ਰੀਅਲ ਮੈਡ੍ਰਿਡ ਨੂੰ ਸੋਸੀਦਾਦ ਨੇ ਬਰਾਬਰੀ ’ਤੇ ਰੋਕਿਆ

Tuesday, Mar 02, 2021 - 07:44 PM (IST)

ਰੀਅਲ ਮੈਡ੍ਰਿਡ ਨੂੰ ਸੋਸੀਦਾਦ ਨੇ ਬਰਾਬਰੀ ’ਤੇ ਰੋਕਿਆ

ਮੈਡ੍ਰਿਡ– ਰੀਅਲ ਮੈਡ੍ਰਿਡ ਨੂੰ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਵਿਚ ਸੋਮਵਾਰ ਨੂੰ ਘਰੇਲੂ ਮੈਦਾਨ ’ਤੇ ਰੀਅਲ ਸੋਸੀਦਾਦ ਨੇ 1-1 ਨਾਲ ਬਰਾਬਰੀ ’ਤੇ ਰੋਕ ਦਿੱਤਾ। ਕੋਚ ਜਿਨੇਦਿਨ ਜਿਦਾਨ ਨੇ ਮੈਚ ਵਿਚਾਲੇ ਫੋਰਮੇਸ਼ਨ ਬਦਲਿਆ ਤੇ ਟੀਮ ਨੂੰ ਇਸਦਾ ਨੁਕਸਾਨ ਚੁੱਕਣਾ ਪਿਆ। ਹਾਫ ਤੋਂ ਬਾਅਦ ਟੀਮ ਬਦਲੇ ਹੋਏ ਫੋਰਮੇਸ਼ਨ ਦੇ ਨਾਲ ਉਤਰੀ ਤੇ ਪੋਰਤੂ ਨੇ ਡਿਫੈਂਸ ਵਿਚ ਘੱਟ ਖਿਡਾਰੀਆ ਦਾ ਫਾਇਦਾ ਚੁੱਕ ਕੇ 55ਵੇਂ ਮਿੰਟ ਵਿਚ ਰੀਅਲ ਸੋਸੀਦਾਦ ਨੂੰ ਬੜ੍ਹਤ ਦਿਵਾ ਦਿੱਤੀ। 

PunjabKesari
ਰੀਅਲ ਮੈਡ੍ਰਿਡ ਦੀ ਟੀਮ ਹਾਰ ਵੱਲ ਵਧਦੀ ਦਿਸ ਰਹੀ ਸੀ ਪਰ ਵਿਨਿਸੀਅਸ ਜੂਨੀਅਰ ਨੇ 89ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਇਸ ਡਰਾਅ ਨਾਲ ਰੀਅਲ ਮੈਡ੍ਰਿਡ ਦੇ ਬਾਰਸੀਲੋਨਾ ਦੇ ਬਰਬਾਰ 25 ਮੈਚਾਂ ਵਿਚੋਂ 53 ਅੰਕ ਹਨ ਪਰ ਖਰਾਬ ਗੋਲ ਫਰਕ ਦੇ ਕਾਰਣ ਟੀਮ ਤੀਜੇ ਸਥਾਨ ’ਤੇ ਹੈ। ਐਟਲੇਟਿਕੋ ਮੈਡ੍ਰਿਡ ਦੀ ਟੀਮ 58 ਅੰਕਾਂ ਨਾਲ ਚੋਟੀ ’ਤੇ ਹੈ ਜਦਕਿ ਉਸ ਨੇ ਇਕ ਮੈਚ ਘੱਟ ਖੇਡਿਆ ਹੈ।

ਇਹ ਖ਼ਬਰ ਪੜ੍ਹੋ- ਕੋਹਲੀ ਤੋਂ ਸਿੱਖਿਆ ਲੈਣ ਲਈ ਬੇਤਾਬ ਹੈ ਮੈਕਸਵੈੱਲ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News