ਜਿਮ ਨੇ ਤਬਾਹ ਕੀਤਾ ਟੀਮ ਇੰਡੀਆ ਦੇ ਇਸ ਕ੍ਰਿਕਟਰ ਦਾ ਕਰੀਅਰ, ਹੁਣ ਵਾਪਸੀ ਹੋਵੇਗੀ ਮੁਸ਼ਕਿਲ

Friday, Jul 20, 2018 - 01:23 PM (IST)

ਜਿਮ ਨੇ ਤਬਾਹ ਕੀਤਾ ਟੀਮ ਇੰਡੀਆ ਦੇ ਇਸ ਕ੍ਰਿਕਟਰ ਦਾ ਕਰੀਅਰ, ਹੁਣ ਵਾਪਸੀ ਹੋਵੇਗੀ ਮੁਸ਼ਕਿਲ

ਨਵੀਂ ਦਿੱਲੀ— ਇਨ੍ਹਾਂ ਦਿਨਾਂ 'ਚ ਸਾਰੇ ਕ੍ਰਿਕਟਰਸ ਮੈਦਾਨ ਦੇ ਇਲਾਵਾ ਜਿਮ 'ਚ ਪਸੀਨਾ ਵਹਾਉਂਦੇ ਹਨ। ਖਿਡਾਰੀਆਂ ਦਾ ਮੰਨਣਾ ਹੈ ਕਿ ਜਿਮ 'ਚ ਫਿਟਨੇਸ ਚੰਗੀ ਹੁੰਦੀ ਹੈ ਪਰ ਜਿਮ ਦੀ ਵਜ੍ਹਾ ਨਾਲ ਟੀਮ ਇੰਡੀਆ ਦੇ ਇਕ ਖਿਡਾਰੀ ਦਾ ਕਰੀਅਰ ਖਤਰੇ 'ਚ ਪੈ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਵਿਕਟਕੀਪਰ ਰਿਧੀਮਨ ਸਾਹਾ ਦੀ ਜੋ ਸੱਟ ਕਾਰਨ ਇੰਗਲੈਂਡ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਖਬਰਾਂ ਮੁਤਾਬਕ ਸਾਹਾ ਨੂੰ ਇਹ ਸੱਟ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) 'ਚ ਲੱਗੀ। ਸਾਹਾ ਪਹਿਲਾਂ ਹੀ ਅੰਗੂਠੇ ਦੀ ਸੱਟ ਕਾਰਨ ਟੀਮ ਤੋਂ ਬਾਹਰ ਸਨ ਅਤੇ ਐੱਨ.ਸੀ.ਏ. 'ਚ ਆਪਣੀ ਉਸ ਸੱਟ ਤੋਂ ਬਾਹਰ ਆ ਰਹੇ ਸਨ, ਪਰ ਇਸੇ ਦੌਰਾਨ ਉਨ੍ਹਾਂ ਨੂੰ ਮੋਢੇ 'ਚ ਨਵੀਂ ਸੱਟ ਲੱਗ ਗਈ। ਉਨ੍ਹਾਂ ਨੂੰ ਮੋਢੇ ਦੀ ਸਰਜਰੀ ਕਰਾਉਣੀ ਪੈ ਸਕਦੀ ਹੈ। 
ਸਾਹਾ ਦੇ ਕਰੀਬੀ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਐੱਨ.ਸੀ.ਏ. 'ਚ ਜਿਮ ਕਰਨ ਦੌਰਾਨ ਇਹ ਸੱਟ ਲੱਗੀ। ਅੰਗੂਠੇ ਦੀ ਸੱਟ ਕਾਰਨ ਸਾਹਾ ਅਫਗਾਨਿਸਤਾਨ ਖਿਲਾਫ ਖੇਡੇ ਗਏ ਇਕਲੌਤੇ ਟੈਸਟ ਮੈਚ 'ਚ ਨਹੀਂ ਖੇਡੇ ਸਨ। ਉਮੀਦ ਸੀ ਕਿ ਉਹ ਇੰਗਲੈਂਡ ਖਿਲਾਫ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਨਾਲ ਵਾਪਸੀ ਕਰ ਲੈਣਗੇ, ਪਰ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਦੀ ਜਗ੍ਹਾ ਪਹਿਲੇ ਤਿੰਨ ਟੈਸਟ ਮੈਚਾਂ ਲਈ ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ ਨੂੰ ਟੀਮ 'ਚ ਲਿਆ ਗਿਆ ਹੈ। ਸਾਹਾ ਨੇ ਆਪਣਾ ਆਖਰੀ ਟੈਸਟ ਮੈਚ ਦੱਖਣੀ ਅਫਰੀਕਾ ਖਿਲਾਫ ਕੇਪ ਟਾਊਨ 'ਚ ਖੇਡਿਆ ਸੀ, 
ਰਿਧੀਮਨ ਸਾਹਾ ਦੀ ਵਾਪਸੀ ਹੁਣ ਸਾਲ ਦੇ ਅੰਤ 'ਚ ਹੋਣ ਵਾਲੇ ਆਸਟ੍ਰੇਲੀਆਈ ਦੌਰੇ 'ਤੇ ਵੀ ਮੁਸ਼ਕਿਲ ਹੈ। ਇਹ ਸਮਾਂ ਬਹੁਤ ਲੰਬਾ ਹੈ ਕਿਉਂਕਿ ਟੀਮ 'ਚ ਸ਼ਾਮਲ ਕੀਤੇ ਗਏ ਦਿਨੇਸ਼ ਕਾਰਤਿਕ ਜਾਂ ਰਿਸ਼ਭ ਪੰਤ ਨੇ ਜੇਕਰ ਚੰਗਾ ਪ੍ਰਦਰਸ਼ਨ ਕਰ ਦਿੱਤਾ ਤਾਂ ਸਾਹਾ ਦਾ ਟੀਮ 'ਚ ਆਉਣਾ ਲੱਗਭਗ ਨਾਮੁਮਕਿਨ ਹੋਵੇਗਾ। ਟੀਮ ਇੰਡੀਆ ਕਦੀ ਕਿਸੇ ਇਨਫਾਰਮ ਵਿਕਟਕੀਪਰ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਨਹੀਂ ਕਰੇਗੀ।


Related News