ਰੋਹਿਤ ਨੇ ਖੇਲ ਰਤਨ ਪ੍ਰਸ਼ੰਸਕਾਂ ਨੂੰ ਕੀਤਾ ਸਮਰਪਿਤ

Sunday, Aug 23, 2020 - 12:32 AM (IST)

ਰੋਹਿਤ ਨੇ ਖੇਲ ਰਤਨ ਪ੍ਰਸ਼ੰਸਕਾਂ ਨੂੰ ਕੀਤਾ ਸਮਰਪਿਤ

ਆਬੂਧਾਬੀ – ਭਾਰਤੀ ਵਨ ਡੇ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਖੇਲ ਰਤਨ ਐਵਾਰਡ ਨੂੰ ਸ਼ਨੀਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਨਾਂ ਇਹ 'ਸੰਭਵ ਨਹੀਂ ਹੁੰਦਾ'। ਰੋਹਿਤ ਨੂੰ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਤੇ ਪੈਰਾ ਐਥਲੀਟ ਥੰਗਾਵੇਲੂ ਮਰੀਅੱਪਨ ਦੇ ਨਾਲ ਇਸ ਸਾਲ ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ ਲਈ ਚੁਣਿਆ ਗਿਆ ਹੈ।

ਭਾਰਤ ਦੀ ਸਫੇਦ ਗੇਂਦ ਦੀ ਟੀਮ ਦੇ ਉਪ ਕਪਤਾਨ ਨੇ ਟਵਿੱਟਰ 'ਤੇ ਲਿਖਿਆ,''ਅਜੇ ਤਕ ਦਾ ਸਫਰ ਸ਼ਾਨਦਾਰ ਰਿਹਾ ਹੈ ਤੇ ਇਸ ਤਰ੍ਹਾਂ ਦਾ ਖੇਡ ਐਵਾਰਡ ਮਿਲਣਾ ਸੱਚਮੁੱਚ ਸਨਮਾਨ ਦੀ ਗੱਲ ਹੈ ਤੇ ਮੈਂ ਇਸਦੇ ਲਈ ਬਹੁਤ ਖੁਸ਼ ਹਾਂ ਤੇ ਇਹ ਤੁਹਾਡੇ ਸਾਰਿਆਂ ਦੀ ਵਜ੍ਹਾ ਨਾਲ ਮਿਲਿਆ ਹੈ।'' ਰੋਹਿਤ ਇਸ ਵੱਕਾਰੀ ਐਵਾਰਡ ਨੂੰ ਹਾਸਲ ਕਰਨ ਵਾਲਾ ਚੌਥਾ ਕ੍ਰਿਕਟਰ ਹੈ। ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਨੂੰ ਇਹ ਸਨਮਾਨ ਪ੍ਰਾਪਤ ਹੋ ਚੁੱਕਾ ਹੈ।


author

Inder Prajapati

Content Editor

Related News