ਆਈ. ਸੀ. ਸੀ. ਨੈੱਟ ਰਨ ਰੇਟ ਦੇ ਨਿਯਮ ''ਤੇ ਦੁਬਾਰਾ ਵਿਚਾਰ ਕਰੇ : ਆਰਥਰ

Saturday, Jul 06, 2019 - 06:54 PM (IST)

ਆਈ. ਸੀ. ਸੀ. ਨੈੱਟ ਰਨ ਰੇਟ ਦੇ ਨਿਯਮ ''ਤੇ ਦੁਬਾਰਾ ਵਿਚਾਰ ਕਰੇ : ਆਰਥਰ

ਲੰਡਨ— ਬੰਗਲਾਦੇਸ਼ ਨੂੰ ਵਿਸ਼ਵ ਕੱਪ ਦੇ ਆਪਣੇ ਆਖਰੀ ਮੁਕਾਬਲੇ ਵਿਚ ਹਾਰ ਜਾਣ ਦੇ ਬਾਵਜੂਦ ਨੈੱਟ ਰਨ ਰੇਟ ਦੇ ਆਧਾਰ 'ਤੇ ਸੈਮੀਫਾਈਨਲ ਵਿਚ ਪਹੁੰਚਣ ਵਿਚ ਅਸਫਲ ਰਹਿਣਤੋਂ ਬਾਅਦ ਪਾਕਿਸਤਾਨ ਟੀਮ ਦੇ ਕੋਚ ਮਿਕੀ ਆਰਥਰ ਨੇ ਕੌਮਾਂਤਰੀ ਕ੍ਰਿਕਟ ਪ੍ਰਸ਼ੀਦ (ਆਈ. ਸੀ. ਸੀ.) ਤੋਂ ਨੈੱਟ ਰੇਨ ਰੇਟ ਦੇ ਨਿਯਮ 'ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਹੈ। 

PunjabKesari

ਆਰਥਰ ਨੇ ਕਿਹਾ, ''ਇਕ ਬਰਾਬਰ ਅੰਕ ਹੋਣ ਦੇ ਬਾਵਜੂਦ ਸਾਡਾ ਸੈਮੀਫਾਈਨਲ ਵਿਚ ਨਾ ਪਹੁੰਚਣਾ ਮੰਦਭਾਗਾ ਹੈ ਤੇ ਇਹ ਸਿਰਫ ਵੈਸਟਇੰਡੀਜ਼ ਵਿਰੁੱਧ ਸਾਡੇ ਖਰਾਬ ਪ੍ਰਦਰਸ਼ਨ ਕਾਰਨ ਹੀ ਹੋਇਆ ਹੈ। ਅਸੀਂ ਆਸਟਰੇਲੀਆ ਨੂੰ ਹਰਾ ਸਕਦੇ ਸੀ ਪਰ ਅਜਿਹਾ ਕਰ ਸਕਣ ਵਿਚ ਅਸਫਲ ਰਹੇ।''


Related News