪੁਜਾਰਾ ਕ੍ਰੀਜ਼ 'ਤੇ ਮੌਜੂਦ ਸੀ। 25ਵੇਂ ਓਵਰ ਵਿਚ ਕੇਸ਼ਵ ਮਹਾਰਾਜ ਦੀ ਗੇਂਦ 'ਤੇ ਰੋਹਿਤ ਸ਼ਰਮਾ ਸਿੰਗਲ ਲੈਣ ਦੀ ਕੋਸ਼ਿਸ਼ ਵਿਚ ਅੱਗੇ ਆਏ ਪਰ ਪੁਜਾਰਾ ਨੇ ਦੌੜ ਲੈਣ ਤੋਂ ਮਨ੍ਹਾ ਕਰ ਦਿੱਤਾ। ਰੋਹਿਤ ਨੂੰ ਵਾਪਸ ਆਪਣੀ ਕ੍ਰੀਜ਼ ਵਿਚ ਪਰਤਣਾ ਪਿਆ। ਇਸ ਵਿਚਾਲੇ ਰੋਹਿਤ ਦੇ ਮੁੰਹ 'ਚੋਂ ਅਪਸ਼ਬਦ ਨਿਕਲੇ ਜੋ ਸਟੰਪ ਮਾਈਕ ਵਿਚ ਕੈਦ ਹੋ ਗਏ।

ਇਸ ਵੀਡੀਓ 'ਤੇ ਬੇਨ ਸਟੋਕਸ ਨੇ ਟਵੀਟ ਕਰਦਿਆਂ ਲਿਖਿਆ- ਇਸ ਵਾਰ ਵਿਰਾਟ ਨਹੀਂ, ਰੋਹਿਤ... ਜੇਕਰ ਤੁਸੀਂ ਸਮਝ ਗਏ ਹੋ ਤਾਂ....


 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            