ਰੋਹਨ ਬੋਪੰਨਾ ਪਾਕਿ ਖਿਲਾਫ ਡੇਵਿਸ ਕੱਪ ਮੁਕਾਬਲੇ ਤੋਂ ਬਾਹਰ
Tuesday, Nov 19, 2019 - 09:31 AM (IST)

ਸਪੋਰਟਸ ਡੈਸਕ— ਭਾਰਤ ਦੇ ਤਜਰਬੇਕਾਰ ਖਿਡਾਰੀ ਰੋਹਨ ਬੋਪੰਨਾ ਮੋਢੇ ਦੀ ਸੱਟ ਕਾਰਣ ਪਾਕਿਤਾਨ ਖਿਲਾਫ ਆਗਾਮੀ ਡੇਵਿਸ ਕੱਪ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਇਸ ਤੋਂ ਬਾਅਦ ਟੀਮ 'ਚ ਜੀਵਨ ਨੇਦੁਚੇਝੀਅਨ ਨੂੰ ਜਗ੍ਹਾ ਮਿਲ ਸਕਦੀ ਹੈ। ਬੋਪੰਨਾ ਨੇ ਸੋਮਵਾਰ ਨੂੰ ਐੱਮ. ਆਰ. ਆਈ. ਸਕੈਨ ਕਰਾਉਣ ਦੇ ਬਾਅਦ ਆਪਣੇ ਫੈਸਲੇ ਨਾਲ ਟੀਮ ਦੇ ਗੈਰ ਖਿਡਾਰੀ ਕਪਤਾਨ ਰੋਹਿਤ ਰਾਜਪਾਲ ਨੂੰ ਜਾਣੂ ਕਰ ਦਿੱਤਾ।
ਪਾਕਿਸਤਾਨ ਖਿਲਾਫ 29 ਅਤੇ 30 ਨਵੰਬਰ ਨੂੰ ਖੇਡੇ ਜਾਣ ਵਾਲੇ ਮੁਕਾਬਲੇ ਦੇ ਲਈ ਬੋਪੰਨਾ ਦੀ ਜੋੜੀ ਦਿੱਗਜ ਲਿਏਂਡਰ ਪੇਸ ਦੇ ਨਾਲ ਬਣਾਏ ਜਾਣ ਦੀ ਸੰਭਾਵਨਾ ਸੀ। ਰਾਜਪਾਲ ਨੇ ਕਿਹਾ, ''ਟੀਮ 'ਚ ਰੋਹਨ ਦਾ ਨਾ ਹੋਣਾ ਨਿਰਾਸ਼ਾਜਨਕ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣੇ ਮੋਢੇ ਦਾ ਖਿਆਲ ਰੱਖਣ। ਸਾਡੇ ਕੋਲ ਉਨ੍ਹਾਂ ਦੇ ਬਦਲ ਦੇ ਤੌਰ 'ਤੇ ਜੀਵਨ ਦੇ ਰੂਪ 'ਚ ਇਕ ਚੰਗਾ ਖਿਡਾਰੀ ਹੈ। ਉਸ ਦੇ ਆਉਣ ਨਾਲ ਸੱਜੇ ਅਤੇ ਖੱਬੇ ਹੱਥ ਦੇ ਖਿਡਾਰੀ ਦੀ ਚੰਗੀ ਜੋੜੀ ਬਣੇਗੀ।''