ਰਿਸ਼ਭ ਸ਼ਾਹ ਨੇ ਪੱਛਮੀ ਏਸ਼ੀਆ ਨੌਜਵਾਨ ਸ਼ਤਰੰਜ ਚੈਂਪੀਅਨਸ਼ਿਪ ''ਚ ਦੋ ਕਾਂਸੀ ਤਮਗੇ ਜਿੱਤੇ

09/13/2017 10:22:41 PM

ਮੁੰਬਈ—ਮੁੰਬਈ ਦੇ ਰਿਸ਼ਭ ਸ਼ਾਹ ਨੇ ਸ਼੍ਰੀਲੰਕਾ 'ਚ ਖਤਮ ਹੋਈ ਦੂਜੀ ਪੱਛਮੀ ਏਸ਼ੀਆ ਨੌਜਵਾਨ ਸ਼ਤਰੰਜ ਚੈਂਪੀਅਨਸ਼ਿਪ ਦੇ ਅੰਡਰ-14 ਰੈਪਿਡ ਤੇ ਬਲਿਟਜ਼ ਵਰਗ ਵਿਚ ਦੋ ਕਾਂਸੀ ਤਮਗੇ ਆਪਣੀ ਝੋਲੀ ਪਾਏ। 
ਤੀਜੀ ਰੈਂਕਿੰਗ 'ਤੇ ਕਾਬਜ਼ ਰਿਸ਼ਭ (ਈ. ਐੱਲ. ਓ. ਰੇਟਿੰਗ 1667 ਅੰਕ) ਨੇ ਸ਼ੁਰੂਆਤੀ ਦੌਰ ਵਿਚ ਸ਼੍ਰੀਲੰਕਾ ਦੇ ਅਲਵਾਲਾ ਏ. ਡੀ. ਹਸੰਜਾ ਵਿਰੁੱਧ ਜਿੱਤ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਇਸ 14 ਸਾਲਾ ਖਿਡਾਰੀ ਨੇ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਪਰ ਉਹ ਬੰਗਲਾਦੇਸ਼ ਦੇ ਚੋਟੀ ਰੈਂਕਿੰਗ ਦੇ ਐੱਫ. ਐੱਮ. ਮੁਹੰਮਦ ਫਹਦ ਰਹਿਮਾਨ (ਈ. ਐੱਲ. ਓ. ਰੇਟਿੰਗ 2153 ਅੰਕ) ਤੋਂ ਹਾਰ ਗਿਆ ਤੇ ਦੋ ਡਰਾਅ ਮੁਕਾਬਲਿਆਂ ਨੇ ਉਸ ਦੀ ਸੋਨ ਤਮਗੇ ਦੀ ਉਮੀਦ ਤੋੜ ਦਿੱਤੀ।
ਫਿਰ ਵੀ ਰਿਸ਼ਭ 7 'ਚੋਂ 7 ਅੰਕ ਹਾਸਲ ਕਰਨ 'ਚ ਸਫਲ ਰਿਹਾ ਪਰ ਇਸ ਨਾਲ ਉਸ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਬਲਿਟਜ਼ ਸਵਰੂਪ 'ਚ ਉਹ ਸਿਰਫ 4.5 ਅੰਕ ਹੀ ਹਾਸਲ ਕਰ ਸਕਿਆ ਪਰ ਫਿਰ ਵੀ ਉਹ ਕਾਂਸੀ ਤਮਗੇ ਦਾ ਹੱਕਦਾਰ ਰਿਹਾ।


Related News