ਪੈਨਸ਼ਨਰਜ਼ਾਂ ਦੀਆਂ ਲਟਕਦੀਆਂ ਮੰਗਾਂ ਤੇ ਸਰਕਾਰ ਵਿਚਾਰ ਕਰੇ : ਪ੍ਰਗਟ

Monday, Feb 09, 2026 - 08:36 PM (IST)

ਪੈਨਸ਼ਨਰਜ਼ਾਂ ਦੀਆਂ ਲਟਕਦੀਆਂ ਮੰਗਾਂ ਤੇ ਸਰਕਾਰ ਵਿਚਾਰ ਕਰੇ : ਪ੍ਰਗਟ

ਬੁਢਲਾਡਾ, (ਬਾਂਸਲ)-ਸਥਾਨਕ ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ ਪ੍ਰਗਟ ਸਿੰਘ ਪ੍ਰਧਾਨਗੀ ਹੇਠ ਹੋਈ। ਇਸ ਮੌਕੇ 'ਤੇ ਵਿਛੜ ਚੁੱਕੇ ਚਾਰ ਪੈਨਸ਼ਨਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈਆਂ ਅਤੇ ਪੈਨਸ਼ਨਰ ਤੇ ਮੁਲਾਜ਼ਮਾਂ ਦੀਆਂ ਲਟਕ ਰਹੀਆਂ ਮੰਗਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਵਿੱਚ 16 ਪ੍ਰਤੀਸ਼ਤ ਡੀ.ਏ., ਪੁਰਾਣੀ ਪੈਨਸ਼ਨ ਬਹਾਲ ਕਰਨ ਏ.ਸੀ.ਪੀ. ਬਹਾਲ ਕਰਨ,ਪੇਂਡੂ ਭੱਤਾ ਬਹਾਲ ਕਰਨ,ਮੈਡੀਕਲ ਭੱਤਾ ਵਧਾਉਣ ਤੇ ਵਿਚਾਰ ਕੀਤਾ ਤੇ ਸਰਕਾਰ ਦੀ ਮੰਗਾਂ ਨਾ ਮੰਨਣ ਦੀ ਨਿਖੇਧੀ ਕੀਤੀ।

ਸਰਕਾਰ ਦੀਆ ਰਾਜਨੀਤਕ ਤੇ ਆਰਥਿਕ,ਸਮਾਜਿਕ ਸਥਿਤੀ ਬਾਰੇ ਵਿਚਾਰ ਕੀਤਾ। ਇਸ ਮੌਕੇ 12 ਫਰਵਰੀ ਨੂੰ ਟਰੇਡ ਯੂਨੀਅਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵੱਖ-ਵੱਖ ਜੱਥੇਬੰਦੀਆ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਵਿੱਚ ਸਮੂਲੀਅਤ ਦਾ ਫੈਸਲਾ ਕੀਤਾ। ਮੀਟਿੰਗ ਤੋਂ ਬਾਅਦ ਬਲਵੀਰ ਸਿੰਘ ਸਰਾਂ ਨੇ ਅਪਣਾ ਜਨਮ ਦਿਨ ਮਨਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News