ਪੰਜਾਬ ''ਚ ਵੰਦੇ ਭਾਰਤ ਐਕਸਪ੍ਰੈਸ ਨਾਲ ਵਾਪਰ ਚੱਲਾ ਸੀ ਵੱਡਾ ਹਾਦਸਾ
Wednesday, Jan 28, 2026 - 06:27 PM (IST)
ਰੂਪਨਗਰ (ਵਿਜੇ ਸ਼ਰਮਾ) : ਨਵੀ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਰੁਕਣ ਵਾਲੀ ਅੰਬ ਅੰਦੌਰਾ ਜਾਣ ਵਾਲੀ 22447 ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀ ਜਦੋਂ ਨੰਗਲ ਡੈਮ ਤੋਂ ਕਰੀਬ ਦੋ ਕਿਲੋਮੀਟਰ ਪਹਿਲਾਂ ਰੇਲਵੇ ਪੱਟੜੀ ’ਤੇ ਇਕ ਮੱਝ ਇਸ ਰੇਲਗੱਡੀ ਨਾਲ ਟਕਰਾ ਗਈ ਅਤੇ ਵੱਡਾ ਹਾਦਸਾ ਹੋਣੋ ਟਲ ਗਿਆ। ਵੱਧ ਰਫਤਾਰ ਨਾਲ ਚੱਲ ਰਹੀ ਐਕਸਪ੍ਰੈਸ ਰੇਲਗੱਡੀ ਦੇ ਇੰਜਣ ’ਚ ਬੈਠੇ ਲੋਕੋ ਪਾਇਲਟਾਂ ਨੇ ਸਮਾਂ ਰਹਿੰਦੇ ਐਮਰਜੰਸੀ ਬ੍ਰੇਕ ਲਗਾ ਦਿੱਤੀ ਪਰ ਇੰਜਣ ਦੇ ਅੱਗੇ ਦਾ ਕੁਝ ਭਾਗ ਟੁੱਟ ਗਿਆ। ਹਲਕਾ ਝਟਕਾ ਲੱਗਣ ਕਾਰਨ ਇਸ ਰੇਲਗੱਡੀ ਦੇ ਅੰਦਰ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਮਹਿਸੂਸ ਹੋਈ।
ਇਹ ਵੀ ਪੜ੍ਹੋ : ਇੰਗਲੈਂਡ ਤੋਂ ਡਿਪੋਰਟ ਹੋਇਆ ਫਰੀਦਕੋਟ ਦਾ ਨੌਜਵਾਨ, ਕਾਰਣ ਜਾਣ ਰਹਿ ਜਾਓਗੇ ਹੈਰਾਨ
ਰੇਲਵੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਰੇਲਗੱਡੀ ਅੱਧੇ ਘੰਟੇ ਤੱਕ ਘਟਨਾ ਸਥਾਨ 'ਤੇ ਰੁਕੀ ਰਹੀ। ਇਸ ਘਟਨਾ ਤੋਂ ਬਾਅਦ ਰੇਲਵੇ ਪੁਲਸ ਅਤੇ ਹੋਰ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਪਸ਼ੂ ਨੂੰ ਟ੍ਰੈਕ ਤੋ ਹਟਾਇਆ ਜਿਸ ਮਗਰੋਂ ਐਕਸਪ੍ਰੈਸ ਰੇਲਗੱਡੀ ਆਪਣੀ ਮੰਜ਼ਿਲ ਲਈ ਰਵਾਨਾ ਹੋ ਸਕੀ।
