ਰਿਕਾਰਡ ਕੀਮਤ ’ਤੇ ਵਿਕੇ ਵਿਟਿਨਹਾ ਨੇ 8 ਮੈਚਾਂ ਤੋਂ ਬਾਅਦ ਕੀਤਾ ਪਹਿਲਾ ਗੋਲ
Tuesday, Apr 18, 2023 - 02:10 PM (IST)
ਪੈਰਿਸ– ਰਿਕਾਰਡ ਧਨਰਾਸ਼ੀ ’ਚ ਫਰਾਂਸੀਸੀ ਕਲੱਬ ਮਾਰਸੇਲੀ ਨਾਲ ਜੁੜਨ ਵਾਲਾ ਵਿਟਿਨਹਾ ਆਖਿਰਕਾਰ ਗੋਲ ਕਰਨ ਵਿਚ ਸਫਲ ਰਿਹਾ, ਜਿਸ ਨਾਲ ਉਸਦੀ ਟੀਮ ਨੇ ਟ੍ਰਾਇਜ਼ ਨੂੰ 3-1 ਨਾਲ ਹਰਾ ਕੇ ਫਰਾਂਸੀਸੀ ਫੁੱਟਬਾਲ ਲੀਗ ’ਚ ਦੂਜਾ ਸਥਾਨ ਹਾਸਲ ਹਾਸਲ ਕਰ ਲਿਆ।
ਮਾਰਸੇਲੀ ਨੇ ਜਨਵਰੀ ’ਚ ਵਿਟਿਨਹਾ ਨੂੰ ਪੁਰਤਗਾਲ ਦੇ ਕਲੱਬ ਬ੍ਰਾਗਾ ਤੋਂ 3 ਕਰੋੜ 20 ਲੱਖ ਯੂਰੋ (ਲਗਭਗ 2 ਅਰਬ 88 ਕਰੋੜ ਰੁਪਏ) ਦੀ ਰਿਕਾਰਡ ਧਨਰਾਸ਼ੀ ’ਚ ਆਪਣੇ ਕਲੱਬ ਨਾਲ ਜੋੜਿਆ ਸੀ ਪਰ ਇਹ 23 ਸਾਲਾ ਖਿਡਾਰੀ ਆਪਣੀ ਨਵੀਂ ਟੀਮ ਵਲੋਂ ਪਹਿਲੇ 8 ਮੈਚਾਂ ਵਿਚ ਗੋਲ ਕਰਨ ਵਿਚ ਸਫਲ ਰਿਹਾ ਸੀ।
ਵਿਟਿਨਹਾ ਨੇ ਹਾਲਾਂਕਿ ਦੂਜੇ ਮਿੰਟ ਵਿਚ ਹੀ ਗੋਲ ਕਰ ਦਿੱਤਾ ਸੀ। ਤੁਰਕੀਆ ਦੇ ਵਿੰਗਰ ਕੇਂਗਿਜ ਓਂਡਰ ਨੇ 41ਵੇਂ ਮਿੰਟ ਵਿਚ ਸਕੋਰ 2-0 ਕੀਤਾ ਜਦਕਿ ਵਿਟਿਨਹਾ ਨੇ 64ਵੇਂ ਮਿੰਟ ਵਿਚ ਆਪਣਾ ਦੂਜਾ ਤੇ ਟੀਮ ਦਾ ਤੀਜਾ ਗੋਲ ਕੀਤਾ। ਇਸ ਜਿੱਤ ਨਾਲ ਮਾਰਸੇਲੀ ਦੇ 31 ਮੈਚਾਂ ਵਿਚੋਂ 64 ਅੰਕ ਹੋ ਗਏ ਹਨ ਤੇ ਉਹ ਲੇਂਸ ਤੋਂ ਇਕ ਅੰਕ ਅੱਗੇ ਹੋ ਗਿਆ ਹੈ। ਪੈਰਿਸ ਸੇਂਟ ਜਰਮਨ 31 ਮੈਚਾਂ ਵਿਚੋਂ 72 ਅੰਕ ਲੈ ਕੇ ਚੋਟੀ ’ਤੇ ਕਾਬਜ਼ ਹੈ।