ਕਹਿਰ ਓ ਰੱਬਾ! ਕੈਨੇਡਾ 'ਚ ਮੋਗਾ ਦੇ ਨੌਜਵਾਨ ਦੀ ਮੌਤ, 5 ਫਰਵਰੀ ਨੂੰ ਆਉਣਾ ਸੀ ਪੰਜਾਬ
Friday, Jan 30, 2026 - 07:01 PM (IST)
ਮੋਗਾ (ਵਿਪਨ)- ਮੋਗਾ ਦੇ ਪਿੰਡ ਤਖਾਨਵਦ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸੁਖਜਿੰਦਰ ਸਿੰਘ (26) ਵਾਸੀ ਪਿੰਡ ਤਖਾਨਵਦ ਵਜੋਂ ਹੋਈ ਹੈ। ਸੁਖਜਿੰਦਰ ਸਿੰਘ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ। 5 ਫਰਵਰੀ ਨੂੰ ਉਸ ਨੇ ਪਿੰਡ ਆਉਣਾ ਸੀ ਪਰ ਹੁਣ ਸੁਖਜਿੰਦਰ ਸਿੰਘ ਦੀ ਲਾਸ਼ ਹੀ ਪਿੰਡ ਵਾਪਸ ਆ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 14 ਜ਼ਿਲ੍ਹੇ ਰਹਿਣ ਸਾਵਧਾਨ! 2 ਦਿਨਾਂ ਲਈ Alert, ਮੌਸਮ ਦੀ 3 ਫਰਵਰੀ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ

ਮੌਤ ਦੀ ਖ਼ਬਰ ਸੁਣ ਕੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕੁਝ ਦਿਨ ਪਹਿਲਾਂ ਹੀ ਸੁਖਜਿੰਦਰ ਨੂੰ ਵਰਕ ਪਰਮਿਟ ਮਿਲਿਆ ਸੀ। ਬੀਤੇ ਦਿਨ ਉਕਤ ਨੌਜਵਾਨ ਦੀ ਦਿਲ ਦਾ ਦੌਰਾ ਕਾਰਨ ਮੌਤ ਹੋ ਗਈ। ਉੱਥੇ ਹੀ ਸੁਖਜਿੰਦਰ ਦੇ ਪਿਤਾ ਸਾਬਕਾ ਫ਼ੌਜੀ ਕੈਪਟਨ ਰੇਸ਼ਮ ਸਿੰਘ ਨੇ ਰੋਂਦਿਆਂ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਹੁਣ 5 ਫਰਵਰੀ ਨੂੰ ਵਾਪਸ ਆ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਸ ਨੂੰ ਵਰਕ ਪਰਮਿਟ ਮਿਲਿਆ ਸੀ। ਬੀਤੇ ਦਿਨ ਅਚਾਨਕ ਉਸ ਨੂੰ ਦਰਦ ਹੋਇਆ ਅਤੇ ਉਹ ਦਵਾਈ ਲੈਣ ਲਈ ਹਸਪਤਾਲ ਗਿਆ, ਜਿੱਥੇ ਇਹ ਭਾਣਾ ਵਾਪਰ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਦਿਨ ਇਹ ਰਸਤੇ ਰਹਿਣਗੇ ਬੰਦ! ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
